ਨਵੀਂ ਦਿੱਲੀ— ਸੰਸਦ ਦੇ ਸਰਦ ਰੁੱਤ ਸਮਾਗਮ ਦੌਰਾਨ ਪਿਛਲੇ ਤਿੰਨ ਹਫਤਿਆਂ 'ਚ ਦੋਹਾਂ ਹਾਊਸਾਂ 'ਚ ਕੁਲ 10 ਬਿੱਲ ਪਾਸ ਹੋ ਚੁੱਕੇ ਹਨ ਜਦੋਂਕਿ ਬੀਮਾ ਸੋਧ ਅਤੇ ਲੋਕਪਾਲ ਤੇ ਲੋਕ ਆਯੁਕਤ ਬਿੱਲ ਸੋਮਵਾਰ ਜਾਂ ਮੰਗਲਵਾਰ ਪੇਸ਼ ਹੋ ਸਕਦੇ ਹਨ। ਇਸ ਸੈਸ਼ਨ ਦੌਰਾਨ ਰਾਜ ਸਭਾ 'ਚ ਹੰਗਾਮਾ ਕਰਨ ਵਾਲੇ 250 ਮੈਂਬਰਾਂ ਦੀ ਪਛਾਣ ਕੀਤੀ ਗਈ ਹੈ ਜਦੋਂਕਿ ਸੰਸਦ ਦੇ ਬਾਹਰ ਦਿੱਤੇ ਗਏ ਬਿਆਨਾਂ ਕਾਰਨ ਤਿੰਨ ਮੈਂਬਰਾਂ ਨੂੰ ਹਾਊਸ 'ਚ ਮੁਆਫੀ ਵੀ ਮੰਗਣੀ ਪਈ ਹੈ। ਇਨ੍ਹਾਂ 'ਚ ਕੇਂਦਰੀ ਖੁਰਾਕ ਅਤੇ ਪ੍ਰੋਸੈਸਿੰਗ ਰਾਜ ਮੰਤਰੀ ਨਿਰੰਜਣ ਜੋਤੀ, ਲੋਕ ਸਭਾ 'ਚ ਭਾਜਪਾ ਦੇ ਮੈਂਬਰ ਸਾਕਸ਼ੀ ਮਹਾਰਾਜ ਅਤੇ ਤ੍ਰਿਣਮੂਲ ਕਾਂਗਰਸ ਦੇ ਕਲਿਆਣ ਬੈਨਰਜੀ ਸ਼ਾਮਲ ਹਨ।
ਹਸਪਤਾਲ 'ਚੋਂ ਦੋ ਮਹੀਨੇ ਦਾ ਬੱਚਾ ਚੋਰੀ
NEXT STORY