ਚੰਡੀਗੜ੍ਹ : ਮਾਨਸਿਕ ਤੌਰ 'ਤੇ ਬੀਮਾਰ, ਗੂੰਗੇ-ਬੋਲ਼ਿਆਂ ਅਤੇ ਨੇਤਰਹੀਣਾਂ ਭਾਵ ਸਪੈਸ਼ਲ ਐਜੁਕੇਸ਼ਨ ਦੀ ਲੋੜ ਵਾਲੇ ਬੱਚਿਆਂ ਦੀ ਸਿਖਲਾਈ ਅਤੇ ਉਨ੍ਹਾਂ ਦੀ ਦੇਖਭਾਲ ਲਈ ਪ੍ਰੋਫੈਸ਼ਨਲਸ ਤਿਆਰ ਕਰਨ ਲਈ ਪੰਜਾਬ 'ਚ ਇਕ ਸਪੈਸ਼ਲ ਯੂਨੀਵਰਸਿਟੀ ਅਗਲੇ ਸਾਲ ਤੋਂ ਸ਼ੁਰੂ ਹੋਵੇਗੀ। ਇਹ ਦੇਸ਼ ਦੀ ਪਹਿਲੀ ਅਜਿਹੀ ਯੂਨੀਵਰਸਿਟੀ ਹੋਵੇਗੀ, ਜਿਥੇ ਸਪੈਸ਼ਲ ਐਜੁਕੇਟਰਸ ਤਿਆਰ ਕੀਤੇ ਜਾਣਗੇ। ਇੰਡਸਟਰੀਅਲਿਸਟ ਅਤੇ ਸੋਸ਼ਲ ਵਰਕਰ ਦੁਬਈ ਦੇ ਰਹਿਣ ਵਾਲੇ ਹੋਟਲ ਕਾਰੋਬਾਰੀ ਐੱਸ.ਪੀ. ਸਿੰਘ ਓਬਰਾਏ ਨੇ ਇਹ ਯੂਨੀਵਰਸਿਟੀ ਖੋਲ੍ਹਣ ਦਾ ਜ਼ਿੰਮਾ ਚੁੱੁਕਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ 'ਚ 5 ਤੋਂ 15 ਫੀਸਦੀ ਬੱਚੇ ਮਾਨਸਿਕ ਤੌਰ 'ਤੇ ਬੀਮਾਰ ਅਤੇ ਗੂੰਗੇ-ਬੋਲ਼ੇ ਹਨ ਤੇ ਕਈ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਚੁਣੌਤੀਆਂ ਨਾਲ ਜੂਝ ਰਹੇ ਹਨ। ਉਨ੍ਹਾਂ ਨੂੰ ਸਪੈਸ਼ਲ ਐਜੁਕੇਸ਼ਨ ਦੀ ਲੋੜ ਹੈ, ਜੋ ਕਿ ਪੰਜਾਬ 'ਚ ਇਸ ਵੇਲੇ ਨਾਂਹ ਦੇ ਬਰਾਬਰ ਹੈ। ਇਥੇ ਸਪੈਸ਼ਲ ਐਜੁਕੇਟਰਸ ਦੀ ਭਾਰੀ ਕਮੀ ਹੈ, ਜਦਕਿ ਯੂਰਪ ਵਿਚ ਸਪੈਸ਼ਲ ਐਜੁਕੇਟਰ ਦਾ ਔਸਤ ਫੀਸਦੀ 1:1 ਹੈ।
ਐੱਸ.ਪੀ. ਸਿੰਘ ਓਬਰਾਏ ਦੁਬਈ ਦੀ ਉਹ ਸ਼ਖਸੀਅਤ ਹਨ, ਜੋ ਉਥੇ 58 ਵਿਦੇਸ਼ੀਆਂ ਨੂੰ ਮੌਤ ਦੀ ਸਜ਼ਾ ਤੋਂ ਬਚਾ ਚੁੱਕੇ ਹਨ ਅਤੇ ਨਾਲ ਹੀ ਪੰਜਾਬ 'ਚ ਵੀ ਵੱਡੇ ਪੱਧਰ 'ਚ ਸਮਾਜਿਕ ਕਾਰਜਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਵਲੋਂ ਚਲਾਈ ਜਾ ਰਹੀ ਸੰਸਥਾ 'ਸਰਬੱਤ ਦਾ ਭਲਾ' ਫਾਊਂਡੇਸ਼ਨ ਦੇ ਤਹਿਤ ਪੰਜਾਬ 'ਚ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਹੋ ਰਹੇ ਹਨ, ਜਿਨ੍ਹਾਂ 'ਚੋਂ ਪਟਿਆਲਾ ਵਿਖੇ 120 ਬੈੱਡ ਵਾਲੇ ਓਲਡ ਏਜ ਹੋਮ ਸਮੇਤ ਪੂਰੇ ਪੰਜਾਬ 