ਜਲੰਧਰ : ਪੁਲਸ ਖੇਤਰ 'ਚ ਆਪਣਾ ਕੈਰੀਅਰ ਬਣਾਉਣ ਵਾਲੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ। ਜੀ ਹਾਂ! ਪੰਜਾਬ ਪੁਲਸ ਦੀ 2015 'ਚ ਭਰਤੀ ਆਉਣ ਜਾ ਰਹੀ ਹੈ ਅਤੇ ਤੁਸੀਂ ਆਨ-ਲਾਈਨ ਅਪਲਾਈ ਕਰ ਸਕਦੇ ਹੋ। ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਭਰਤੀ ਲਈ ਜ਼ੋਰ ਪਾਇਆ ਜਿਸ ਤੋਂ ਬਾਅਦ ਸਾਰੇ ਸੂਬਿਆਂ ਨੇ 2015 'ਚ 5.5 ਲੱਖ ਪੁਲਸ ਭਰਤੀ ਲਈ ਨੋਟੀਫਿਕੇਸ਼ਨ ਦੇਣ ਦਾ ਫੈਸਲਾ ਕੀਤਾ। ਪੰਜਾਬ ਵਿਚ ਕੁੱਲ ਆਸਾਮੀਆਂ ਦੀ ਗਿਣਤੀ 17, 352।
ਪੰਜਾਬ ਪੁਲਸ ਭਰਤੀ 2015 ਬੋਰਡ ਨੇ 2014-15 ਲਈ ਵੱਖ-ਵੱਖ ਪੋਸਟਾਂ ਜਾਰੀ ਕੀਤੀਆਂ ਹਨ। ਇਸ ਬਾਰੇ ਹੋਰ ਜਾਣਕਾਰੀ ਪੰਜਾਬ ਪੁਲਸ ਭਰਤੀ ਦੀ ਆਫੀਸ਼ੀਅਲ ਵੈੱਬਸਾਈਟ, www.punjabpolice.gov.in. 'ਤੇ ਵੀ ਮੌਜੂਦ ਹੋਵੇਗੀ।
ਪੰਜਾਬ ਪੁਲਸ ਭਰਤੀ 2015 ਲਈ ਅਹੁਦਿਆਂ ਦੇ ਨਾਂ
•ਸਿਪਾਹੀ, ਲੜਕੇ ਤੇ ਲੜਕੀਆਂ ਦੋਵੇਂ ਉਮੀਦਵਾਰ
•ਸਬ-ਇੰਸਪੈਕਟਰ
•ਸਹਾਇਕ-ਸਬ-ਇੰਸਪੈਕਟਰ
•ਕਲਰਕ
ਪੰਜਾਬ ਪੁਲਸ ਭਰਤੀ 2015 ਦੀ ਚੋਣ ਕਾਰਵਾਈ
ਚਾਹਵਾਨ ਉਮੀਦਵਾਰ ਲਈ ਹੇਠ ਲਿਖੀ ਕਾਰਵਾਈ ਜਾਣਨੀ ਜ਼ਰੂਰੀ ਹੈ-
•ਮੈਡੀਕਲ ਟੈਸਟ, ਸਰੀਰਿਕ ਮਾਪ
•ਕਾਰਜਕੁਸ਼ਲਾ ਜਾਣਨ ਲਈ ਸਰੀਰਿਕ ਯੋਗਤਾ ਟੈਸਟ
•ਲਿਖ਼ਤੀ ਪ੍ਰੀਖਿਆ
•ਕੰਪਿਊਟਰ ਫਾਰਮੈੱਟਿੰਗ ਟੈਸਟ/ਟਾਈਪਿੰਗ ਟੈਸਟ
•ਸਰਟੀਫੀਕੇਟ ਵੈਰੀਫੀਕੇਸ਼ਨ/ਇੰਟਰਵਿਊ
