ਮੁੰਬਈ- ਹੈਦਰਾਬਾਦ ਦੇ ਇਕ ਹੋਟਲ 'ਚੋਂ ਸੈਕਸ ਰੈਕਟ ਦੇ ਦੋਸ਼ 'ਚ ਫੜੀ ਗਈ ਸ਼ਵੇਤਾ ਬਸੁ ਪ੍ਰਸਾਦ ਨੇ ਕਿਹਾ ਕਿ ਲੋਕ 'ਸੈਕਸ' ਸ਼ਬਦ ਸੁਣਦੇ ਹੀ ਉਤੇਜਿਤ ਹੋ ਜਾਂਦੇ ਹਨ। ਇਹ ਗੱਲ ਸ਼ਵੇਤਾ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਦੱਸੀ। ਸ਼ਵੇਤਾ ਮਾਮਲੇ 'ਚ ਇਕ ਮੀਡੀਆ ਸੰਸਥਾਨ ਨੇ ਸ਼ਵੇਤਾ ਦਾ ਕਬੂਲਨਾਮਾ ਛਾਪਿਆ ਸੀ ਕਿ ਪੈਸਿਆਂ ਦੀ ਤੰਗੀ ਦੇ ਚੱਲਦਿਆਂ ਉਹ ਅਜਿਹਾ ਕਰ ਰਹੀ ਹੈ ਪਰ ਸ਼ਵੇਤਾ ਨੇ ਇਸ ਦਾ ਖੰਡਨ ਕੀਤਾ ਅਤੇ ਦੱਸਿਆ, ''ਮੈਨੂੰ ਨਹੀਂ ਪਤਾ ਕਿ ਕਦੋਂ ਉਨ੍ਹਾਂ ਨੇ ਮੈਨੂੰ ਅਜਿਹਾ ਕਹਿੰਦੇ ਹੋਏ ਸੁਣਿਆ। ਮੈਂ ਵੀ ਇਕ ਮੀਡੀਆ ਸਟੂਡੈਂਟ ਹਾਂ ਅਤੇ ਇਹ ਕਾਮਨ ਸੈਂਸ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਹਿਰਾਸਤ 'ਚ ਲਿਆ ਜਾਂਦਾ ਹੈ ਤਾਂ ਉਸ ਨੂੰ ਕਿਸੇ ਨਾਲ ਵੀ ਗੱਲ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਮੇਰੇ ਨਾਂ ਨਾਲ ਛਾਪੀ ਗਈ ਇਹ ਖਬਰ ਝੂਠੀ ਸੀ।''
ਸ਼ਵੇਤਾ ਨੇ ਮੀਡੀਆ ਨਾਲ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ, ''ਜਿੱਥੇ ਕਿਸੇ ਖਬਰ 'ਚ 'ਸੈਕਸ' ਸ਼ਬਦ ਦੀ ਵਰਤੋਂ ਹੋ ਜਾਂਦੀ ਹੈ ਅਸੀਂ ਲੋਕ ਉਤੇਜਿਤ ਹੋ ਜਾਂਦੇ ਹਾਂ ਅਤੇ ਬਿਨਾਂ ਸੋਚੇ ਇਹ ਕਿ ਖਬਰ 'ਚ ਕਿੰਨੀ ਸੱਚਾਈ ਹੈ ਅਸੀਂ ਖਬਰ ਚਲਾ ਦਿੰਦੇ ਹਾਂ। ਜਿਸ ਹੋਟਲ 'ਚ ਪੁਲਸ ਨੇ ਛਾਪਾ ਮਾਰਿਆ ਸੀ ਮੈਂ ਉਸ ਹੋਟਲ 'ਚ ਕਿਸੇ ਆਯੋਜਨ ਲਈ ਆਈ ਸੀ ਅਤੇ ਝੂਠੀ ਖਬਰ 'ਤੇ ਮੈਨੂੰ ਹਿਰਾਸਤ 'ਚ ਲੈ ਲਿਆ ਗਿਆ। ਬਾਅਦ 'ਚ ਮੈਂ ਕੋਰਟ 'ਚੋਂ ਬਿਨਾਂ ਕਿਸੇ ਦੋਸ਼ 'ਤੇ ਰਿਹਾਅ ਹੋਈ।''
ਸਲਮਾਨ ਨੇ ਖਵਾਇਆ ਬਾਂਦਰ ਨੂੰ ਖਾਣਾ
NEXT STORY