ਨਵੀਂ ਦਿੱਲੀ- ਮਾਈਕਰੋਸਾਫਟ ਦੇ ਲੂਮਿਆ ਡਿਵਾਈਸ 1020 ਸਮਾਰਟਫੋਨ ਦੇ ਨਵੇਂ ਵਰਜ਼ਨ ਦੀਆਂ ਤਸਵੀਰਾਂ ਦੇ ਲੀਕ ਹੋਣ ਦੇ ਬਾਅਦ ਹੁਣ ਨਵੇਂ ਵਿੰਡੋਜ਼ ਸਮਾਰਟਫੋਨ ਦੀਆਂ ਖਬਰਾਂ ਤੇਜ਼ ਹੋ ਰਹੀਆਂ ਹਨ। ਮਾਈਕਰੋਸਾਫਟ ਦੇ ਨਵੇਂ ਲੂਮਿਆ ਸਮਾਰਟਫੋਨ 435 ਦੇ ਫੀਚਰ ਅਤੇ ਹੋਰ ਜਾਣਕਾਰੀ ਆਨਲਾਈਨ ਜਗਤ 'ਚ ਲੀਕ ਹੋਈ ਹੈ। ਮਾਈਕਰੋਸਾਫਟ ਦਾ ਲੂਮਿਆ 435 ਸਮਾਰਟਫੋਨ ਕਵਾਲਕਾਮ ਸਨੈਪਡਰੈਗਨ 200 ਚਿਪਸੈਟ ਦੇ ਨਾਲ ਪੈਕ ਹੋਵੇਗਾ।
ਇਸ ਦੇ ਨਾਲ 4 ਇੰਚ ਦੀ ਡਬਲਯੂ.ਵੀ.ਜੀ.ਐਸ. ਡਿਸਪਲੇ 235 ਪੀ.ਪੀ.ਆਈ. ਦੇ ਨਾਲ ਦਿੱਤੀ ਗਈ ਹੈ। ਇਸ ਦੇ ਨਾਲ ਫੋਨ 'ਚ 5 ਮੈਗਾਪਿਕਸਲ ਦੇ ਰਿਅਰ ਕੈਮਰੇ ਦੀ ਵਰਤੋਂ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹੈਂਡਸੈਟ ਡਿਊਲ ਸਿਮ ਸਲਾਟ ਦੇ ਨਾਲ ਆਏਗਾ। ਇਸ ਤਰ੍ਹਾਂ ਦੀਆਂ ਅਟਕਲਾਂ ਲਗਾਈ ਜਾ ਰਹੀਆਂ ਹਨ ਕਿ ਲੂਮਿਆ 435 ਜਲਦ ਹੀ ਦੇਖਣ ਨੂੰ ਮਿਲੇਗਾ।
ਅਮਰੀਕਾ 'ਚ ਸਰਕਾਰ ਦਾ ਕੰਮ ਬੰਦ ਹੋਣ ਦਾ ਖਤਰਾ ਟਲਿਆ, ਸੰਸਦ ਨੇ ਖਰਚ ਦੀ ਰਕਮ ਮਨਜ਼ੂਰ ਕੀਤੀ
NEXT STORY