ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਨਵੇਂ ਅਭਿਨੇਤਾ ਅਤੇ ਜੈਕੀ ਸ਼ਰਾਫ ਦੇ ਬੇਟੇ ਟਾਈਗਰ ਸ਼ਰਾਫ ਨੂੰ ਲੈ ਕੇ ਇਕ ਫਿਲਮ ਬਣਾ ਸਕਦੇ ਹਨ। ਟਾਈਗਰ ਸ਼ਰਾਫ ਨੇ ਇਸ ਸਾਲ ਰਿਲੀਜ਼ ਫਿਲਮ 'ਹੀਰੋਪੰਤੀ' ਨਾਲ ਬਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ। ਟਾਈਗਰ ਸ਼ਰਾਫ ਨੂੰ ਭਾਵੇਂ ਆਪਣੀ ਲੁੱਕ ਨੂੰ ਲੈ ਕੇ ਲੋਕਾਂ ਦੇ ਜੋਕਸ ਦਾ ਹਿੱਸਾ ਬਣਨਾ ਪਿਆ ਪਰ ਅਭਿਨੈ ਅਤੇ ਪ੍ਰਤਿਭਾ ਦੇ ਦਮ 'ਤੇ ਟਾਈਗਰ ਬਾਲੀਵੁੱਡ 'ਚ ਲੰਬੀ ਪਾਰੀ ਖੇਡਣ ਵਾਲੇ ਹਨ। ਚਰਚਾ ਹੈ ਕਿ ਕਰਨ ਜੌਹਰ ਆਪਣੀ ਅਗਲੀ ਫਿਲਮ '21 ਜੰਪ ਸਟ੍ਰੀਟ' ਦੇ ਹਿੰਦੀ ਸੀਕੁਅਲ 'ਚ ਟਾਈਗਰ ਸ਼ਰਾਫ ਨੂੰ ਸਾਈਨ ਕਰ ਸਕਦੇ ਹਨ। ਇਸ ਫਿਲਮ ਦੀ ਸ਼ੁਰੂਆਤ ਸਾਲ 2015 ਦੇ ਮੱਧ 'ਚ ਸ਼ੁਰੂ ਕਰ ਦੇਣਗੇ ਅਤੇ ਇਸ ਦੇ ਲਈ ਉਹ ਟਾਈਗਰ ਨੂੰ ਸਾਈਨ ਕਰਨ ਦਾ ਮਨ ਬਣਾ ਚੁੱਕੇ ਹਨ। ਕਰਨ ਟਾਈਗਰ ਨੂੰ ਸਾਲ 2014 'ਚ ਆਏ ਸਾਰੇ ਨਵੇਂ ਸਿਤਾਰਿਆਂ 'ਚੋਂ ਜ਼ਿਆਦਾ ਚੈਲੇਂਜਿੰਗ ਅਤੇ ਪ੍ਰਭਾਵੀ ਮੰਨਦੇ ਹਨ। ਜ਼ਿਕਰਯੋਗ ਹੈ ਕਿ ਫਿਲਮ '21 ਜੰਪ ਸਟ੍ਰੀਟ' ਸਾਲ 2012 'ਚ ਰਿਲੀਜ਼ ਅਮਰੀਕਾ ਐਕਸ਼ਨ ਕਾਮੇਡੀ ਫਿਲਮ ਹੈ। ਇਸ ਫਿਲਮ ਨੂੰ ਦੁਨੀਆ ਭਰ 'ਚ ਪਸੰਦ ਕੀਤਾ ਗਿਆ ਸੀ।
ਸਲਮਾਨ ਅਤੇ ਸ਼ਾਹਰੁਖ ਬਾਰੇ ਕੀ ਬੋਲੀ ਸੋਨਾਕਸ਼ੀ
NEXT STORY