ਇਰਾਕ-ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਉਤਰੀ ਇਰਾਕ ਦੇ ਇਕ ਸ਼ਹਿਰ ’ਚ ਇਕ ਹੋਰ ਖੌਫਨਾਕ ਵਾਰਦਾਤ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਨੇ ਇਕ ਆਦਮੀ ਨੂੰ ਇਸ ਲਈ ਛੱਤ ਤੋਂ ਹੇਠਾਂ ਸੁੱਟ ਦਿੱਤਾ ਕਿਉਂਕਿ ਉਹ ਸਮਲਿੰਗੀ ਹੈ। ਇੰਨਾ ਹੀ ਨਹੀਂ ਛੱਤ ਤੋਂ ਸੁੱਟਣ ਤੋਂ ਬਾਅਦ ਅੱਤਵਾਦੀਆਂ ਨੇ ਉਸ ਨੂੰ ਪੱਥਰ ਵੀ ਮਾਰੇ। ਉਸ ਵਿਅਕਤੀ ਦਾ ਦੋਸ਼ ਇੰਨਾ ਹੀ ਸੀ ਕਿ ਉਹ ਸਮਲਿੰਗੀ ਹੈ, ਜਿਸ ਤੋਂ ਬਾਅਦ ਆਈ.ਐਸ.ਆਈ.ਐਸ. ਦੇ ਅੱਤਵਾਦੀਆਂ ਨੇ ਉਸ ਨੂੰ ਅਜਿਹੀ ਸਜ਼ਾ ਦਿੱਤੀ ਕਿ ਸੁਣਨ ਵਾਲੇ ਦੀ ਰੂਹ ਤੱਕ ਕੰਬ ਜਾਵੇ।
ਇਸ ਤਰ੍ਹਾਂ ਦੀ ਸਜ਼ਾ ਦੇ ਪਿੱਛੇ ਅਮਰੀਕਾ ਦੀ ਖੁਫੀਆ ਏਜੰਸੀ ਸੀ.ਆਈ.ਏ. ਵਲੋਂ ਅਪਰਾਧੀਆਂ ਨੂੰ ਤਸੀਹੇ ਦੇਣ ਦੇ ਢੰਗ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਜਾਂ ਫਿਰ ਇਹ ਕਹੀਏ ਕਿ ਬਦਲਾ ਲੈਣ ਲਈ ਆਈ.ਐਸ.ਆਈ.ਐਸ. ਅੱਤਵਾਦੀਆਂ ਨੇ ਇਹ ਕਦਮ ਚੁੱਕਿਆ ਹੈ। ਸਮਲਿੰਗੀ ਵਿਅਕਤੀ ਨੂੰ ਘੱਟੋਂ-ਘੱਟ 9 ਅੱਤਵਾਦੀਆਂ ਨੇ ਹੇਠਾਂ ਸੁੱਟਿਆ।
ਪਾਵਰ ਗਰਿੱਡ ਫੇਲ ਹੋਣ ਕਾਰਨ ਪਾਕਿਸਤਾਨ 'ਚ ਛਾਇਆ ਹਨੇਰਾ
NEXT STORY