ਨਵੀਂ ਦਿੱਲੀ- ਸੈਮਸੰਗ ਦੀ ਮੀਡੀਅਮ ਰੇਂਜ ਸਮਾਰਟਫੋਨ ਸੀਰੀਜ਼ ਦੇ ਗਲੈਕਸੀ ਗ੍ਰੈਂਡ ਨੇ ਕੁਝ ਹੀ ਹਫਤੇ ਪਹਿਲਾਂ ਆਪਣਾ ਇਕ ਸਾਲ ਪੂਰਾ ਕੀਤਾ ਅਤੇ ਹੁਣ ਇਸ ਸੀਰੀਜ਼ ਦੇ ਅਗਲੇ ਫੋਨ ਗ੍ਰੈਂਡ 3 ਦੇ ਲਾਂਚ ਦਾ ਐਲਾਨ ਵੀ ਹੋ ਚੁੱਕਾ ਹੈ। ਹਾਲਾਂਕਿ ਖਬਰ ਇਹ ਹੈ ਕਿ ਇਸ ਫੋਨ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਇਸ ਦੇ ਫੀਚਰ ਆਨਲਾਈਨ ਲੀਕ ਹੋ ਗਏ ਹਨ। ਰਿਪੋਰਟਸ ਅਨੁਸਾਰ ਹਾਲ ਹੀ 'ਚ ਸੈਮਸੰਗ ਦੀ ਇਕ ਡਿਵਾਈਸ ਨੇ ਚੀਨ ਦੇ ਦੂਰਸੰਚਾਰ ਵਿਭਾਗ ਦੇ TENAA ਸਰਟੀਫਿਕੇਸ਼ਨ ਨੂੰ ਪਾਸ ਕੀਤਾ ਹੈ। ਇਸ ਡਿਵਾਈਸ ਦਾ ਕੋਡ SM-G7200 ਹੈ।
ਹਾਲਾਂਕਿ ਇਸ ਫੋਨ ਦੇ ਨਾਮ ਦਾ ਇਥੇ ਜ਼ਿਕਰ ਨਹੀਂ ਕੀਤਾ ਗਿਆ ਪਰ ਟੈਕਨਾਲੋਜੀ ਬਲਾਗ ਫੋਨਅਰੀਨਾ ਦਾ ਮੰਨਣਾ ਹੈ ਕਿ ਇਹ ਫੋਨ ਆਉਣ ਵਾਲਾ ਗ੍ਰੈਂਡ 3 ਹੋ ਸਕਦਾ ਹੈ। ਗਲੈਕਸੀ ਗ੍ਰੈਂਡ 3 'ਚ 5.25 ਇੰਚ ਦੀ ਐਚ.ਡੀ. (1280 ਗੁਣਾ 720 ਪੀ) ਸਕਰੀਨ, 1.2 ਜੀ.ਐਚ.ਜ਼ੈਡ. ਸਨੈਪਡਰੈਗਨ 410 ਸੀਰੀਜ਼ 64 ਬਿਟ ਸੀ.ਪੀ.ਯੂ, 1.5 ਜੀ.ਬੀ. ਰੈਮ, 16 ਜੀ.ਬੀ. ਇਨਬਿਲਟ ਮੈਮੋਰੀ, 12 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੋ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫੋਨ 'ਚ ਐਂਡਰਾਇਡ 4.4.4 ਕਿਟਕੈਟ ਆਪ੍ਰੇਸ਼ਨ ਸਿਸਟਮ ਹੋਵੇਗਾ। ਹਾਲਾਂਕਿ ਇਜੇ ਤਕ ਇਸ ਬਾਰੇ 'ਚ ਕੋਈ ਸੂਚਨਾ ਨਹੀਂ ਹੈ ਕਿ ਗਲੈਕਸੀ ਗ੍ਰੈਂਡ 3 ਕਦੋਂ ਲਾਂਚ ਹੋਵੇਗਾ।
ਨਵੇਂ ਬਜਟ ਸਮਾਰਟਫੋਨ 'ਤੇ ਕੰਮ ਕਰ ਰਿਹੈ ਮਾਈਕਰੋਸਾਫਟ
NEXT STORY