ਫਿਰੋਜਪੁਰ-ਫਿਰੋਜਪੁਰ ਦੇ ਇਕ ਗੈਰਾਜ 'ਚ ਖੜ੍ਹੀ ਕਾਰ 'ਚੋਂ ਇਤਰਾਜ਼ਯੋਗ ਹਾਲਤ 'ਚ ਇਕ ਮੁੰਡੇ ਅਤੇ ਕੁੜੀ ਨੂੰ ਬੇਹੋਸ਼ ਪਾਇਆ ਗਿਆ, ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨਿਆ। ਜਾਣਕਾਰੀ ਮੁਤਾਬਕ ਨਵੀਂ ਆਬਾਦੀ ਗਲੀ ਨੰਬਰ-6 ਦੇ ਰਹਿਣ ਵਾਲੇ ਦੇ ਹਰੀਸ਼ ਕੁਮਾਰ ਦੀ ਸ਼੍ਰੀਗੰਗਾਨਗਰ ਰੋਡ 'ਤੇ ਵੈਲਡਿੰਗ ਦੀ ਦੁਕਾਨ ਹੈ ਅਤੇ ਉਹ ਨੇੜੇ ਹੀ ਇਕ ਖਾਲੀ ਪਏ ਗੈਰਾਜ 'ਚ ਆਪਣੀ ਕਾਰ ਖੜੀ ਕਰਦੇ ਹਨ।
ਐਤਵਾਰ ਦੀ ਸ਼ਾਮ ਨੂੰ ਕਰੀਬ 5 ਵਜੇ ਲੋਕਾਂ ਨੇ ਗੈਰਾਜ 'ਚ ਖੜ੍ਹੀ ਕਾਰ 'ਚ ਇਕ ਮੁੰਡੇ ਅਤੇ ਕੁੜੀ ਨੂੰ ਇਤਰਾਜ਼ਯੋਗ ਹਾਲਤ 'ਚ ਬੇਹੋਸ਼ ਪਾਇਆ।
ਉਨ੍ਹਾਂ ਨੇ ਤੁਰੰਤ ਦੋਹਾਂ ਨੂੰ ਹਸਪਤਾਲ ਭਰਤੀ ਕਰਾਇਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨਿਆ ਗਿਆ। ਮ੍ਰਿਤਕ ਮੁੰਡੇ ਦੀ ਪਛਾਣ ਹਰੀਸ਼ ਕੁਮਾਰ ਦੇ ਬੇਟੇ ਕਰਨ ਦੇ ਤੌਰ 'ਤੇ ਹੋਈ ਹੈ। ਹਾਲਾਂਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਹਸਪਤਾਲ 'ਚ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਕਰਨ ਸਵੇਰੇ ਹੀ ਕੁੜੀ ਨੂੰ ਆਪਣੀ ਕਾਰ 'ਚ ਲੈ ਗਿਆ ਸੀ।
ਪੁਲਸ ਦਾ ਕਹਿਣਾ ਹੈ ਕਿ ਮੁੰਡਾ ਅਤੇ ਕੁੜੀ ਕਾਰ 'ਚ ਇਤਰਾਜ਼ਯੋਗ ਹਾਲਤ 'ਚ ਸਨ। ਦੋਹਾਂ ਨੇ ਸਰੀਰਕ ਸੰਬੰਧ ਬਣਾਏ ਜਾਂ ਨਹੀਂ, ਇਸ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਜ਼ਿਕਰਯੋਗ ਹੈ ਕਿ ਕਰੀਬ ਪੰਜ ਮਹੀਨੇ ਅਤੇ ਤਿੰਨ ਸਾਲ ਪਹਿਲਾਂ ਅਜਿਹੀਆਂ ਹੀ ਦੋ ਘਟਨਾਵਾਂ ਹੋ ਚੁੱਕੀਆਂ ਹਨ। ਹੁਣ ਇਸ ਘਟਨਾ ਪਿੱਛੇ ਕੀ ਸੱਚਾਈ ਹੈ, ਇਹ ਤਾਂ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
'ਵਟਸਐਪ' ਦੇ ਮੈਸਜ ਨੇ ਉਡਾ ਦਿੱਤੇ ਪੁਲਸ ਦੇ ਹੋਸ਼!
NEXT STORY