ਨਵੀਂ ਦਿੱਲੀ- ਟੀ. ਵੀ. ਰਿਐਲਟੀ ਸ਼ੋਅ 'ਬਿੱਗ ਬੌਸ' 'ਚ ਇਸ ਹਫਤੇ 'ਵੀਕੇਂਡ' ਦੀ ਜੰਗ 'ਚ ਕੁਝ ਅਜਿਹਾ ਹੋਇਆ ਕਿ ਸ਼ੋਅ ਦੇ ਹੋਸਟ ਅਤੇ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਗੁੱਸੇ 'ਚ ਸਟੇਜ ਤੋਂ ਚੱਲੇ ਗਏ। ਜਿਵੇਂ ਕਿ ਵੀਕੇਂਡ ਦੀ ਜੰਗ 'ਚ ਜਦੋਂ ਸਲਮਾਨ ਆਉਂਦੇ ਹਨ ਤਾਂ ਪ੍ਰਤੀਭਾਗੀਆਂ ਨਾਲ ਥੋੜ੍ਹੇ ਮਜ਼ਾਕ ਦੇ ਮੂਡ 'ਚ ਵੀ ਹੁੰਦੇ ਹਨ। ਇਸ 'ਵੀਕੇਂਡ' ਦੀ ਜੰਗ 'ਚ ਸਲਮਾਨ ਖਾਨ ਨੇ ਘਰਵਾਲਿਆਂ ਨਾਲ ਇਕ ਟਾਸਕ ਖੇਡਿਆ। ਇਸ ਟਾਸਕ 'ਚ ਪ੍ਰਤੀਭਾਗੀਆਂ ਨਾਲ ਸੰਬੰਧਿਤ ਸਵਾਲ 'ਤੇ ਸਾਰਿਆਂ ਨੂੰ ਹਾਂ ਜਾਂ ਨਾਂਹ 'ਚ ਜਵਾਬ ਦੇਣਾ ਸੀ। ਜਿਸ ਦੇ ਲਈ ਉਨ੍ਹਾਂ ਨੇ ਲਾਲ ਅਤੇ ਹਰੇ ਰੰਗ ਦਾ ਇਕ ਪਲੇਅ ਕਾਰਡ ਦਿੱਤਾ ਗਿਆ। ਇਸ ਦੌਰਾਨ ਸਲਮਾਨ ਨੇ ਸਵਾਲ ਪੁੱਛਿਆ ਕਿ ਕੀ ਪ੍ਰੀਤਮ ਹੁਣ ਪੁਨੀਤ ਦਾ ਸਾਥ ਛੱਡ ਕਿਸੇ ਹੋਰ ਨਾਲ ਚੱਲੇ ਗਏ ਗਏ ਹਨ। ਇਸ 'ਤੇ ਕੁਝ ਨੇ 'ਹਾਂ' 'ਚ ਜਵਾਬ ਦਿੱਤਾ ਅਤੇ ਕੁਝ ਨੇ 'ਨਾਂਹ' 'ਚ ਜਵਾਬ ਦਿੱਤਾ। ਜਦੋਂ ਡਿੰਪੀ ਤੋਂ ਹਾਂ ਜਵਾਬ ਦੇਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ''ਹਾਂ ਪੁਨੀਤ ਨੂੰ ਛੱਡ ਤੰਨਾ ਨਾਲ ਚੱਲ ਗਏ ਹਨ। ਜਦੋਂ ਪੁੱਛਿਆ ਗਿਆ ਕਿ ਆਪਣੀਆਂ ਗੱਲਾਂ ਕਹਿਣ ਤੋਂ ਝਿਝਕਦੇ ਹਨ? ਤਾਂ ਕਰਿਸ਼ਮਾ ਨੇ ਕਿਹਾ ਹਾਂ। ਇਸ ਤੋਂ ਬਾਅਦ ਘਰਵਾਲਿਆਂ ਨੇ ਪ੍ਰੀਤਮ ਅਤੇ ਕਰਿਸ਼ਮਾ ਦੀ ਦੋਸਤੀ ਬਾਰੇ 'ਚ ਕੁਝ ਮਜ਼ਾਕ ਕਰਨਾ ਸ਼ੁਰੂ ਕੀਤਾ। ਲੱਗੇ ਹੱਥ ਸਲਮਾਨ ਨੇ ਵੀ ਮਜ਼ਾਕੀਆ ਮੂਡ 'ਚ ਕੋਈ ਗੱਲ ਕਹੀ। ਫਿਰ ਕੀ ਹੋਣਾ ਸੀ, ਸਾਰੇ ਘਰਵਾਲੇ ਹੱਸਣ ਲੱਗੇ ਪਰ ਕਰਿਸ਼ਮਾ ਨੂੰ ਇਹ ਸਭ ਚੰਗਾ ਨਹੀਂ ਲਗਿਆ। ਕਰਿਸ਼ਮਾ ਨੇ ਕਿਹਾ, ''ਇਟਸ ਨੌਟ ਫੰਨੀ। ਪਹਿਲੇ ਤਾਂ ਸਲਮਾਨ ਨੇ ਉਨ੍ਹਾਂ ਨੂੰ ਇਗਨੋਰ ਕੀਤਾ ਪਰ ਇਸ ਤੋਂ ਬਾਅਦ ਕਰਿਸ਼ਮਾ ਰੋਣ ਲੱਗੀ। ਕਰਿਸ਼ਮਾ ਤੋਂ ਜਦੋਂ ਸਲਮਾਨ ਨੇ ਪੁੱਛਿਆ ਤਾਂ ਉਨ੍ਹਾਂ ਨੇ ਫਿਰ ਕਿਹਾ ਇਹ ਮਜ਼ਾਕ ਕਰਨ ਦੀ ਗੱਲ ਨਹੀਂ ਹੈ ਅਤੇ ਰੋਣ ਲੱਗੀ। ਸਾਰਿਆਂ ਨੇ ਉਸ ਨੂੰ ਚੁੱਪ ਕਰਵਾਇਆ ਪਰ ਉਨ੍ਹਾਂ ਨੇ ਕਿਹਾ ਅੱਜ ਮੇਰੇ ਲਈ ਬੁਰਾ ਦਿਨ ਹੈ ਅਤੇ ਮੇਰਾ ਮੂਡ ਨਹੀਂ ਹੈ। ਇਹ ਕਹਿੰਦੇ ਹੀ ਸਲਮਾਨ ਨੂੰ ਗੁੱਸਾ ਆ ਗਿਆ। ਸਲਮਾਨ ਨੇ ਕਿਹਾ, ''ਮੇਰਾ ਅਤੇ ਤੁਹਾਡਾ ਕੰਮ ਲੋਕਾਂ ਨੂੰ ਇੰਟਰਟੈਨ ਕਰਨਾ ਹੈ। ਤੁਹਾਨੂੰ ਰੋਣਾ ਹੈ ਤਾਂ ਰੋ ਲਵੋ। ਇਹ ਕਹਿ ਕੇ ਸਲਮਾਨ ਸਟੇਜ ਤੋਂ ਚੱਲੇ ਗਏ। ਸਲਮਾਨ ਨੇ ਗੁੱਸੇ 'ਚ ਇਹ ਵੀ ਕਹਿ ਦਿੱਤਾ, ਠੀਕ ਹੈ ਜਦੋਂ ਤੁਹਾਡਾ ਮੂਡ ਹੋਵੇ ਤਾਂ ਬੁਲਾ ਲੈਣਾ, ਮੈਂ ਆ ਜਾਵਾਂਗਾ।' ਕੁਝ ਦੇਰ ਬਾਅਦ ਸਲਮਾਨ ਵਾਪਸ ਆਏ ਅਤੇ ਕਿਹਾ ਕਿ ਕਿਸੇ ਦੇ ਮੂਡ ਨਾਲ ਇਹ ਸ਼ੋਅ ਨਹੀਂ ਚੱਲਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ ਕਰੀਸ਼ਮਾ ਨੇ ਕਈ ਵਾਰ ਸਲਮਾਨ ਤੋਂ ਮੁਆਂਫੀ ਮੰਗੀ।
ਬਿੱਗ ਬੌਸ: ਗਰਭਵਤੀ ਹੋਣ 'ਤੇ ਡਿਆਂਡਰਾ ਨੇ ਕੀਤਾ ਖੁਲਾਸਾ (ਦੇਖੋ ਤਸਵੀਰਾਂ)
NEXT STORY