ਮੁੰਬਈ- ਬਾਲੀਵੁੱਡ ਦੇ ਮਿਸਟਰ ਇੰਡੀਆ ਅਤੇ ਮਸ਼ਹੂਰ ਅਦਾਕਾਰ ਅਨਿਲ ਕਪੂਰ ਬਹੁਤ ਛੇਤੀ ਹੀ ਇਕ ਅਮਰੀਕੀ ਸ਼ੋਅ ਦਾ ਹਿੰਦੀ ਐਡੀਸ਼ਨ ਟੀ. ਵੀ. 'ਤੇ ਲੈ ਕੇ ਆ ਸਕਦੇ ਹਨ। ਅਨਿਲ ਕਪੂਰ ਨੇ ਇਸ ਤੋਂ ਪਹਿਲਾਂ ਅਮਰੀਕੀ ਸ਼ੋਅ '24' ਦਾ ਹਿੰਦੀ ਐਡੀਸ਼ਨ ਬਣਾਇਆ ਸੀ, ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਸੀ। ਅਨਿਲ ਹੁਣ ਇਕ ਹੋਰ ਅਮਰੀਕੀ ਸ਼ੋਅ ਦਾ ਹਿੰਦੀ ਐਡੀਸ਼ਨ ਬਣਾਉਣ ਜਾ ਰਹੇ ਹਨ। ਚਰਚਾ ਹੈ ਕਿ ਅਨਿਲ ਕਪੂਰ ਅਮਰੀਕੀ ਸ਼ੋਅ ਮਾਰਡਨ ਫੈਮਿਲੀ ਦੇ ਰਾਈਟਸ ਖਰੀਦਣ ਵਾਲੇ ਹਨ।
ਦੱਸਿਆ ਜਾ ਰਿਹਾ ਹੈ ਕਿ ਰਾਈਟਸ ਖਰੀਦਣ ਨੂੰ ਲੈ ਕੇ ਆਖਰੀ ਦੌਰ ਦੀ ਗੱਲਬਾਤ ਜਾਰੀ ਹੈ। ਰਾਈਟਸ ਖਰੀਦਣ ਦੀ ਪ੍ਰਕਿਰਿਆ ਪੂਰੀ ਹੁੰਦਿਆਂ ਹੀ ਅਨਿਲ ਇਸ ਟੀ. ਵੀ. ਸੀਰੀਜ਼ ਦਾ ਹਿੰਦੀ ਐਡੀਸ਼ਨ ਭਾਰਤੀ ਦਰਸ਼ਕਾਂ ਲਈ ਬਣਾਉਣਾ ਸ਼ੁਰੂ ਕਰ ਦੇਣਗੇ। ਇਸ ਸ਼ੋਅ ਨੂੰ ਵੀ ਅਨਿਲ ਕਪੂਰ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣਾਇਆ ਜਾਵੇਗਾ। ਇਹ ਵੀ ਚਰਚਾ ਹੈ ਕਿ ਬਹੁਤ ਛੇਤੀ ਹੀ '24' ਦੀ ਅਗਲੀ ਸੀਰੀਜ਼ ਵੀ ਦਰਸ਼ਕਾਂ ਸਾਹਮਣੇ ਹੋਵੇਗੀ।
'ਦਿਲ ਧੜਕਨੇ ਦੋ' ਦੇ ਸੈੱਟ 'ਤੇ ਪ੍ਰਿਯੰਕਾ ਬਣੀ ਸਲਾਹਕਾਰ
NEXT STORY