ਲੁਧਿਆਣਾ- ਹੋਟਲ ਪਾਰਕ ਪਲਾਜ਼ਾ 'ਚ ਸ਼ਨੀਵਾਰ ਨੂੰ ਕਾਕਟੇਲ ਯਾਨੀ ਲਾਈਫ ਸਟਾਈਲ ਐਂਡ ਵੈਡਿੰਗ ਐਗਜ਼ੀਬਿਸ਼ਨ ਦਾ ਆਗਾਜ਼ ਕੀਤਾ ਗਿਆ। ਇਸ 'ਚ 57 ਡਿਜ਼ਾਈਨਰਾਂ ਨੇ ਡਿਜ਼ਾਈਨਰ ਪਹਿਰਾਵੇ, ਆਂਤਰਿਕ ਸਜਾਵਟ ਵਾਲੀਆਂ ਚੀਜ਼ਾਂ, ਗਹਿਣੇ ਅਤੇ ਹੋਰ ਵਸਤੂਆਂ ਪੇਸ਼ ਕੀਤੀਆਂ।
ਜਾਇਰਾ ਡਾਇਮੈਂਡਸ ਦੇ ਐਮ.ਡੀ. ਮਨੋਜ ਜੈਨ ਨੇ ਦੱਸਿਆ ਕਿ ਇਸ ਮੌਕੇ 'ਤੇ 2 ਲੱਖ 80 ਹਜ਼ਾਰ ਦੇ ਆਈਫੋਨ ਨੂੰ ਲਾਂਚ ਕੀਤਾ ਗਿਆ ਹੈ, ਜੋ ਕਿ 24 ਕੈਰੇਟ ਸੋਨੇ ਦਾ ਹੈ ਅਤੇ ਇਸ 'ਚ ਵੀ.ਵੀ.ਐਸ. ਕੁਆਲਿਟੀ ਦੇ ਛੋਟੇ-ਛੋਟੇ ਇਕ ਹਜ਼ਾਰ ਹੀਰੇ ਵੀ ਜੜੇ ਗਏ ਹਨ। ਐਮ.ਡੀ. ਜੈਨ ਨੇ ਦੱਸਿਆ ਕਿ ਪ੍ਰਦਰਸ਼ਨੀ 'ਚ 5 ਆਈਫੋਨ ਵੇਚਣ ਦਾ ਟੀਚਾ ਹੈ। ਅਜੇ ਇਕ ਆਈਫੋਨ ਸਨਅਤਕਾਰ ਬੀ.ਸੀ. ਨਾਗਪਾਲ ਨੇ ਆਪਣੀ ਪਤਨੀ ਸੋਨਿਆ ਨਾਗਪਾਲ ਲਈ ਖਰੀਦਿਆ ਹੈ।
ਸਪਾਈਸ ਨੇ ਪੇਸ਼ ਕੀਤੇ ਕਈ ਆਫਰ
NEXT STORY