ਮੁੰਬਈ- ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਬਜਰੰਗੀ ਭਾਈਜਾਨ' ਦੇ ਸੈੱਟ 'ਤੇ ਲਾਈਟਮੈਨ ਦੀ ਮੌਤ ਹੋ ਗਈ। ਖਬਰਾਂ ਅਨੁਸਾਰ ਬੁੱਧਵਾਰ ਨੂੰ ਐੱਨ. ਡੀ. ਸਟੂਡੀਓ 'ਚ 36 ਸਾਲਾਂ ਮੁਨੀਬ ਅੰਸਾਰੀ ਆਪਣਾ ਕੰਮ ਕਰ ਰਹੇ, ਜਿੱਥੇ ਉਨ੍ਹਾਂ ਨੂੰ ਅਚਾਨਕ ਹਾਰਟ ਅਟੈਕ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਸਟੂਡੀਓ 'ਚ ਜਨਰਲ ਸਕੱਤਰ ਗੰਗੇਸ਼ਵਰ ਸ਼੍ਰੀਵਾਸਤਵ ਨੇ ਇਸ ਖਬਰ ਦੀ ਜਾਣਕਾਰੀ ਦਿੱਤੀ। ਅਲਾਈਡ ਮਜ਼ਦੂਰ ਯੂਨੀਅਨ ਨੇ ਦੱਸਿਆ ਕਿ ਮੁਨੀਬ ਦੀ ਸਵੇਰੇ ਹੀ ਸ਼ਿਫਟ ਹੋਟਲ ਦੇ ਕਮਰੇ 'ਚ ਸੀ, ਜਿੱਥੇ ਕੰਮ ਕਰਨ ਦੌਰਾਨ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਅਤੇ ਉਥੇ ਹੀ ਮੌਤ ਹੋ ਗਈ। ਸੂਤਰਾਂ ਅਨੁਸਾਰ 13 ਸਾਲ ਦੇ ਮੁਨੀਬ ਲਾਈਟਮੈਨ ਦੇ ਰੂਪ 'ਚ ਕੰਮ ਕਰ ਰਹੇ ਸਨ। ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਮਜ਼ਦੂਰ ਯੂਨੀਅਨ ਨੇ 7 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਸੁਣਨ 'ਚ ਇਹ ਵੀ ਆਇਆ ਹੈ ਕਿ ਮੁਆਵਜੇ 'ਚ ਆਉਣ ਵਾਲਾ ਸਾਰਾ ਖਰਚਾ ਡਾਇਰੈਕਟਰ ਕਬੀਰ ਖਾਨ ਉਠਾ ਰਹੇ ਹਨ। ਕਬੀਰ ਖਾਨ ਨੇ ਲਾਈਟਮੈਨ ਮੁਨੀਬ ਦੇ ਦਿਹਾਂਤ 'ਤੇ ਦੁੱਖ ਜ਼ਾਹਰ ਕਰਦੇ ਹੋਏ ਕਿਹਾ, ''ਹਾਰਟ ਅਟੈਕ ਨਾਲ ਮੁਨੀਬ ਦੇ ਦਿਹਾਂਤ ਦੀ ਖਬਰ ਕਾਫੀ ਦੁਖ ਵਾਲੀ ਹੈ। ਉਹ ਮੇਰੇ ਨਾਲ ਦੂਜੇ ਪ੍ਰੋਜੈਕਟ 'ਫੈਂਟਮ' 'ਚ ਵੀ ਕੰਮ ਕਰਨ ਵਾਲੇ ਸਨ।''
ਆਪਣੀ ਫਿਲਮ ਦੇ ਟ੍ਰੈਲਰ ਦੀ ਲਾਂਚਿੰਗ ਸਮੇਂ ਨਸ਼ੇ ਟੱਲੀ ਹੋਏ :ਕਰਨ ਸਿੰਘ
NEXT STORY