ਰਾਮਪਾਲ ਨੂੰ ਮਿਲਣ ਆਏ 4 ਵਿਅਕਤੀ ਹਿਰਾਸਤ 'ਚ
ਬਰਵਾਲਾ— (ਕ੍ਰਿਸ਼ਨਾ)—ਸਤਲੋਕ ਆਸ਼ਰਮ 'ਚ 4 ਔਰਤਾਂ ਤੇ ਇਕ ਬੱਚੇ ਦੀ ਮੌਤ ਦੇ ਮਾਮਲੇ 'ਚ ਬਰਵਾਲਾ ਪੁਲਸ ਨੇ ਰਾਮਪਾਲ ਦੀ ਭੈਣ ਰਾਜ ਕਲਾ ਸਮੇਤ 3 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਹਿਸਾਰ ਭੇਜ ਦਿੱਤਾ ਗਿਆ ਹੈ। ਰਿਮਾਂਡ 'ਤੇ ਲਏ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਨ੍ਹਾਂ ਔਰਤਾਂ ਦੇ ਨਾਂ ਸਾਹਮਣੇ ਆਏ ਸਨ। ਓਧਰ ਹਿਸਾਰ 'ਚ ਸਤਲੋਕ ਆਸ਼ਰਮ ਦੇ ਸੰਚਾਲਕ ਰਾਮਪਾਲ ਨੂੰ ਜੇਲ 'ਚ ਮਿਲਣ ਲਈ ਆਏ 4 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਨ੍ਹਾਂ ਵਿਅਕਤੀਆਂ ਤੋਂ ਮਿਲਣ ਦੇ ਮਕਸਦ ਸੰਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਮੁੰਬਈ 'ਚ ਡਾਂਸ ਬਾਰ 'ਤੇ ਛਾਪਾ, 29 ਗ੍ਰਿਫਤਾਰ
NEXT STORY