•ਮੈਰਿਟ ਲਿਸਟ
ਪੰਜਾਬ ਪੁਲਸ ਭਰਤੀ 2015 ਲਈ ਯੋਗਤਾ ਦਾ ਮਿਆਰ
•ਸਿਪਾਹੀ ਦੀ ਪੋਸਟ ਲਈ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਵਿੱਦਿਅਕ ਯੋਗਤਾ 12ਵੀਂ ਪਾਸ ਹੋਣੀ ਚਾਹੀਦੀ ਹੈ।
•ਸਬ-ਇੰਸਪੈਕਟਰ ਲਈ ਉਮਰ ਹੱਦ 18 ਤੋਂ 25 ਸਾਲ ਹੈ, ਚੰਗੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਡਿਗਰੀ ਮਿਲੀ ਹੋਣੀ ਚਾਹੀਦੀ ਹੈ।
•ਏ.ਐੱਸ.ਈ (ਅਸਿਸਟੈਂਟ-ਸਬ-ਇੰਸਪੈਕਟਰ) ਪੋਸਟ ਲਈ ਵੀ ਉਮਰ ਹੱਦ 18 ਤੋਂ 25 ਹੈ ਅਤੇ ਉਮੀਦਵਾਰ ਕੋਲ ਗ੍ਰੈਜੂਏਸ਼ਨ ਡਿਗਰੀ ਹੋਣੀ ਚਾਹੀਦੀ ਹੈ।
•ਕਲਰਕ ਦੀ ਪੋਸਟ ਲਈ ਵਿੱਦਿਅਕ ਯੋਗਤਾ 12ਵੀਂ ਪਾਸ ਹੈ ਅਤੇ ਉਮੀਦਵਾਰ ਦੀ ਉਮਰ ਹੱਦ 18 ਤੋਂ 25 ਹੋਣੀ ਚਾਹੀਦੀ ਹੈ।
ਪੰਜਾਬ ਪੁਲਸ ਭਰਤੀ 2015 ਲਈ ਐਪਲੀਕੇਸ਼ਨ ਫਾਰਮ ਫੀਸ
ਉਨ੍ਹਾਂ ਉਮੀਦਵਾਰ ਨੂੰ ਜੋ ਓ.ਬੀ.ਸੀ ਅਤੇ ਜਨਰਲ ਸ਼੍ਰੇਣੀ ਦੇ ਅਧੀਨ ਆਉਂਦੇ ਹਨ, 100 ਰੁਪਏ ਅਦਾ ਕਰਨੇ ਪੈਣਗੇ ਜਦਕਿ ਐੱਸ.ਸੀ/ਐੱਸ.ਟੀ ਸ਼੍ਰੇਣੀ ਅਧੀਨ ਆਉਂਦੇ ਉਮੀਦਵਾਰਾਂ ਲਈ ਫਾਰਮ ਦੀ ਕੋਈ ਫੀਸ ਨਹੀਂ ਹੋਵੇਗੀ।
ਪੰਜਾਬ ਪੁਲਸ ਭਰਤੀ 2015 ਦੀਆਂ ਮਹੱਤਵਪੂਰਨ ਤਰੀਕਾਂ
ਇਨ੍ਹਾਂ ਪੋਸਟਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦੀ ਤਾਰੀਕ ਪੰਜਾਬ ਪੁਲਸ ਭਰਤੀ ਬੋਰਡ ਦੀ ਆਫੀਸ਼ੀਅਲ ਵੈੱਬਸਾਈਟ 'ਤੇ ਛੇਤੀ ਹੀ ਦੱਸ ਦਿੱਤੀ ਜਾਵੇਗੀ
