ਮੁੰਬਈ- ਬਾਲੀਵੁੱਡ ਦੇ ਨੌਜਵਾਨ ਅਭਿਨੇਤਾ ਅਰਜੁਨ ਕਪੂਰ ਆਪਣੇ ਪਿਤਾ ਬੋਨੀ ਕਪੂਰ ਦੀ ਅਗਲੀ ਫਿਲਮ ਤੇਵਰ 'ਚ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਇਸ ਫਿਲਮ ਨੂੰ ਉਨ੍ਹਾਂ ਦੇ ਚਾਚਾ ਸੰਜੇ ਕਪੂਰ ਨੇ ਵੀ ਪ੍ਰੋਡਿਊਸ ਕੀਤਾ ਹੈ। ਉਹ ਫਿਲਮ ਨੂੰ ਲੈ ਕੇ ਜਿੰਨੇ ਉਤਸ਼ਾਹਿਤ ਹਨ, ਓਨੇ ਹੀ ਘਬਰਾਹਟ ਵਿਚ ਵੀ ਹਨ।
ਅਰਜੁਨ ਹੋਮ ਪ੍ਰੋਡਕਸ਼ਨ 'ਚ ਕੰਮ ਕਰਨ ਸਬੰਧੀ ਕਹਿੰਦੇ ਹਨ ਕਿ ਹੋਮ ਪ੍ਰੋਡਕਸ਼ਨ ਵਿਚ ਕੰਮ ਕਰਨਾ ਕਾਫੀ ਮੁਸ਼ਕਿਲ ਕੰਮ ਹੈ ਕਿਉਂਕਿ ਕੈਮਰੇ ਦੇ ਪਿੱਛੇ ਵੀ ਕਈ ਤਰ੍ਹਾ ਦੇ ਜਜ਼ਬਾਤ ਜੁੜੇ ਹੁੰਦੇ ਹਨ। ਤੁਹਾਨੂੰ ਕਈ ਚੀਜ਼ਾਂ ਦਾ ਅਹਿਸਾਸ ਹੁੰਦਾ ਹੈ। ਪਹਿਲੀ ਵਾਰ ਅਜਿਹਾ ਮੌਕਾ ਸੀ, ਜਦੋਂ ਉਨ੍ਹਾਂ ਦੇ ਪਿਤਾ ਸੈੱਟ 'ਤੇ ਸਨ।
ਉਸ ਨੂੰ ਆਪਣੀ ਹੋਮ ਪ੍ਰੋਡਕਸ਼ਨ 'ਤੇ ਮਾਣ ਹੈ। ਉਸ ਨੂੰ ਆਪਣੇ ਪਿਤਾ 'ਤੇ ਮਾਣ ਹੈ ਤੇ ਉਹ ਚਾਹੁੰਦੇ ਹਨ ਕਿ ਫਿਲਮ ਚੰਗਾ ਪ੍ਰਦਰਸ਼ਨ ਕਰੇ। ਇਹ ਫਿਲਮ ਅਗਲੇ ਸਾਲ 9 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਅਰਜੁਨ ਕਪੂਰ ਦੇ ਨਾਲ ਸੋਨਾਕਸ਼ੀ ਸਿਨ੍ਹਾ ਤੇ ਮਨੋਜ ਵਾਜਪਾਈ ਵੀ ਮੁੱਖ ਭੂਮਿਕਾਵਾਂ ਵਿਚ ਹਨ।
ਸਲਮਾਨ ਦੀ ਫਿਲਮ ਦੇ ਸੈੱਟ 'ਤੇ ਲਾਈਟਮੈਨ ਦੀ ਮੌਤ (ਦੇਖੋ ਤਸਵੀਰਾਂ)
NEXT STORY