'ਚ 22 ਅਜਿਹੇ ਹੋਰ ਓਲਡ ਏਜ ਹੋਮ ਬਣਾਏ ਜਾਣਗੇ। ਇਸ ਦੇ ਤਹਿਤ 2750 ਵਿਧਵਾ ਔਰਤਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ ਅਤੇ ਹੁਣ ਪੰਜਾਬ 'ਚ ਸਪੈਸ਼ਲ ਐਜੁਕੇਸ਼ਨ ਯੂਨੀਵਰਸਿਟੀ ਸਥਾਪਿਤ ਕਰਨ ਦਾ ਜ਼ਿੰਮਾ ਚੁੱਕਿਆ ਹੈ।
ਇਹੋ ਜਿਹੀ ਹੋਵੇਗੀ ਯੂਨੀਵਰਸਿਟੀ
1. ਯੂਨੀਵਰਸਿਟੀ 'ਚ ਇਕ ਪਾਸੇ ਜਿਥੇ ਅਜਿਹੇ ਬੱਚਿਆਂ ਨੂੰ ਸਪੈਸ਼ਲ ਐਜੁਕੇਸ਼ਨ ਦੇਣ ਵਾਲੇ ਪ੍ਰੋਫੈਸ਼ਨਲਸ ਤਿਆਰ ਕੀਤੇ ਜਾਣਗੇ, ਉਥੇ ਹੀ ਵੱਡੀ ਗਿਣਤੀ 'ਚ ਰੁਜ਼ਗਾਰ ਵੀ ਵਧੇਗਾ।
2. ਸਪੈਸ਼ਲ ਐਜੁਕੇਟਰਸ ਨੂੰ ਤਿਆਰ ਕਰਨ ਲਈ ਦੇਸ਼-ਵਿਦੇਸ਼ ਤੋਂ ਪ੍ਰੋਫੈਸ਼ਨਲਾਂ ਨੂੰ ਜੋੜਿਆ ਜਾਏਗਾ। ਯੂਰਪ ਅਤੇ ਅਮੇਰਿਕਾ 'ਚ ਪ੍ਰੋਫੈਸ਼ਨਲ ਇੰਸਟੀਚਿਊਟ ਤੋਂ ਕੰਸਲਟੈਂਸੀ ਲਈ ਜਾਏਗੀ।
3. ਪੂਰਾ ਇਨਫਰਾਸਟਰੱਕਚਰ ਹਾਈਟੈੱਕ ਹੋਵੇਗਾ ਅਤੇ ਐਜੁਕੇਟਰਸ ਵੀ ਵਿਸ਼ਵ ਪੱਧਰੀ ਹੋਣਗੇ। ਯੂਨੀਵਰਸਿਟੀ ਵਿਚ 9-10 ਕਿਸਮ ਦੇ ਸਪੈਸ਼ਲ ਐਜੁਕੇਸ਼ਨ ਦੇਣ ਵਾਲੇ ਸਪੈਸ਼ਲ ਐਜੁਕੇਟਰਸ ਤਿਆਰ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਆਪਣੇ ਹੀ ਅਨਾਥ ਆਸ਼ਰਮਾਂ ਅਤੇ ਸਪੈਸ਼ਲ ਐਜੁਕੇਸ਼ਨ ਸੈਂਟਰਾਂ 'ਤੇ ਨਿਯੁਕਤ ਕੀਤਾ ਜਾਏਗਾ।
ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਫਾਊਂਡੇਸ਼ਨ ਦੇ ਤਹਿਤ ਹੁਣ ਤੱਕ ਉਹ ਪੰਜਾਬ ਚੋਂ ਹੀ 1300 ਤੋਂ ਵਧੇਰੇ ਬੱਚਿਆਂ ਨੂੰ ਅਪਣਾ ਚੁੱਕੇ ਹਨ ਅਤੇ ਉਨ੍ਹਾਂ ਦੀ ਸੰਸਥਾ ਹੀ ਇਨ੍ਹਾਂ ਦਾ ਸਾਰਾ ਖਰਚਾ ਚੁੱਕ ਰਹੀ ਹੈ। ਉਹ ਪੰਜਾਬ ਦੇ ਸਕੂਲਾਂ 'ਚੋਂ ਅਜਿਹੇ ਬੱਚਿਆਂ ਨੂੰ ਲੱਭ ਰਹੇ ਹਨ, ਜੋ ਕਿ ਮੈਰਿਟ 'ਚ ਹਨ ਅਤੇ ਲੋੜਵੰਦ ਹਨ, ਜਿਨ੍ਹਾਂ ਦੀ ਪੜ੍ਹਾਈ ਦਾ ਖਰਚਾ ਵੀ ਉਹੀ ਕਰਨਗੇ।
ਵੀਡੀਓ 'ਚ ਦੇਖੋ ਸਰਕਾਰ ਦੀਆਂ ਪੋਲਾਂ ਖੋਲ੍ਹਦੇ ਮੋਗੇ ਦੇ ਇਸ ਸਟੇਡੀਅਮ ਦਾ ਹਾਲ
NEXT STORY