ਪੰਜਾਬ ਪੁਲਸ ਭਰਤੀ 2015 ਲਈ ਕਿਵੇਂ ਅਪਲਾਈ ਕਰਨਾ ਹੈ
ਐਪਲੀਕੇਸ਼ਨ ਫਾਰਮ ਆਨ-ਲਾਈਨ ਅਤੇ ਆਫ-ਲਾਈਨ ਦੋਵੇਂ ਤਰ੍ਹਾਂ ਮੌਜੂਦ ਹੋਣਗੇ। ਚਾਹਵਾਨ ਉਮੀਦਾਵਰ ਹੇਠ ਲਿਖੇ ਤਰੀਕੇ ਨਾਲ ਆਨ-ਲਾਈਨ ਅਪਲਾਈ ਕਰ ਸਕਦੇ ਹਨ-
•ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਬੜੀ ਧਿਆਨ ਨਾਲ ਪੜੋ ਅਤੇ ਫਿਰ ਪੰਜਾਬ ਪੁਲਸ ਬੋਰਡ ਦੀ ਆਫੀਸ਼ੀਅਲ ਵੈੱਬਸਾਈਟ 'ਤੇ ਜਾਵੋ (ਐਪਲੀਕੇਸ਼ਨ ਫਾਰਮ ਖੋਲੋ)।
•ਉਮੀਦਵਾਰ ਨੂੰ ਉਸ ਦੀ ਤਾਜ਼ੀ ਖਿੱਚੀ ਫੋਟੋ ਸਕੈਨ ਕਰਨੀ ਚਾਹੀਦੀ ਹੈ ਅਤੇ ਹਸਤਾਖ਼ਰ ਦੀ ਸਕੈਨ ਫੋਟੋ ਕਾਪੀ ਜੇ.ਪੀ.ਜੀ/ਜੇ.ਪੀ.ਈ.ਜੀ ਫਾਰਮੈੱਟ 'ਚ ਹੋਣੀ ਚਾਹੀਦੀ ਹੈ।
•ਉਮੀਦਵਾਰ ਨੂੰ ਫਾਰਮ ਦੇ ਬਾਰੇ ਸਾਰੀਆਂ ਲੋੜਾਂ ਨੂੰ ਭਰਨਾ ਚਾਹੀਦਾ ਹੈ ਅਤੇ ਉਮਰ ਹੱਦ, ਨਾਂ, ਮਾਤਾ-ਪਿਤਾ ਦਾ ਨਾਂ ਅਤੇ ਸਰਟੀਫੀਕੇਟਾਂ ਦੇ ਅਨੁਸਾਰ ਜ਼ਰੂਰੀ ਜਾਣਕਾਰੀ ਭਰਨੀ ਚਾਹੀਦੀ ਹੈ।
•ਫਾਰਮ ਭਰਨ ਤੋਂ ਬਾਅਦ ਉਮੀਦਵਾਰ ਰਜਿਸਟ੍ਰੇਸ਼ਨ ਨੰਬਰ ਨੋਟ ਕਰ ਲਵੇ ਅਤੇ ਈ-ਚਲਾਨ ਫਾਰਮ 'ਤੇ ਕਲਿਕ ਕਰੇ ਅਤੇ ਈ-ਚਲਾਨ ਫਾਰਮ ਨੂੰ ਪ੍ਰਿੰਟ ਕਰ ਲਵੇ। ਰਜਿਸਟ੍ਰੇਸ਼ਨ ਹੋਣ ਤੋਂ 48 ਘੰਟਿਆਂ ਬਾਅਦ ਆਪਣੀ ਫੀਸ ਜਮ੍ਹਾ ਕਰਾ ਦਿਓ। ਬੈਂਕ ਇਕ ਉਮੀਦਵਾਰ ਕਾਪੀ ਅਤੇ ਇਕ ਨੰਬਰ ਦੇਵੇਗਾ ਜਿਸ ਨਾਲ ਤੁਹਾਨੂੰ ਅੰਤਿਮ ਜਮ੍ਹਾ ਕਰਾਉਣ 'ਚ ਮਦਦ ਮਿਲੇਗੀ।
ਮੈਂ ਮੁੱਖ ਮੰਤਰੀ ਦੇ ਪੀ.ਏ. ਦਾ ਬੰਦਾ ਆਂ, ਮੇਰਾ ਚਲਾਨ ਨਾ ਕੱਟੀਂ
NEXT STORY