ਦੰਤਵਕਰ ਸ਼੍ਰੀ ਕ੍ਰਿਸ਼ਨ ਜੀ ਦੇ ਸਾਹਮਣੇ ਡਟ ਕੇ ਖੜ੍ਹਾ ਹੋ ਕੇ ਬੜੇ ਹੰਕਾਰ ਨਾਲ ਇਹ ਸਭ ਕਹਿ ਰਿਹਾ ਸੀ। ਉਸ ਦੀਆਂ ਅੱਖਾਂ 'ਚੋਂ ਜਵਾਲਾ ਵਰ੍ਹ ਰਹੀ ਸੀ, ''ਕ੍ਰਿਸ਼ਨ, ਤੂੰ ਬਚਪਨ ਤੋਂ ਹੀ ਕੁਲ ਦਾ ਨਾਸ਼ ਕਰਦਾ ਰਿਹਾ ਹੈਂ। ਪੰਦਰਾਂ ਸਾਲ ਦੀ ਉਮਰ ਵਿਚ ਤੂੰ ਆਪਣੇ ਮਾਮੇ ਕੰਸ ਦਾ ਅਤੇ ਫਿਰ ਉਸ ਦੇ ਭਰਾਵਾਂ ਦਾ ਵਧ ਕਰ ਦਿੱਤਾ। ਇਸ ਪਿੱਛੋਂ ਆਪਣੀ ਸਕੀ ਭੂਆ ਦੇ ਪੁੱਤਰ ਸ਼ਿਸ਼ੂਪਾਲ ਦਾ ਵੀ ਵਧ ਕਰ ਦਿੱਤਾ। ਮੈਂ ਵੀ ਤੇਰਾ ਰਿਸ਼ਤੇਦਾਰ ਹਾਂ ਅਤੇ ਤੂੰ ਮੇਰਾ ਵੀ ਵਧ ਕਰਨ ਬਾਰੇ ਸੋਚ ਰਿਹਾ ਸੀ, ਇਹ ਮੈਨੂੰ ਪਤਾ ਹੈ ਪਰ ਅੱਜ ਮੈਂ ਤੈਨੂੰ ਜਿਊਂਦਾ ਨਹੀਂ ਛੱਡਾਂਗਾ।''
ਇੰਨਾ ਕਹਿ ਕੇ ਦੰਤਵਕਰ ਨੇ ਆਪਣੀ ਭਾਰੀ ਗਦਾ ਨਾਲ ਸ਼੍ਰੀ ਕ੍ਰਿਸ਼ਨ ਦੇ ਸਿਰ 'ਤੇ ਵਾਰ ਕਰ ਦਿੱਤਾ ਅਤੇ ਸ਼ੇਰ ਵਾਂਗ ਦਹਾੜਨ ਲੱਗਾ।
ਕ੍ਰਿਸ਼ਨ ਜੀ ਉਸ ਦੀ ਗਦਾ ਦੀ ਸੱਟ ਤੋਂ ਬੱਚ ਗਏ ਅਤੇ ਜਵਾਬ ਵਿਚ ਗਦਾ ਨਾਲ ਦੰਤਵਕਰ ਦੀ ਛਾਤੀ 'ਤੇ ਅਜਿਹੀ ਕਰਾਰੀ ਸੱਟ ਮਾਰੀ ਕਿ ਉਸ ਦੀ ਛਾਤੀ ਫਟ ਗਈ ਅਤੇ ਖੂਨ ਵਗਣ ਲੱਗਾ। ਦੋਵੇਂ ਹੱਥ-ਪੈਰ ਪਸਾਰ ਕੇ ਉਹ ਧਰਤੀ 'ਤੇ ਡਿੱਗ ਪਿਆ ਅਤੇ ਉਸ ਦੇ ਪ੍ਰਾਣ ਪਖੇਰੂ ਉੱਡ ਗਏ।
ਦੰਤਵਕਰ ਦੇ ਇਕ ਭਰਾ ਦਾ ਨਾਂ ਵਿਦੁਰਥ ਸੀ, ਉਹ ਦੰਤਵਕਰ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਹੱਥੋਂ ਮਾਰੇ ਜਾਂਦਿਆਂ ਦੇਖ ਕੇ ਪਾਗਲ ਹੋ ਗਿਆ ਅਤੇ ਢਾਲ ਤੇ ਤਲਵਾਰ ਲੈ ਕੇ ਸ਼੍ਰੀ ਕ੍ਰਿਸ਼ਨ ਜੀ 'ਤੇ ਵਾਰ ਕਰਨ ਲਈ ਝਪਟਿਆ ਪਰ ਸ਼੍ਰੀ ਕ੍ਰਿਸ਼ਨ ਜੀ ਨੇ ਸੁਦਰਸ਼ਨ ਚੱਕਰ ਨਾਲ ਉਸ ਦਾ ਸੀਸ ਧੜ ਨਾਲੋਂ ਵੱਖ ਕਰ ਦਿੱਤਾ।
ਸਮਰੱਥ ਨੂੰ ਦੋਸ਼ ਨਹੀਂ
NEXT STORY