ਮੁੰਬਈ- ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਇਨੀਂ ਦਿਨੀਂ ਯਸ਼ਰਾਜ ਦੀ ਫਿਲਮ 'ਫੈਨ' ਦੀ ਸ਼ੂਟਿੰਗ ਆਪਣੇ ਘਰ 'ਮਨਤ' ਦੇ ਕੋਲ ਕਰ ਰਹੇ ਹਨ। ਖਬਰਾਂ ਮੁਤਾਬਕ ਚਲਦੀ ਹੋਈ ਸ਼ੂਟਿੰਗ ਨੂੰ ਇਕ ਝਗੜੇ ਕਾਰਨ ਰੋਕਣਾ ਪਿਆ। ਇਹ ਝਗੜਾ ਇਕ ਸਪਾਟ ਬੁਆਏ ਅਤੇ ਇਕ ਗਾਰਡ ਵਿਚਾਲੇ ਹੋਇਆ। ਜਦੋਂ ਸਾਰੇ ਬੁੱਧਵਾਰ ਨੂੰ ਸ਼ੂਟਿੰਗ 'ਚ ਸਨ। ਦੱਸਿਆ ਜਾ ਰਿਹਾ ਹੈ, ''ਸ਼ਾਹਰੁਖ ਦੇ ਬੰਗਲੇ ਤੋਂ ਬਾਹਰ ਸ਼ੂਟਿੰਗ ਚੱਲ ਰਹੀ ਸੀ ਜਿਸ 'ਚ ਹਰ ਕੋਈ ਰੁੱਝਿਆ ਹੋਇਆ ਸੀ। ਅਚਾਨਕ ਸੈੱਟ ਅਖਾੜੇ 'ਚ ਬਦਲ ਗਿਆ। ਝਗੜਾ ਸੈੱਟ 'ਤੇ ਮੌਜੂਦ ਇਕ ਸਪਾਟ ਬੁਆਏ ਅਤੇ ਇਕ ਗਾਰਡ ਵਿਚਾਲੇ ਹੋਇਆ। ਇਸ ਝਗੜੇ ਬਾਰੇ ਪ੍ਰੋਡਕਸ਼ਨ ਹਾਊਸ ਵਾਲਿਆਂ ਨੇ ਦੱਸਿਆ, ''ਹਾਂ ਸ਼ੂਟ ਦੇ ਦੌਰਾਨ 2 ਲੋਕਾਂ ਵਿਚਾਲੇ ਮਾਮੂਲੀ ਜਿਹਾ ਝਗੜਾ ਹੋਇਆ ਸੀ ਪਰ ਬਾਅਦ 'ਚ ਇਹ ਝਗੜਾ ਆਰਾਮ ਨਾਲ ਹੱਲ ਕਰ ਲਿਆ ਗਿਆ।'' ਇਸ ਮਾਮਲੇ 'ਚ ਪੁਲਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।
ਆਮਿਰ ਖਾਨ ਨੂੰ ਭੁੱਖ ਲੱਗਣੀ ਹੋਈ ਬੰਦ!
NEXT STORY