ਭੁਵਨੇਸ਼ਵਰ- ਕੱਲ ਹੋਏ ਹਾਕੀ ਮੈਚ 'ਚ ਪਾਕਿਸਤਾਨ ਨੇ ਭਾਰਤ ਨੂੰ 4-3 ਤੋਂ ਹਰਾ ਦਿੱਤਾ। ਇਸ ਜਿੱਤ ਨਾਲ ਪਾਕਿਸਤਾਨ ਦੇ ਹਾਕੀ ਖਿਡਾਰੀ ਆਪਣੀਆਂ ਹੱਦਾਂ ਭੁੱਲ ਬੈਠੇ ਹਨ। ਪਾਕਿਸਤਾਨ ਦੇ ਖਿਡਾਰੀਆਂ ਵੱਲੋਂ ਗਲਤ ਇਸ਼ਾਰਾ ਕਰਨ ਦੀ ਕਰਕੇ ਉਕਤ ਮਾਮਲਾ ਸਾਹਮਣੇ ਆਇਆ ਹੈ। ਖਾਸਤੌਰ 'ਤੇ ਪਾਕਿਸਤਾਨ ਦੇ ਗੋਲਕੀਪਰ ਇਮਰਾਨ ਭੱਟ ਨੇ ਜਿੱਤ ਤੋਂ ਬਾਅਦ ਭਾਰਤੀ ਦਰਸ਼ਕਾਂ ਨੂੰ ਗਲਤ ਇਸ਼ਾਰੇ ਕੀਤੇ ਜਿਸ ਕਾਰਨ ਹਾਕੀ ਨੂੰ ਸ਼ਰਮਸਾਰ ਹੋਣਾ ਪਿਆ। ਭਾਰਤ ਪਿਛਲੀ ਚੈਪੀਅਨ ਟ੍ਰਾਂਫੀ ਲਈ ਪਾਕਿਸਤਾਨ ਤੋਂ 2-3 ਤੋਂ ਹਾਰ ਗਿਆ ਸੀ। ਪਾਕਿਸਤਾਨ ਦੇ ਸ਼ਫਾਕਤ ਰਸੂਲ ਅਤੇ ਮੁਹਮੰਦ ਉਮਰ ਹੱਟ ਨੇ ਭਾਰਤੀ ਦਰਸ਼ਕਾਂ ਨੂੰ ਉਂਗਲੀ ਦਿਖਾ ਕੇ ਬੇਸ਼ਰਮੀ ਭਰੇ ਇਸ਼ਾਰੇ ਕੀਤੇ। ਹਦ ਉਦੋਂ ਹੋ ਗਈ ਜਦੋਂ ਪਾਕਿਸਤਾਨ ਦੇ ਚੀਫ ਕੋਚ ਸ਼ਹਿਨਾਜ਼ ਸ਼ੇਖ ਦੇ ਬੁਲਾਉਣ ਬਾਵਜੂਦ ਪਾਕਿਸਤਾਨ ਖਿਡਾਰੀ ਉਨ੍ਹਾਂ ਕੋਲ ਨਹੀਂ ਆਏ ਤਾਂ ਉਨ੍ਹਾਂ ਨੇ ਆਪਣੇ ਗੋਲਕੀਪਰ ਅਮਜ਼ਦ ਅਲੀ ਨੂੰ ਥੱਪੜ ਮਾਰ ਦਿੱਤਾ। ਐੱਫ. ਆਈ. ਐੱਚ. ਦੇ ਨੁਮਾਇੰਦੇ ਕੇਨ ਰੀਡ ਨੇ ਕਿਹਾ ਕਿ ਟੂਰਨਾਂਮੈਂਟ ਨਿਰਦੇਸ਼ਕ ਭਾਰਤ ਵਿਰੁੱਧ ਜਿੱਤਣ ਤੋਂ ਬਾਅਦ ਪਾਕਿਸਤਾਨ ਦੇ ਖਿਡਾਰੀਆਂ ਦੇ ਵਿਵਹਾਰ ਦੀ ਸਮੀਖਿਆ ਕਰ ਆਪਣੀ ਰਿਪੋਰਟ ਦੇਣਗੇ। ਇਸ ਮਾਮਲੇ 'ਚ ਆਪਣੇ ਖਿਡਾਰੀਆਂ ਦੀ ਇਸ ਹਰਕਤ ਲਈ ਪਾਕਿਸਤਾਨ ਦੇ ਚੀਫ ਕੋਚ ਸ਼ਹਿਨਾਜ ਸ਼ੇਖ ਨੇ ਮੁਆਫੀ ਮੰਗ ਲਈ ਹੈ।
ਆਸਾਨ ਹੋਵੇਗੀ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ
NEXT STORY