ਨਿਊਯਾਰਕ— ਅਮਰੀਕਾ ਵਿਚ ਗੋਰੇ ਪੁਲਸ ਅਫਸਰਾਂ ਦੀ ਕਾਰਵਾਈ ਵਿਚ ਮਾਰੇ ਗਏ ਕਾਲੇ ਲੋਕਾਂ ਦੇ ਲਈ ਨਿਆਂ ਦੀ ਮੰਗ ਕਰਦੇ ਹੋਏ ਅਮਰੀਕਾ ਦੇ ਵੱਖਰੇ ਸ਼ਹਿਰਾਂ ਵਿਚ ਹਜ਼ਾਰਾਂ ਲੋਕਾਂ ਨੇ ਰੈਲੀ ਕੱਢੀ। ਪਿਛਲੇ ਕਈ ਹਫਤਿਆਂ ਤੋਂ ਅਮਰੀਕਾ ਵਿਚ ਇਸ ਮੁੱਦੇ 'ਤੇ ਵਿਰੋਧ ਚੱਲ ਰਹੇ ਹਨ।
ਮਾਈਕਲ ਬਰਾਊਨ ਅਤੇ ਏਰਿਕ ਗਾਰਨਰ ਦੇ ਪਰਿਵਾਰ ਵਾਲੇ ਸ਼ਨੀਵਾਰ ਨੂੰ ਵਾਸ਼ਿੰਗਟਨ ਵਿਚ ਹੋਏ 'ਜਸਟਿਸ ਫਾਰ ਆਲ ਮਾਰਚ' ਵਿਚ ਪ੍ਰਦਰਸ਼ਨਕਾਰੀਆਂ ਦੇ ਨਾਲ ਮੌਜੂਦ ਸਨ। ਇਹ ਪ੍ਰਦਰਸ਼ਨ ਉਸ ਵਿਰੋਧ ਅੰਦੋਲਨ ਦਾ ਹੀ ਇਕ ਹਿੱਸਾ ਹੈ, ਜੋ 18 ਸਾਲਾ ਨਿਹੱਥੇ ਬਰਾਊਨ ਨੂੰ ਅਗਸਤ ਵਿਚ ਗੋਲੀ ਮਾਰੇ ਜਾਣ ਤੋਂ ਬਾਅਦ ਖੜ੍ਹਾ ਹੋਇਆ।
ਗ੍ਰੈਂਡ ਜਿਊਰੀ ਨੇ ਫਰਗੁਸਨ, ਮਿਸੌਰੀ ਵਿਚ ਹੋਏ ਕਤਲ ਮਾਮਲੇ ਵਿਚ ਪਿਛਲੇ ਮਹੀਨੇ ਪੁਲਸ ਅਧਿਕਾਰੀ ਡੈਰੇਨ ਵਿਲਸਨ 'ਤੇ ਮੁਕੱਦਮਾ ਨਾ ਚਲਾਉਣ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਛੇ ਬੱਚਿਆਂ ਦੇ ਪਿਤਾ ਗਾਰਨਰ ਦੀ ਸਟੇਟਨ ਆਈਲੈਂਡ ਵਿਚ ਸਾਹ ਘੁੱਟਣ ਕਾਰਨ ਹੋਈ ਮੌਤ ਦੇ ਮਾਮਲੇ ਵਿਚ ਵੀ ਜਿਊਰੀ ਨੇ ਇਕ ਹੋਰ ਗੋਰੇ ਪੁਲਸ ਅਫਸਰ 'ਤੇ ਦੋਸ਼ ਤੈਅ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਇਨ੍ਹਾਂ ਦੋਹਾਂ ਮੌਤਾਂ ਤੋਂ ਇਲਾਵਾ ਪਿਛਲੇ ਮਹੀਨੇ 12 ਸਾਲਾ ਬੱਚੇ ਤਾਮਿਰ ਰਾਈਸ ਕਲੀਵਲੈਂਡ ਪੁਲਸ ਦੀ ਗੋਲੀ ਨਾਲ ਉਸ ਸਮੇਂ ਮਾਰਿਆ ਗਿਆ ਸੀ, ਜਦੋਂ ਉਹ ਖਿਡੌਣਾ ਬੰਦੂਕ ਲਹਿਰਾ ਰਿਹਾ ਸੀ। ਪੁਲਸ ਦੀ ਕਾਰਵਾਈ ਵਿਚ ਮੌਤਾਂ ਦੇ ਇਨ੍ਹਾਂ ਮਾਮਲਿਆਂ ਨਾਲ ਅਮਰੀਕਾ ਵਿਚ ਪੁਲਸ ਦੇ ਰਵੱਈਏ ਪ੍ਰਤੀ ਰੋਸ ਪੈਦਾ ਹੋ ਗਿਆ ਅਤੇ ਕਈ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕਾਂ ਨੇ ਕਾਨੂੰਨ ਪ੍ਰਤੀ ਅਵਿਸ਼ਵਾਸ ਜਤਾਇਆ।
ਪ੍ਰਦਰਸ਼ਨਕਾਰੀਆਂ ਦਾ ਹਜ਼ੂਮ ਨਿਊਯਾਰਕ ਵਿਚ ਵੀ ਇਕੱਠਾ ਹੋਇਆ। ਹਜ਼ਾਰਾਂ ਪ੍ਰਦਰਸ਼ਨਕਾਰੀ ਬੇਹੱਦ ਸਰਦ ਮੈਨਹਟਨ ਵਿਚ ਵੀ ਇਕੱਠੇ ਹੋਏ ਅਤੇ ਉਨ੍ਹਾਂ ਨੇ ਇਥੋਂ ਦੀਆਂ ਸਭ ਤੋਂ ਵੱਡੀਆਂ ਸੜਕਾਂ ਰੋਕ ਦਿੱਤੀਆਂ। ਪ੍ਰਦਰਸ਼ਨਕਾਰੀ ਰੌਲਾ ਪਾ ਰਹੇ ਸਨ-' ਉਹ ਨਿਊਯਾਰਕ ਸ਼ਹਿਰ ਨੂੰ ਬੰਦ ਕਰਨਗੇ' ਅਤੇ 'ਕਾਲਿਆਂ ਦੀ ਜ਼ਿੰਦਗੀ ਵੀ ਕੀਮਤੀ ਹੈ।'
ਜਾਪਾਨ 'ਚ ਵੋਟਾਂ ਸ਼ੁਰੂ, ਆਬੇ ਸੱਤਾ ਬਣਾਏ ਰੱਖਣ ਦੀ ਦੌੜ 'ਚ
NEXT STORY