ਨਵੀਂ ਦਿੱਲੀ— ਕਾਂਗਰਸ ਨੇ ਪਾਕਿਸਤਾਨ ਦੀ ਆਲੋਚਨਾ ਕਰਦੇ ਹੋਏ ਸ਼ਨੀਵਾਰ ਕਿਹਾ ਕਿ ਇਕ ਸਿਰ ਦੇ ਬਦਲੇ 10 ਸਿਰ ਕਲਮ ਕਰਨ ਦੀ ਨਸੀਹਤ ਦੇਣ ਵਾਲੀ ਭਾਜਪਾ ਦੇ ਸੱਤਾ 'ਚ ਆਉਣ ਮਗਰੋਂ ਸੁਰ ਬਦਲ ਗਏ ਹਨ। ਹਾਲਾਂਕਿ ਭਾਜਪਾ ਨੇ ਕਿਹਾ ਹੈ ਕਿ ਭਾਰਤੀ ਫੌਜ ਨੇ ਪਾਕਿਸਤਾਨੀ ਦੁਸ਼ਮਣਾਂ ਦਾ ਮੂੰਹ-ਤੋੜ ਜਵਾਬ ਦਿੱਤਾ ਹੈ। ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਇਥੇ ਇਕ ਨਿੱਜੀ ਚੈਨਲ ਦੇ ਖਾਸ ਪ੍ਰੋਗਰਾਮ 'ਚ ਕਿਹਾ ਕਿ ਮੋਦੀ ਦੀ ਕਹਿਣੀ ਅਤੇ ਕਰਨੀ 'ਚ ਫਰਕ ਹੈ। ਕਲ ਤਕ ਪਾਕਿਸਤਾਨ ਵਿਰੁੱਧ ਨਰਮੀ ਵਰਤਣ ਦਾ ਯੂ. ਪੀ. ਏ. ਸਰਕਾਰ 'ਤੇ ਦੋਸ਼ ਲਗਾਉਣ ਵਾਲੀ ਭਾਜਪਾ ਸਰਕਾਰ 'ਚ ਆਉਂਦਿਆਂ ਹੀ ਆਪਣੇ ਰੁਖ ਤੋਂ ਭਟਕ ਗਈ ਹੈ। ਉਸੇ ਪ੍ਰੋਗਰਾਮ 'ਚ ਆਹਮੋ-ਸਾਹਮਣੇ ਬੈਠੇ ਭਾਜਪਾ ਦੇ ਬੁਲਾਰੇ ਸ਼ਾਹ ਹੁਸੈਨ ਨੇ ਤੁਰੰਤ ਕਿਹਾ ਕਿ ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਨੂੰ ਕਰਾਰਾ ਜਵਾਬ ਦਿੰਦਿਆਂ ਉਸ ਦੇ ਹੋਸ਼ ਟਿਕਾਣੇ ਲਗਾ ਦਿੱਤੇ ਹਨ।
ਅਈਅਰ ਨੇ ਸਰਕਾਰ 'ਤੇ ਵੋਟ ਬੈਂਕ ਦੀ ਸਿਆਸਤ ਕਰਨ ਦਾ ਦੋਸ਼ ਲਗਾਇਆ
NEXT STORY