ਇਸਲਾਮਾਬਾਦ— ਪਾਕਿਸਤਾਨ ਦੇ ਕਈ ਸ਼ਹਿਰ ਸ਼ੁੱਕਰਵਾਰ ਹਨੇਰੇ 'ਚ ਡੁੱਬ ਗਏ ਕਿਉਂਕਿ ਇਸ ਦੇ ਨੈਸ਼ਨਲ ਗਰਿੱਡ ਸਿਸਟਮ 'ਚ ਤਕਨੀਕੀ ਖਰਾਬੀ ਪੈਦਾ ਹੋ ਗਈ, ਜਿਸ ਨਾਲ ਇਕ ਵੱਡਾ ਬਿਜਲੀ ਸੰਕਟ ਪੈਦਾ ਹੋ ਗਿਆ। ਦੁਪਹਿਰ ਸਮੇਂ ਬਿਜਲੀ ਸਪਲਾਈ ਠੱਪ ਹੋਣ ਕਾਰਨ ਸਿੰਧੌਰ-ਬਲੋਚਿਸਤਾਨ ਦੇ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਵਧੇਰੇ ਹਿੱਸੇ ਕਈ ਘੰਟੇ ਬਿਜਲੀ ਸਪਲਾਈ ਤੋਂ ਕੱਟੇ ਰਹੇ। ਇਕ ਅਖਬਾਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਨੈਸ਼ਨਲ ਗਰਿੱਡ 'ਤੇ ਵਧੇਰੇ ਲੋਡ ਪੈਣ ਕਾਰਨ ਫ੍ਰੀਕੁਐਂਸੀ 50 ਤੋਂ ਘੱਟ ਕੇ 47 ਮੈਗਾਹਾਰਟਜ਼ ਰਹਿ ਗਈ, ਜਿਸ ਕਾਰਨ ਸਿਸਟਮ 'ਤੇ ਮਾੜਾ ਅਸਰ ਪਿਆ।
ਭਾਰਤ ਕੋਲ ਕਸ਼ਮੀਰ 'ਤੇ ਸੰਯੁਕਤ ਰਾਸ਼ਟਰ ਪ੍ਰਸਤਾਵਾਂ ਦਾ ਕੋਈ ਬਦਲ ਨਹੀਂ : ਪਾਕਿ
NEXT STORY