ਮੁੰਬਈ- ਬਾਲੀਵੁੱਡ ਦੇ ਅਜਿਹੇ ਕਈ ਸਿਤਾਰੇ ਹਨ, ਜਿਨ੍ਹਾਂ ਨੂੰ ਇੰਡਸਟਰੀ ਵਿਚ ਕਈ ਸਾਲ ਹੋ ਗਏ ਹਨ ਪਰ ਉਨ੍ਹਾਂ ਨੂੰ ਫੈਸ਼ਨ ਬਾਰੇ ਅਜੇ ਵੀ ਕਾਫੀ ਕੁਝ ਜਾਣਨ ਦੀ ਲੋੜ ਹੈ। ਇਨ੍ਹਾਂ ਸਿਤਾਰਿਆਂ ਦੀ ਜੇਕਰ ਲਿਸਟ ਬਣਾਈ ਜਾਵੇ ਤਾਂ 10 ਵਿਚੋਂ ਅਜਿਹਾ ਇਕ ਸੈਲੇਬ੍ਰਿਟੀ ਜ਼ਰੂਰ ਮਿਲ ਜਾਵੇਗਾ, ਜਿਸ ਨੂੰ ਦੇਖ ਕੇ ਇਹ ਲੱਗੇਗਾ ਕਿ ਉਨ੍ਹਾਂ ਨੇ ਫੈਸ਼ਨ ਦਾ ਕਤਲ ਹੀ ਕਰਕੇ ਰੱਖ ਦਿੱਤਾ ਹੈ।
ਇਥੇ ਸਿਰਫ 9 ਸੈਲੇਬ੍ਰਿਟੀਜ਼ ਦੀ ਹੀ ਗੱਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਫੈਸ਼ਨ ਸ਼ਬਦ ਦਾ ਮਤਲਬ ਹੀ ਬਦਲ ਕੇ ਰੱਖ ਦਿੱਤਾ ਹੈ। ਇਨ੍ਹਾਂ ਵਿਚ ਸਭ ਤੋਂ ਪਹਿਲਾਂ ਨਾਂ ਸ਼ਰਧਾ ਕਪੂਰ ਦਾ ਆਉਂਦਾ ਹੈ। ਇਸ ਤਰਵੀਰ 'ਚ ਸ਼ਰਧਾ ਕਪੂਰ ਨੂੰ ਦੇਖ ਕੇ ਇਹ ਲੱਗਦਾ ਹੈ ਕਿ ਉਸ ਨੇ ਫੈਸ਼ਨ ਦੀ ਜਾਣਕਾਰੀ ਡੌਲੀ ਬਿੰਦਰਾ ਤੋਂ ਹਾਸਲ ਕੀਤੀ ਹੈ। ਇਸ ਲਿਸਟ 'ਚ ਬਾਲੀਵੁੱਡ ਅਭਿਨੇਤਾ ਵੀ ਕਿਸੇ ਤੋਂ ਘੱਟ ਨਹੀਂ ਹਨ। ਰਣਦੀਪ ਹੁੱਡਾ ਦੀ ਇਹ ਤਸਵੀਰ ਦੇਖ ਕੇ ਲੱਗਦਾ ਹੈ ਕਿ ਉਸ ਨੇ ਆਪਣੇ ਕੋਟ 'ਤੇ ਕੱਪੜਾ ਕਿਸੇ ਕੋਲੋਂ ਮੰਗ ਕੇ ਲਗਾ ਲਿਆ ਹੈ।
ਅਭਿਨੇਤਰੀ ਵਾਨੀ ਕਪੂਰ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਉਹ ਵੀ ਬੱਪੀ ਲਹਿਰੀ ਦੀ ਲਿਸਟ ਵਿਚ ਸ਼ਾਮਲ ਹੋਣਾ ਚਾਹੁੰਦੀ ਹੈ। ਗੌਹਰ ਖਾਨ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਉਹ ਰੈੱਡ ਕਾਰਪੇਟ 'ਤੇ ਲਾਲ ਰੰਗ ਦਾ ਪਰਦਾ ਪਹਿਨ ਕੇ ਪਹੁੰਚ ਗਈ ਹੈ। ਇਮਰਾਨ ਹਾਸ਼ਮੀ ਨੇ ਵੀ ਜੀਨ ਦੀ ਅਜਿਹੀ ਸ਼ਰਟ ਪਹਿਨ ਕੇ ਆਪਣਾ ਨਾਂ ਇਸ ਲਿਸਟ 'ਚ ਸ਼ਾਮਲ ਕਰ ਲਿਆ ਹੈ। ਡੇਜ਼ੀ ਸ਼ਾਹ ਨੂੰ ਦੇਖ ਕੇ ਇਹ ਲੱਗਦਾ ਹੈ ਕਿ ਉਹ ਰਾਖੀ ਸਾਵੰਤ ਦੀ ਕਾਪੀ ਕਰ ਰਹੀ ਹੈ। ਵਿਦਿਆ ਬਾਲਨ ਨੂੰ ਇਥੇ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਉਹ ਹੈਲੋਈਨ ਪਾਰਟੀ 'ਚ ਜਾਣਾ ਚਾਹੁੰਦੀ ਹੈ ਕਿਉਂਕਿ ਉਸ ਨੇ ਜੋ ਪਹਿਨਿਆ ਹੈ, ਉਹ ਤਾਂ ਪਾਰਟੀ 'ਚ ਕੰਮ ਕਰਨ ਵਾਲੇ ਵੀ ਪਹਿਨ ਕੇ ਆਉਣ ਦੀ ਹਿੰਮਤ ਨਹੀਂ ਕਰ ਸਕਦੇ।
ਪਰਿਣੀਤੀ ਚੋਪੜਾ ਦਾ ਇਹ ਅਜੀਬੋ-ਗਰੀਬ ਲੁੱਕ ਤਾਂ ਸਾਡੀ ਸਮਝ ਤੋਂ ਵੀ ਬਾਹਰ ਹੈ। ਸ਼ਾਇਦ ਤਸਵੀਰ ਨੂੰ ਦੇਖ ਕੇ ਤੁਹਾਨੂੰ ਕੁਝ ਸਮਝ ਆ ਜਾਵੇ। ਸੋਨਾਕਸ਼ੀ ਸਿਨ੍ਹਾ ਨੇ ਇਹ ਲੁੱਕ ਸ਼ਾਇਦ ਰੈੱਡ ਕਾਰਪੇਟ 'ਤੇ ਸਾਰਿਆਂ ਨੂੰ ਡਰਾਉਣ ਲਈ ਹੀ ਅਪਣਾਈ ਹੈ।
ਟਾਈਗਰ ਸ਼ਰਾਫ ਨੂੰ ਲੈ ਕੇ ਫਿਲਮ ਬਣਾਉਣਗੇ ਕਰਨ ਜੌਹਰ
NEXT STORY