ਮੁੰਬਈ- ਬਾਲੀਵੁੱਡ ਦੇ ਦਬੰਗ ਗਰਲ ਸੋਨਾਕਸ਼ੀ ਸਿਨਹਾ ਦਾ ਕਹਿਣਾ ਹੈ ਕਿ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਵਰਗੇ ਸਿਤਾਰੇ ਅਸਲ 'ਚ ਸਟਾਰ ਹਨ। ਫਿਲਮ 'ਦਬੰਗ' ਤੋਂ ਬਾਲੀਵੁੱਡ 'ਚ ਆਪਣੇ ਅਭਿਨੈ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੋਨਾਕਸ਼ੀ ਦਾ ਕਹਿਣਾ ਹੈ ਕਿ ਸਲਮਾਨ ਉਨ੍ਹਾਂ ਨੂੰ ਬਹੁਤ ਡਾਂਟਦੇ ਹਨ ਜਿਹੜਾ ਕੀ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ। ਸੋਨਾਕਸ਼ੀ ਨੇ ਹੁਣ ਤੱਕ ਸ਼ਾਹਰੁਖ ਖਾਨ ਅਤੇ ਆਮਿਰ ਖਾਨ ਨਾਲ ਕੰਮ ਨਹੀਂ ਕੀਤਾ ਹੈ। ਸੋਨਾਕਸ਼ੀ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਸ਼ਾਹਰੁਖ ਅਤੇ ਆਮਿਰ ਖਾਨ 'ਚ ਮੈਨੂੰ ਕੀ ਨਾ ਪਸੰਦ ਹੈ ਮੈਂ ਇਸ ਦਾ ਜਵਾਬ ਨਹੀਂ ਦੇ ਸਕਦੀ ਹਾਂ ਕਿਉਂਕਿ ਮੈਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੀ ਹਾਂ। ਪਰਦੇ 'ਤੇ ਦੋਵਾਂ ਨੇ ਕੁਝ ਵਧੀਆ ਕਿਰਦਾਰ ਨਿਭਾਏ ਹਨ।' ਉਨ੍ਹਾਂ ਨੇ ਕਿਹਾ, ''ਸ਼ਾਹਰੁਖ ਖਾਨ ਬਾਲੀਵੁੱਡ ਦੇ ਸਭ ਤੋਂ ਰੋਮਾਂਟਿਕ ਅਭਿਨੇਤਾ ਹਨ। ਖਾਨਜ਼ ਦੇ ਪੱਧਰ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੈ। ਸੋਨਾਕਸ਼ੀ ਨੇ ਕਿਹਾ, ''ਸ਼ਾਹਰੁਖ ਅਤੇ ਸਲਮਾਨ ਵਰਗੇ ਸਿਤਾਰੇ ਅਭਿਨੇਤਾ ਮਾਇਨੇ 'ਚ ਸਟਾਰ ਹਨ। ਸਟਾਰ ਉਹ ਹੁੰਦੇ ਹਨ ਹਨ ਜਿਹੜੇ ਤੁਹਾਡੇ ਤੋਂ ਦੂਰ ਹੋਣ ਅਤੇ ਉਨ੍ਹਾਂ ਤੱਕ ਪਹੁੰਚਣਾ ਮੁਸ਼ਿਕਲ ਹੋਵੇ। ਉਨ੍ਹਾਂ ਦੇ ਸਮੇਂ 'ਚ ਮੀਡੀਆ ਇੰਨਾ ਪ੍ਰਭਾਵੀ ਨਹੀਂ ਸੀ। ਹੁਣ ਸੋਸ਼ਲ ਮੀਡੀਆ ਨਾਲ ਲੋਕਾਂ ਦੀ ਪਹੁੰਚ ਵੱਧ ਗਈ ਹੈ।
ਹੋਮ ਪ੍ਰੋਡਕਸ਼ਨ 'ਚ ਕੰਮ ਕਰਨਾ ਸਭ ਤੋਂ ਮੁਸ਼ਕਿਲ : ਅਰਜੁਨ ਕਪੂਰ
NEXT STORY