ਫਰੀਦਕੋਟ-ਫਰੀਦਕੋਟ 'ਚ ਸੋਮਵਾਰ ਦੀ ਸਵੇਰ ਨੂੰ ਬਰਜਿੰਦਰਾ ਕਾਲਜ ਦੇ ਕੋਚ ਨੂੰ ਇਕ ਨੌਜਵਾਨ ਨੇ ਗੋਲੀ ਮਾਰ ਦਿੱਤੀ, ਜਿਸ ਕਾਰਨ ਕੋਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ। ਜਾਣਕਾਰੀ ਮੁਤਾਬਕ ਬਰਜਿੰਦਰਾ ਕਾਲਜ 'ਚ ਪੜ੍ਹਨ ਵਾਲੀ ਕੁੜੀ ਨੂੰ ਤਨਿਕ ਸ਼ਰਮਾ ਨਾਂ ਦਾ ਮੁੰਡਾ ਕਾਫੀ ਤੰਗ-ਪਰੇਸ਼ਾਨ ਕਰਦਾ ਸੀ। ਕਾਲਜ ਦੇ ਕੋਚ ਵਜਿੰਦਰ ਸਿੰਘ ਨੇ ਤਨਿਕ ਦਾ ਵਿਰੋਧ ਵਿਰੋਧ ਕੀਤਾ ਅਤੇ ਕੁੜੀ ਦਾ ਸਾਥ ਦਿੱਤਾ।
ਇਸ ਤੋਂ ਬਾਅਦ ਤਨਿਕ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਆਪਣੇ ਸਾਥੀਆਂ ਸਮੇਤ ਕਾਲਜ ਆ ਕੇ ਵਜਿੰਦਰ ਸਿੰਘ 'ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਵਜਿੰਦਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਫਿਲਹਾਲ ਸੂਚਨਾ ਮਿਲਦੇ ਹੀ ਪੁਲਸ ਇਸ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।
ਗੱਜਦੇ ਬੱਦਲਾਂ 'ਚ ਡੰਡੌਤ ਕਰਦੇ ਗਾਉਣ ਲੱਗਾ 'ਮੇਰਾ ਆਸ਼ੂ ਬਾਬਾ ਆਵੇਗਾ'
NEXT STORY