ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਗ੍ਰਾਫ ਮੋਦੀ ਸਰਕਾਰ ਵਿਚ ਤੇਜ਼ੀ ਨਾਲ ਡਿੱਗ ਰਿਹਾ ਹੈ। ਪਿਛਲੇ ਸੱਤ ਮਹੀਨਿਆਂ ਦੌਰਾਨ ਦਿੱਲੀ ਵਿਚ ਕੁਸ਼ਲ ਪ੍ਰਸ਼ਾਸਨ ਦਾ ਪ੍ਰਭਾਵ ਪੈਦਾ ਕਰਨ ਵਿਚ ਉਨ੍ਹਾਂ ਦੀ ਅਸਫਲਤਾ ਲਈ ਮੋਦੀ ਪਹਿਲਾਂ ਹੀ ਉਨ੍ਹਾਂ ਨਾਲ ਨਾਰਾਜ਼ ਹਨ, ਜਿਸ ਤਰੀਕੇ ਨਾਲ ਰਾਜਨਾਥ ਸਿੰਘ ਨੇ ਦਿੱਲੀ ਵਿਚ ਉਬੇਰ ਅਤੇ ਹੋਰ ਰੇਡੀਓ ਟੈਕਸੀ ਆਪ੍ਰੇਟਰਾਂ ਉੱਪਰ ਪਾਬੰਦੀ ਆਪਣੇ ਕੈਬਨਿਟ ਸਾਥੀਆਂ ਅਰੁਣ ਜੇਤਲੀ ਅਤੇ ਐੱਮ. ਵੈਂਕਈਆ ਨਾਇਡੂ ਅਤੇ ਜ਼ਮੀਨੀ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਵੀ ਸਲਾਹ ਕੀਤੇ ਬਿਨਾਂ ਜਲਦਬਾਜ਼ੀ ਵਿਚ ਲੱਗਾ ਸੀ। ਨਾਲ ਹੀ ਉਨ੍ਹਾਂ ਲਈ ਹੋਰ ਮੁਸ਼ਕਲ ਪੈਦਾ ਹੋ ਗਈ ਹੈ। ਮੋਦੀ ਨਾਲ ਆਪਣੀ ਆਲੋਚਨਾ ਵਿਚ ਜੇਤਲੀ ਅਤੇ ਵੈਂਕਈਆ ਨਾਇਡੂ ਨੇ ਤਾਂ ਕੁਝ ਸਾਵਧਾਨੀ ਰੱਖੀ ਜਦਕਿ ਗਡਕਰੀ ਤਾਂ ਗ੍ਰਹਿ ਮੰਤਰਾਲੇ ਉੱਪਰ ਜਨਤਕ ਤੌਰ 'ਤੇ ਹੀ ਵਰ੍ਹਨ ਲੱਗੇ। ਰਾਜਨਾਥ ਸਿੰਘ ਨੇ ਇਕ ਉੱਚ ਤਾਕਤੀ ਬੈਠਕ ਵਿਚ ਪੀ. ਐੱਮ. ਨੂੰ ਨਿਮਰਤਾ ਸਹਿਤ ਸਪੱਸ਼ਟ ਕੀਤਾ ਕਿ ਉਨ੍ਹਾਂ ਦਿੱਲੀ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦੀ ਇੱਛਾ ਅਨੁਸਾਰ ਹੀ ਇਹ ਕੰਮ ਕੀਤਾ ਸੀ। ਮੋਦੀ ਨੇ ਰਾਜਨਾਥ ਸਿੰਘ ਨੂੰ ਪੁੱਛਿਆ ਕਿ ਕੀ ਉਨ੍ਹਾਂ ਜੇਤਲੀ ਨਾਲ ਸਲਾਹ ਕੀਤੀ ਸੀ, ਜਿਹੜੇ ਭਾਜਪਾ ਵਿਚ ਦਿੱਲੀ ਦੇ ਇੰਚਾਰਜ ਹਨ। ਹੁਣ ਰਾਜਨਾਥ ਸਿੰਘ ਨੂੰ ਛੇਤੀ ਤੋਂ ਛੇਤੀ ਪਾਬੰਦੀ ਹਟਾਉਣ ਲਈ ਕਿਹਾ ਗਿਆ ਹੈ।
ਰਾਮਪਾਲ ਦੀ ਭੈਣ ਸਣੇ 3 ਔਰਤਾਂ ਗ੍ਰਿਫਤਾਰ
NEXT STORY