ਨਵੀਂ ਦਿੱਲੀ— ਨਰਿੰਦਰ ਮੋਦੀ ਸਰਕਾਰ 'ਤੇ 'ਵਿਕਾਸ ਪੱਖੀ ਮੁਖੌਟੇ' ਦੀ ਆੜ 'ਚ ਹਿੰਦੂ ਵੋਟ ਹਾਸਲ ਕਰਨ ਲਈ 'ਵੋਟ ਬੈਂਕ ਦੀ ਸਿਆਸਤ' ਕਰਨ ਦਾ ਦੋਸ਼ ਲਗਾਉਂਦੇ ਹੋਏ ਮਣੀਸ਼ੰਕਰ ਅਈਅਰ ਨੇ ਕਿਹਾ ਕਿ ਇਹ ਧਰਮ ਨੂੰ ਸਿਆਸਤ 'ਚ ਲਿਆਉਣ ਦੀ ਚਾਲ ਹੈ। ਕਦੇ ਲਾਲ ਕ੍ਰਿਸ਼ਨ ਅਡਵਾਨੀ ਦੇ ਪ੍ਰਮੁੱਖ ਵਿਰੋਧੀ ਅਈਅਰ ਨੇ ਇਹ ਵੀ ਕਿਹਾ ਕਿ ਉਹ ਇਨ੍ਹਾਂ ਨੂੰ ਸੀਨੀਅਰ ਭਾਜਪਾ ਆਗੂ ਬਤੌਰ ਪ੍ਰਧਾਨ ਮੰਤਰੀ ਜ਼ਿਆਦਾ ਪਸੰਦ ਕਰਦੇ ਹਨ। ਉਨ੍ਹਾਂ ਤੋਂ ਵੀ ਭੈੜੇ ਵਿਅਕਤੀ ਸੱਤਾ 'ਚ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਧਰਮ ਨੂੰ ਸਿਆਸਤ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੂੰ ਵਿਕਾਸ ਮੁਖੀ ਮੁਖੌਟਾ ਵੀ ਪਹਿਨਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਭੇਡ ਦੇ ਭੇਸ 'ਚ ਆਏ ਇਨ੍ਹਾਂ ਸ਼ੇਰਾਂ ਤੋਂ ਖਬਰਦਾਰ ਰਹਿਣਾ ਹੋਵੇਗਾ। ਉਨ੍ਹਾਂ ਨੇ ਇਹ ਪ੍ਰਗਟਾਵਾ ਇਕ ਨਿਊਜ਼ ਚੈਨਲ ਦੇ ਇਕ ਪ੍ਰੋਗਰਾਮ 'ਚ ਕੀਤਾ। ਅਈਅਰ ਨੇ ਕਿਹਾ ਕਿ ਇਨ੍ਹੀਂ ਦਿਨੀਂ ਮੈਂ ਚਾਹੁੰਦਾ ਹਾਂ ਕਿ ਅਡਵਾਨੀ ਪ੍ਰਧਾਨ ਮੰਤਰੀ ਬਣਨਗੇ। ਕੀ ਉਨ੍ਹਾਂ ਤੋਂ ਭੈੜੇ ਵਿਅਕਤੀ ਸੱਤਾ 'ਚ ਹਨ ਅਤੇ ਦੇਸ਼ ਨੂੰ ਗਲਤ ਦਿਸ਼ਾ 'ਚ ਲਿਜਾ ਰਹੇ ਹਨ। ਇਸੇ ਦਰਮਿਆਨ ਜਮੀਅਤ-ਉਲੇਮਾ-ਏ-ਹਿੰਦ ਦੇ ਮੁਖੀ ਮੌਲਾਨਾ ਮਹਿਮੂਦ ਮਦਨੀ ਨੇ ਦਾਅਵਾ ਕੀਤਾ ਕਿ ਧਰਮ ਦੀ ਸਿਆਸਤ 'ਚ ਵਰਤੋਂ ਕੀਤੀ ਜਾ ਰਹੀ ਹੈ ਜੋ ਇਕ ਖਤਰਨਾਕ ਪ੍ਰਵਿਰਤੀ ਹੈ। ਮੁਸਲਮਾਨਾਂ ਦੀ ਟੋਪੀ ਮੋਦੀ ਵਲੋਂ ਪਹਿਨਣ ਤੋਂ ਨਾਂਹ ਕੀਤੇ ਜਾਣ ਬਾਰੇ ਪੁੱਛਣ 'ਤੇ ਉਨ੍ਹਾਂ ਨੇ ਕਿਹਾ ਕਿ ਉਹ ਪ੍ਰਤੀਕਵਾਦ ਦੇ ਪੱਖ 'ਚ ਨਹੀਂ ਹਨ। ਟੋਪੀ ਪਹਿਨਣ ਅਤੇ ਬਾਅਦ 'ਚ ਬਾਕੀ ਸਾਰਿਆਂ ਨੂੰ ਟੋਪੀ ਪਹਿਨਾ ਦੇਣੀ (ਦੂਸਰਿਆਂ ਨੂੰ ਬੇਕਵੂਫ ਬਣਾਉਣ) 'ਚ ਉਨ੍ਹਾਂ ਨੂੰ ਕੋਈ ਤੁਕ ਨਜ਼ਰ ਨਹੀਂ ਆਉਂਦੀ। ਮਦਨੀ ਨੇ ਇਹ ਵੀ ਕਿਹਾ ਕਿ ਖਤਰਾ ਧਰਮ ਤੋਂ ਨਹੀਂ ਹੈ ਸਗੋਂ ਦੇਸ਼ ਦੇ ਗੁਮਰਾਹ ਨੌਜਵਾਨਾਂ ਤੋਂ ਹੈ।
ਮੰਤਰੀ ਦੇ ਕੁੱਤੇ 'ਤੇ ਸਰਕਾਰੀ ਕੰਮ 'ਚ ਦਖਲ ਦੇਣ ਦਾ ਮਾਮਲਾ ਦਰਜ
NEXT STORY