ਜਲੰਧਰ-ਭਾਵੇਂ ਹੀ ਹਾਈਕੋਰਟ ਨੇ ਆਸ਼ੂਤੋਸ਼ ਮਹਾਰਾਜ ਦੇ ਅੰਤਿਮ ਸੰਸਕਾਰ ਦੇ ਹੁਕਮ ਦੇ ਦਿੱਤੇ ਹਨ ਪਰ ਉਨ੍ਹਾਂ ਦੇ ਭਗਤਾਂ 'ਤੇ ਇਸ ਦਾ ਜ਼ਰਾ ਵੀ ਅਸਰ ਦਿਖਾਈ ਨਹੀਂ ਦੇ ਰਿਹਾ। ਆਸ਼ੂਤੋਸ਼ ਮਹਾਰਾਜ ਦੇ ਭਗਤਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦਾ ਆਸ਼ੂ ਬਾਬਾ ਇਕ ਦਿਨ ਜ਼ਰੂਰ ਵਾਪਸ ਆਵੇਗਾ। ਭਗਤਾਂ ਦਾ ਆਸ਼ੂਤੋਸ਼ ਮਹਾਰਾਜ 'ਤੇ ਵਿਸ਼ਵਾਸ਼ ਐਤਵਾਰ ਨੂੰ ਡੇਰੇ 'ਚ ਸਤਿਸੰਗ ਦੌਰਾਨ ਸਾਫ ਦਿਖਾਈ ਦੇ ਰਿਹਾ ਸੀ।
ਐਤਵਾਰ ਨੂੰ ਡੇਰੇ 'ਚ ਹੋਏ ਭੰਡਾਰੇ ਦੌਰਾਨ ਭਗਤਾਂ ਨੂੰ ਆਸ਼ੂਤੋਸ਼ ਮਹਾਰਾਜ ਦੇ ਸਮਾਧੀ 'ਚੋਂ ਵਾਪਸ ਆਉਣ ਦਾ ਵਿਸ਼ਵਾਸ ਦੁਆਇਆ ਗਿਆ। ਡੇਰੇ 'ਚ ਡੰਡੌਤ ਕਰਦੇ ਹੋਏ ਇਕ ਭਗਤ 'ਮੇਰਾ ਆਸ਼ੂ ਬਾਬਾ ਆਵੇਗਾ' ਭਜਨ ਗਾਉਣ ਲੱਗਿਆ ਅਤੇ ਸਭ ਲੋਕਾਂ ਨੇ ਉਸ ਦਾ ਸਾਥ ਦਿੱਤਾ। ਐਤਵਾਰ ਨੂੰ ਗੱਜਦੇ ਬੱਦਲਾਂ ਅਤੇ ਵਰ੍ਹਦੇ ਮੀਂਹ ਨੇ ਵੀ ਭਗਤਾਂ ਦਾ ਜੋਸ਼ ਘੱਟ ਨਾ ਹੋਣ ਦਿੱਤਾ।
ਲੋਕ ਟਰੱਕਾਂ, ਬੱਸਾਂ ਅਤੇ ਟਰਾਲੇ ਭਰ-ਭਰ ਕੇ ਡੇਰੇ 'ਚ ਸਤਿਸੰੰਗ ਸੁਣਨ ਪਹੁੰਚੇ। ਸਤਿਸੰਗ ਦੌਰਾਨ ਭਗਤਾਂ ਨੂੰ ਗੁਰੂ ਅਤੇ ਚੇਲੇ ਦਾ ਮਹੱਤਵ ਸਮਝਾਇਆ ਗਿਆ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦਾ ਬਾਬਾ ਇਕ ਦਿਨ ਜ਼ਰੂਰ ਵਾਪਸ ਆਵੇਗਾ। ਜ਼ਿਕਰਯੋਗ ਹੈ ਕਿ ਹਾਈਕੋਰਟ ਨੇ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ 15 ਦਸੰਬਰ ਤੋਂ ਪਹਿਲਾਂ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸੰਸਕਾਰ ਕੀਤਾ ਜਾਵੇ। ਆਸ਼ਰਮ ਦੇ ਮੁਤਾਬਕ ਆਸ਼ੂਤੋਸ਼ ਮਹਾਰਾਜ ਸਮਾਧੀ 'ਚ ਹਨ, ਜਦੋਂ ਕਿ ਸਰਕਾਰ ਨੇ ਉਨ੍ਹਾਂ ਨੂੰ ਕਲੀਨੀਕਲੀ ਡੈੱਡ ਐਲਾਨਿਆ ਹੈ।
ਇਤਰਾਜ਼ਯੋਗ ਹਾਲਤ 'ਚ ਮੁੰਡਾ-ਕੁੜੀ ਖੜ੍ਹੀ ਕਾਰ 'ਚੋਂ ਬੇਹੋਸ਼ ਮਿਲੇ, ਮੌਤ!
NEXT STORY