ਨਵੀਂ ਦਿੱਲੀ- ਜਨਤਾ ਕੋਲੋਂ ਧਨ ਇਕੱਠਾ ਕਰਕੇ ਗਾਇਬ ਹੋਣ ਵਾਲੀਆਂ 128 ਕੰਪਨੀਆਂ ਦਾ ਪਤਾ ਲੱਗ ਗਿਆ ਹੈ ਅਤੇ ਫਿਲਹਾਲ ਇਹ ਸਰਕਾਰ ਦੀ ਨਿਗਰਾਨੀ ਸੂਚੀ ਵਿਚ ਹਨ। ਇਸ ਤੋਂ ਇਲਾਵਾ 32 ਹੋਰ ਕੰਪਨੀਆਂ ਬੋਰੀ-ਬਿਸਤਰਾ ਬੰਨ੍ਹਣ ਲਈ ਪ੍ਰਕਿਰਿਆ ਵਿਚੋਂ ਲੰਘ ਰਹੀਆਂ ਹਨ। ਸਰਕਾਰ ਨੇ ਜਨਤਾ ਕੋਲੋਂ ਜਨਤਕ ਨਿਗਮ ਰਾਹੀਂ ਧਨ ਇਕੱਠਾ ਕਰਨ ਵਾਲੀਆਂ ਕੁਲ 238 ਕੰਪਨੀਆਂ ਦੀ ਪਛਾਣ ਲਾਪਤਾ ਕੰਪਨੀਆਂ ਵਜੋਂ ਕੀਤੀ ਹੈ।
ਇਨ੍ਹਾਂ ਕੰਪਨੀਆਂ ਨੇ ਰੈਗੂਲੇਟਰੀਆਂ ਨੂੰ ਬਹੀ-ਖਾਤੇ ਦਾ ਹਿਸਾਬ-ਕਿਤਾਬ ਦੇਣਾ ਬੰਦ ਕਰ ਦਿੱਤਾ ਸੀ ਅਤੇ ਉਨ੍ਹਾਂ ਦਾ ਕੋਈ ਅਤਾ-ਪਤਾ ਨਹੀਂ ਸੀ।
ਇਕ ਹਾਲੀਆ ਦਸਤਾਵੇਜ਼ ਵਿਚ ਸਰਕਾਰ ਨੇ ਕਿਹਾ ਕਿ 238 ਵਿਚੋਂ 128 ਕੰਪਨੀਆਂ ਨੂੰ ਲਾਪਤਾ ਦੀ ਸੂਚੀ ਵਿਚੋਂ ਹਟਾ ਦਿੱਤਾ ਗਿਆ ਹੈ ਅਤੇ ਹੁਣ ਇਨ੍ਹਾਂ ਨੂੰ ਨਿਗਰਾਨੀ ਸੂਚੀ ਵਿਚ ਪਾਇਆ ਗਿਆ ਹੈ। ਇਨ੍ਹਾਂ ਕੰਪਨੀਆਂ ਨੇ ਖਾਤਿਆਂ ਦਾ ਬਿਊਰਾ ਦੇਣਾ ਸ਼ੁਰੂ ਕਰ ਦਿੱਤਾ ਹੈ। ਹੁਣ ਕੁੱਲ 78 ਕੰਪਨੀਆਂ ਲਾਪਤਾ ਦੀ ਸ਼੍ਰੇਣੀ ਵਿਚ ਹਨ। ਇਨ੍ਹਾਂ ਕੰਪਨੀਆਂ ਨੇ ਕੁਲ ਮਿਲਾ ਕੇ ਨਿਵੇਸ਼ਕਾਂ ਕੋਲੋਂ 310 ਕਰੋੜ ਰੁਪਏ ਇਕੱਠੇ ਕੀਤੇ ਹਨ। ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਨੇ ਇਨ੍ਹਾਂ 78 ਕੰਪਨੀਆਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਹੈ।
ਭੱਠਲ ਨੇ ਯੂਰੀਆ ਦੀ ਕਮੀ ਲਈ ਬਾਦਲ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY