ਜਲੰਧਰ— ਪੰਜਾਬੀਆਂ ਦੇ ਸਾਗ ਦੀ ਧੂਮ ਸਿਰਫ ਪੰਜਾਬ ਜਾਂ ਭਾਰਤ ਵਿਚ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਹੈ। ਸਰਦੀਆਂ ਦਾ ਮੌਸਮ, ਉਤੋਂ ਗਰਮ-ਗਰਮ ਸਰੋਂ ਦਾ ਸਾਗ ਤੇ ਨਾਲ ਮੱਕੀ ਦੀ ਰੋਟੀ। ਬਈ, ਇਸ ਬਾਰੇ ਸੁਣ ਕੇ ਕਿਸ ਦੇ ਮੂੰਹ ਵਿਚ ਪਾਣੀ ਨਹੀਂ ਆਵੇਗਾ। ਇਹੋ ਹਾਲ ਵਿਦੇਸ਼ੀਆਂ ਦਾ ਵੀ ਹੈ। ਇਹ ਹੀ ਕਾਰਨ ਹੈ ਕਿ ਪੰਜਾਬ ਤੋਂ ਹੁਣ 90 ਫੀਸਦੀ ਸਾਗ ਵਿਦੇਸ਼ਾਂ ਨੂੰ ਭੇਜਿਆ ਰਿਹਾ ਹੈ।
ਕੈਨੇਡਾ, ਇੰਗਲੈਂਡ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇਟਲੀ ਵਰਗੇ ਦੇਸ਼ਾਂ ਵਿਚ ਪੰਜਾਬੀਆਂ ਦੇ ਸਾਗ ਦੀ ਬੱਲੇ-ਬੱਲੇ ਹੋ ਰਹੀ ਹੈ। ਪੰਜਾਬ ਦੀ ਸਰਕਾਰੀ ਏਜੰਸੀ ਮਾਰਕਫੈੱਡ ਵਿਦੇਸ਼ਾਂ ਨੂੰ ਡਿੱਬਾਬੰਦ ਤਿਆਰ ਸਾਗ ਭੇਜ ਰਹੀ ਹੈ। ਇਹ ਸਾਗ 'ਰੈਡੀ ਟੂ ਈਟ' ਹੁੰਦਾ ਹੈ ਅਤੇ ਬਿਨਾਂ ਖੋਲ੍ਹੇ ਇਸ ਨੂੰ 18 ਮਹੀਨਿਆਂ ਤੱਕ ਰੱਖਿਆ ਜਾ ਸਕਦਾ ਹੈ ਪਰ ਜੇਕਰ ਇਸ ਨੂੰ ਖੋਲ੍ਹ ਦਿੱਤਾ ਜਾਵੇ ਤਾਂ ਫਿਰ ਵੀ 10 ਘੰਟਿਆਂ ਤੱਕ ਸੁਰੱਖਿਅਤ ਰਹਿ ਸਕਦਾ ਹੈ।
ਮਾਰਕਫੈੱਡ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਮਹੀਨਿਆਂ ਵਿਚ ਸਾਗ ਨੂੰ ਸਟਾਕ ਕਰਕੇ ਪਕਾਇਆ ਜਾਂਦਾ ਹੈ ਅਤੇ ਪੂਰਾ ਸਾਲ ਇਹ ਤਿਆਰ ਸਾਗ ਵਿਦੇਸ਼ਾਂ ਵਿਚ ਭੇਜਿਆ ਜਾਂਦਾ ਹੈ ਤੇ ਲੋਕ ਮਜ਼ੇ ਲੈ ਕੇ ਇਸ ਸਾਗ ਨੂੰ ਖਾਂਦੇ ਹਨ। ਇਹ ਸਾਗ ਤਜ਼ੁਰਬੇਕਾਰ ਲੋਕਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ।
ਮੈਲਬੋਰਨ 'ਚ ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ ਕੱਢਿਆ
NEXT STORY