ਪੋਰਟਲੈਂਡ-ਅਮਰੀਕਾ 'ਚ ਓਰੇਗਨ ਸੂਬੇ ਦੇ ਪੋਰਟਲੈਂਡ 'ਚ ਸ਼ੁੱਕਰਵਾਰ ਨੂੰ ਇਕ ਹਾਈ ਸਕੂਲ ਦੇ ਨੇੜੇ ਇਕ ਵਿਅਕਤੀ ਨੇ ਗੋਲੀਆਂ ਚਲਾਈਆਂ, ਜਿਸ 'ਚ ਇਕ ਲੜਕੀ ਅਤੇ ਦੋ ਲੜਕੇ ਜ਼ਖਮੀ ਹੋ ਗਏ। ਪੁਲਸ ਬੁਲਾਰੇ ਨੇ ਦੱਸਿਆ ਕਿ ਰੋਜਮੇਰੀ ਐਂਡਰਸਨ ਹਾਈ ਸਕੂਲ ਦੇ ਬਾਹਰ ਦੋ ਲੜਕੇ ਅਤੇ ਇਕ ਲੜਕੀ ਜ਼ਖਮੀ ਹਾਲਤ 'ਚ ਪਏ ਸਨ। ਇਨ੍ਹਾਂ ਤਿੰਨਾਂ ਨੂੰ ਗੋਲੀ ਲੱਗੀ ਸੀ। ਪੁਲਸ ਨੇ ਤਿੰਨਾਂ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਤਿੰਨੇ ਇਸ ਸਕੂਲ ਦੇ ਵਿਦਿਆਰਥੀ ਹਨ ਜਾਂ ਨਹੀਂ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਸ ਵਲੋਂ ਹਮਲਾ ਦੀ ਭਾਲ ਕੀਤੀ ਜਾ ਰਹੀ ਅਤੇ ਆਲੇ-ਦੁਆਲੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਇਕ ਅਮਰੀਕੀ ਅਖਬਾਰ ਦਾ ਕਹਿਣਾ ਹੈ ਕਿ ਲੜਕੀ ਨੂੰ ਛਾਤੀ ਗੋਲੀ ਲੱਗੀ ਹੈ ਅਤੇ ਲੜਕੇ ਨੂੰ ਪਿਛੇ ਤੋਂ ਗੋਲੀ ਮਾਰੀ ਗਈ ਹੈ ਜਦੋਂਕਿ ਦੂਜੇ ਲੜਕੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਪੰਜਾਬੀਆਂ ਦੇ ਸਾਗ ਦੀ ਵਿਦੇਸ਼ਾਂ 'ਚ ਵੀ ਹੋ ਗਈ ਬੱਲੇ-ਬੱਲੇ
NEXT STORY