ਲੰਡਨ- ਮਸ਼ਹੂਰ ਪੌਪ ਸਟਾਰ ਕੇਟੀ ਪ੍ਰਾਈਸ ਦਾ ਕਹਿਣਾ ਹੈ ਕਿ ਕੀਰਾਨ ਹੇਲਰ ਦੀ ਬੇਵਫਾਈ ਸਬੰਧੀ ਜਾਣਨਾ ਉਸ ਦੇ ਲਈ ਮਰਨ ਵਰਗੀ ਸੀ। ਦੱਸਿਆ ਜਾਂਦਾ ਹੈ ਕਿ ਕੇਟੀ ਦਾ ਦਿਲ ਟੁੱਟ ਗਿਆ, ਜਦੋਂ ਉਸ ਨੂੰ ਇਸ ਸਾਲ ਦੀ ਸ਼ੁਰੂਆਤ 'ਚ ਇਹ ਪਤਾ ਲੱਗਾ ਕਿ ਉਸ ਦੇ ਪਤੀ ਕੀਰਾਨ ਉਸੇ ਦੀਆਂ ਦੋ ਸਹੇਲੀਆਂ ਨਾਲ ਮਿਲ ਕੇ ਉਸ ਨੂੰ ਧੋਖਾ ਦੇ ਰਹੇ ਹਨ। ਕੀਰਾਨ ਕੋਲੋਂ ਧੋਖਾ ਖਾਣ ਤੋਂ ਬਾਅਦ ਉਹ ਦੁੱਖ 'ਚੋਂ ਲੰਘ ਰਹੀ ਸੀ।
ਉਸ ਨੇ ਦੱਸਿਆ ਕਿ ਉਹ ਬਹੁਤ ਵੱਡੇ ਦੁੱਖ ਵਿਚੋਂ ਲੰਘ ਰਹੀ ਸੀ। ਉਸ ਨੂੰ ਇੰਝ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਦੀ ਮੌਤ ਹੋ ਗਈ ਹੋਵੇ। ਇਹ ਜਾਣਨਾ ਕਿ ਉਸ ਦਾ ਪਤੀ ