ਨਵੀਂ ਦਿੱਲੀ- ਚੀਨ ਦੀ ਹਵਾਬਾਜ਼ੀ ਕੰਪਨੀ ਐੱਚ.ਐੱਨ.ਏ. ਗਰੁੱਪ ਭਾਰਤੀ ਹਵਾਬਾਜ਼ੀ ਉਦਯੋਗ ਵਿਚ ਲਗਭਗ 20 ਕਰੋੜ ਡਾਲਰ ਦਾ ਨਿਵੇਸ਼ ਕਰਨ ਦੀ ਸੰਭਾਵਨਾ ਲੱਭ ਰਹੀ ਹੈ। ਕੰਪਨੀ ਦੇ ਪ੍ਰਧਾਨ ਤਾਨ ਸ਼ਿਆਂਗਦੋਂਗ ਨੇ ਇਹ ਜਾਣਕਾਰੀ ਦਿੱਤੀ ਹੈ। ਸ਼ਿਆਂਗਦੋਂਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੇਕਰ ਸਾਨੂੰ ਇਕ ਵਿਵਹਾਰਕ ਘਰੇਲੂ ਸਾਂਝੇਦਾਰ ਮਿਲਦਾ ਹੈ ਤਾਂ ਅਸੀਂ ਭਾਰਤੀ ਹਵਾਬਾਜ਼ੀ ਖੇਤਰ 'ਚ 15 ਤੋਂ 20 ਕਰੋੜ ਡਾਲਰ ਦਾ ਨਿਵੇਸ਼ ਕਰਨਾ ਚਾਹਾਂਗੇ। ਐੱਚ.ਐੱਨ.ਏ. ਗਰੁੱਪ ਚੀਨ ਦੀ ਸਭ ਤੋਂ ਵੱਡੀ ਹਵਾਬਾਜ਼ੀ ਕੰਪਨੀਆਂ 'ਚੋਂ ਇਕ ਹੈ।
ਵਿਸ਼ਾਖਾਪਟਨਮ 'ਚ ਵਿਨਿਰਮਾਣ ਇਕਾਈ ਲਗਾਉਣ 'ਤੇ ਵਿਚਾਰ ਕਰ ਰਹੀ ਹੈ ਬਾਇਓਕਾਨ : ਆਂਧਰ ਪ੍ਰਦੇਸ਼ ਸਰਕਾਰ
NEXT STORY