ਨਵੀਂ ਦਿੱਲੀ - ਰੂਸ ਦੀ ਸਿਸਤੇਮਾ ਜੇ. ਐੱਸ. ਐੱਫ. ਸੀ. ਭਾਰਤ 'ਚ ਆਪਣੇ ਨਿਵੇਸ਼ ਦੀ ਰੂਪ-ਰੇਖਾ ਨਿਲਾਮੀ ਲਈ ਸੀ.ਡੀ.ਐੱਮ.ਏ. ਸਪੈਕਟ੍ਰਮ ਦੇ ਆਧਾਰ ਮੁੱਲ ਦੇ ਹਿਸਾਬ ਨਾਲ ਤੈਅ ਕਰੇਗੀ । ਕੰਪਨੀ ਨੂੰ ਲੱਗਦਾ ਹੈ ਕਿ ਦੂਰਸੰਚਾਰ ਨਿਵੇਸ਼ 'ਤੇ ਰਿਟਰਨ ਪਾਉਣ ਲਈ ਆਧਾਰ ਮੁੱਲ ਬਹੁਤ ਉੱਚਾ ਹੁੰਦਾ ਹੈ । ਸਿਸਤੇਮਾ ਜੇ. ਐੱਸ. ਐੱਫ. ਸੀ. ਦੇ ਚੇਅਰਮੈਨ ਤੇ ਕਾਰਜਕਾਰੀ ਅਧਿਕਾਰੀ ਮਿਖਾਈਲ ਸ਼ਾਮੋਲਿਨ ਨੇ ਇੱਥੇ ਕਿਹਾ ਕਿ ਜਿੱਥੋਂ ਤਕ ਨਿਵੇਸ਼ ਦਾ ਸਵਾਲ ਹੈ, ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ। ਇਹ ਸਪੈਕਟ੍ਰਮ ਮੁੱਲ 'ਤੇ ਨਿਰਭਰ ਕਰੇਗਾ।
ਤੇਲੰਗਾਨਾ ਨੂੰ ਅਹਿਮ ਖੇਤਰਾਂ ਲਈ 48,000 ਕਰੋੜ ਰੁਪਏ ਦਾ ਕਰਜ਼ ਦੇਵੇਗਾ ਨਾਬਾਰਡ
NEXT STORY