ਮੋਗਾ : ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਕੋਈ ਜਾਨਵਰਾਂ ਦੀ ਚਾਰਾਗਾਹ ਨਹੀਂ ਸਗੋਂ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦਾ ਸਟੇਡੀਅਮ ਹੈ। ਜਿਸ ਦਾ 2011 ਵਿਚ ਕੈਬਨਿਟ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਨੀਂਹ ਪੱਥਰ ਰੱਖਿਆ ਸੀ ਅਤੇ ਜਿਸ ਵੇਲੇ ਇਸ ਦਾ ਨਿਰਮਾਣ ਹੋਇਆ ਨਾਮ ਰੱਖਿਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਪਰ ਅੱਜ ਜੋ ਇਸ ਦੀ ਹਾਲਤ ਹੈ ਉਸ ਨੂੰ ਦੇਖ ਕੇ ਕੋਈ ਵੀ ਨਹੀਂ ਕਹਿ ਸਕਦਾ ਕਿ ਇਹ ਸਟੇਡੀਅਮ ਹੈ।
ਇਸ ਦੀ ਹਾਲਤ ਬਿਲਕੁਲ ਖਸਤਾ ਹੋ ਗਈ ਹੈ। ਪੰਜਾਬ ਸਰਕਾਰ ਕਬੱਡੀ 'ਤੇ ਤਾਂ ਕਰੋੜਾਂ ਰੁਪਏ ਖਰਚ ਕਰ ਰਹੀ ਹੈ ਪਰ ਖੇਡ ਸਟੇਡੀਅਮ ਵੱਲ ਧਿਆਨ ਨਹੀਂ ਦੇ ਰਹੀ। ਸਟੇਡੀਅਮ ਦੇ ਮੈਦਾਨ ਵਿਚ ਘਾਹ ਉੱਗਆ ਹੋਇਆ ਹੈ ਤੇ ਇਥੇ ਘੋੜੇ, ਬੱਕਰੀਆਂ ਘਾਹ ਚਰਦੇ ਹਨ। ਇੰਨਾ ਹੀ ਨਹੀਂ ਇਥੇ ਝੁੱਗੀਆਂ ਬਣਾ ਕੇ ਲੋਕ ਰਹਿ ਰਹੇ ਹਨ। ਜਦੋਂ ਇਸ ਸਬੰਧੀ ਈ.ਓ. ਬਲਜਿੰਦਰ ਸਿੰਘ ਭੁੱਲਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਸ ਜ਼ਮੀਨ 'ਤੇ ਸਟੇਡੀਅਮ ਬਣਿਆ ਹੈ ਉਹ ਜ਼ਮੀਨ ਬਲਾਕ ਸੰਮਤੀ ਦੀ ਹੈ।
ਪੰਜਾਬ ਸਰਕਾਰ ਚੋਣਾਂ ਦੌਰਾਨ ਤਾਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਸੀ ਪਰ ਪੰਜਾਬ ਦੇ ਹਰ ਜ਼ਿਲੇ ਦੀ ਹਾਲਤ ਸਰਕਾਰ ਦੀ ਪੋਲ ਖੋਲ੍ਹਦੀ ਹੈ ਕਿ ਉਸ ਦਾ ਹਾਲ ਕਿਸ ਤਰ੍ਹਾਂ ਦਾ ਹੈ।
ਕੁੜੀ ਨੂੰ ਬਚਾ ਰਿਹਾ ਸੀ ਕਾਲਜ ਦਾ ਕੋਚ, ਮੁੰਡੇ ਨੇ ਮਾਰੀ ਗੋਲੀ (ਵੀਡੀਓ)
NEXT STORY