ਵਾਸ਼ਿੰਗਟਨ— ਹਾਲ ਵਿਚ ਡਿਸਕਵਰੀ ਚੈਨਲ 'ਤੇ ਪ੍ਰਸਾਰਤ ਕੀਤੇ ਗਏ 'ਇਟਨ ਅਲਾਈਵ' ਸ਼ੋਅ ਲਈ ਇਕ ਫਿਲਮ ਮੇਕਰ ਪਾਲ ਰੋਸੋਲੀ ਜ਼ਿੰਦਾ ਐਨਾਕੋਂਡਾ ਦੇ ਮੂੰਹ ਵਿਚ ਚਲੇ ਗਏ ਅਤੇ ਵਾਪਸ ਵੀ ਆ ਗਏ ਪਰ ਜੇ ਤੁਸੀਂ ਸੋਚਦੇ ਹੋ ਕਿ ਇਹ ਹਿੰਮਤੀ ਕਾਰਨਾਮਾ ਕਰਨ ਵਾਲੇ ਪਾਲ ਪਹਿਲੇ ਵਿਅਕਤੀ ਹਨ ਤਾਂ ਤੁਸੀਂ ਗਲਤ ਸੋਚ ਰਹੇ ਹੋ। ਇਸ ਤੋਂ ਪਹਿਲਾਂ ਵੀ ਐਡਵੈਂਚਰ ਆਸਟਿਨ ਸਟੀਵੰਸ ਸਾਲ 2003 ਵਿਚ ਅਜਿਹਾ ਕਰ ਚੁੱਕੇ ਹਨ। ਫਰਕ ਸਿਰਫ ਇੰਨਾਂ ਹੈ ਕਿ ਉਹ ਸਿਰਫ ਐਨਾਕੋਂਡਾ 'ਤੇ ਇਕ ਡਾਕੂਮੈਂਟਰੀ ਬਣਾਉਣਾ ਚਾਹੁੰਦੇ ਸਨ, ਜਿਸ ਦੌਰਾਨ ਉਹ ਐਨਾਕੋਂਡਾ ਦਾ ਸ਼ਿਕਾਰ ਬਣ ਗਏ।
ਹਾਲ ਹੀ ਵਿਚ ਦਿੱਤੀ ਆਪਣੀ ਇਕ ਇੰਟਰਵਿਊ ਵਿਚ ਆਸਟਿਨ ਨੇ ਦੱਸਿਆ ਕਿ ਸਾਲ 2003 ਵਿਚ ਉਹ ਅਮੇਜ਼ਨ ਦੇ ਗਹਿਰੇ ਅਤੇ ਖਤਰਨਾਕ ਪਾਣੀ ਵਿਚ ਐਨਾਕੋਂਡਾ ਦੀ ਤਲਾਸ਼ ਵਿਚ ਗਏ।
10 ਦਿਨਾਂ ਦੀ ਮਿਹਨਤ ਤੋਂ ਬਾਅਦ ਉਨ੍ਹਾਂ ਦਾ ਆਹਮਣਾ-ਸਾਹਮਣਾ ਐਨਾਕੋਂਡਾ ਦੇ ਨਾਲ ਹੋ ਗਿਆ। ਉਹ ਐਨਾਕੋਂਡਾ 'ਤੇ ਡਾਕੂਮੈਂਟਰੀ ਬਣਾ ਰਹੇ ਸਨ ਕਿ ਇਕ ਪਲ ਅਜਿਹਾ ਆਇਆ ਕਿ ਐਨਾਕੋਂਡਾ ਦਾ ਪਿੱਛਾ ਕਰਦੇ ਹੋਏ ਐਨਾਕੋਂਡਾ ਹੀ ਉਨ੍ਹਾਂ ਦੇ ਪਿੱਛੇ ਪੈ ਗਿਆ। ਐਨਾਕੋਂਡਾ ਨੇ ਉਨ੍ਹਾਂ ਨੂੰ ਆਪਣੀ ਪਕੜ ਵਿਚ ਲੈ ਲਿਆ। ਐਨਾਕੋਂਡਾ ਨੇ ਘੁੱਟ ਕੇ ਉਨ੍ਹਾਂ ਨੂੰ ਫੜ ਲਿਆ ਅਤੇ ਉਹ ਉਨ੍ਹਾਂ ਨੂੰ ਪਾਣੀ ਦੇ ਅੰਦਰ ਧੱਕ ਰਿਹਾ ਸੀ। ਆਸਟਿਨ ਨੇ ਉਮੀਦ ਛੱਡ ਦਿੱਤੀ ਸੀ ਕਿ ਉਹ ਇਥੋਂ ਬੱਚ ਕੇ ਨਿਕਲ ਸਕਣਗੇ। ਪਰ ਵਿਚ ਹੀ ਐਨਾਕੋਂਡਾ ਨੇ ਆਪਣੀ ਪਕੜ ਥੋੜ੍ਹੀ ਜਿਹੀ ਢਿੱਲੀ ਕੀਤੀ। ਜ਼ਿੰਦਗੀ ਦੀ ਚਾਹਤ ਵਿਚ ਆਸਟਿਨ ਦੇ ਦਿਮਾਗ ਨੇ ਵੀ ਤੇਜ਼ੀ ਨਾਲ ਕੰਮ ਕੀਤਾ। ਉਸ ਨੇ ਦੇਖਿਆ ਕਿ ਐਨਾਕੋਂਡਾ ਉਸ ਨੂੰ ਇਕ ਤੱਟ ਦੇ ਕੋਲ ਲੈ ਆਇਆ ਸੀ। ਆਸਟਿਨ ਨੇ ਤੇਜ਼ੀ ਦਿਖਾਉਂਦੇ ਹੋਏ ਉਥੋਂ ਬਚ ਕੇ ਨਿਕਲਣ ਦੀ ਕੀਤੀ। ਆਸਟਿਨ ਦੀ ਟੀਮ ਨੇ ਤੁਰੰਤ ਉਥੇ ਉਸ ਨੂੰ ਮਦਦ ਪਹੁੰਚਾਈ ਤਾਂ ਜਾ ਕੇ ਉਹ ਬਚ ਸਕਿਆ। ਐਨਾਕੋਂਡਾ ਨੇ ਆਸਟਿਨ ਦੇ ਪੇਟ 'ਤੇ ਵੀ ਵੱਢਿਆ ਸੀ। ਆਸਟਿਨ ਦਾ ਕਹਿਣਾ ਹੈ ਕਿ ਉਹ ਦਿਨ ਬੇਹੱਦ ਖਤਰਨਾਕ ਸੀ ਅਤੇ ਉਸ ਨੂੰ ਵੀ ਨਹੀਂ ਪਤਾ ਕਿ ਉਹ ਐਨਾਕੋਂਡਾ ਦੇ ਮੂੰਹ ਵਿਚ ਜਾ ਕੇ ਕਿਵੇਂ ਵਾਪਸ ਆ ਗਿਆ।
ਪੁਲਸ ਦੀ ਕਾਰਵਾਈ ਖਿਲਾਫ ਅਮਰੀਕਾ 'ਚ ਰੈਲੀ
NEXT STORY