ਕੋਲੰਬੋ- ਜਾਪਾਨ ਦੇ ਸੰਸਾਰਕ ਮਨੁੱਖੀ ਅਧਿਕਾਰ ਮਾਮਲਿਆਂ ਦੇ ਮਾਹਰ 6ਵੇਂ ਵਿਦੇਸ਼ੀ ਹੋਣਗੇ ਜੋ ਸ਼੍ਰੀਲੰਕਾਈ ਸਰਕਾਰ ਵਲੋਂ ਨਿਯੁਕਤ ਜਾਂਚ ਕਮੇਟੀ ਨੂੰ ਸਲਾਹ ਦੇਣਗੇ। ਇਹ ਕਮੇਟੀ ਲਿੱਟੇ ਦੇ ਨਾਲ ਤਕਰੀਬਨ ਤਿੰਨ ਦਹਾਕੇ ਤੱਕ ਚੱਲੇ ਗ੍ਰਹਿ ਯੁੱਧ 'ਚ ਲਾਪਤਾ ਹੋਏ ਲੋਕਾਂ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਮੋਟੂ ਨੋਗੁਚੀ ਨੂੰ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ ਰਾਸ਼ਟਰਪਤੀ ਕਮਿਸ਼ਨ ਦੀ ਸਲਾਹਕਾਰ ਕਮੇਟੀ 'ਚ ਨਾਮਜ਼ਦ ਕੀਤਾ ਹੈ। ਕਮਿਸ਼ਨ ਗੁੰਮਸ਼ੁਦਗੀ ਦੇ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ। ਨੋਗੁਚੀ ਕਮੇਟੀ 'ਚ 6ਵੇਂ ਮੈਂਬਰ ਹੋਣਗੇ। ਉਹ 'ਐਕਸਟ੍ਰਾਆਰਡਨਰੀ ਚੈਂਬਰਸ ਆਫ ਕੋਰਟ ਆਫ ਕੰਬੋਡੀਆ ਦੇ ਸਾਬਕਾ ਕੌਮਾਂਤਰੀ ਜੱਜ ਹਨ। ਕਮਿਸ਼ਨ ਦਾ ਗਠਨ 2013 'ਚ ਹੋਇਆ ਸੀ ਅਤੇ ਇਸ ਦੇ ਪ੍ਰਧਾਨ ਰਿਟਾਇਰਡ ਜੱਜ ਮੈਕਸਵੈੱਲ ਪਰਨਗਾਮਾ ਹਨ। ਇਸ ਨੂੰ ਸ਼੍ਰੀਲੰਕਾਈ ਫੋਰਸਾਂ ਅਤੇ ਲਿਬਰੇਸ਼ਨ ਟਾਈਗਰਸ ਆਫ ਤਮਿਲ ਈਮਲ ਵਿਚਾਲੇ ਤਕਰੀਬਨ 3 ਦਹਾਕਿਆਂ ਤੱਕ ਚੱਲੇ ਹਥਿਆਰਬੰਦ ਸੰਘਰਸ਼ ਦੌਰਾਨ ਲਾਪਤਾ ਹੋਏ ਹਜ਼ਾਰਾਂ ਲੋਕਾਂ ਦੇ ਮਾਮਲਿਆਂ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਨੋਬਲ ਸੈਂਟਰ : ਨੋਬਲ ਪੁਰਸਕਾਰ ਸਾਲ 2019 ਤੋਂ ਨਵੇਂ ਪਤੇ 'ਤੇ
NEXT STORY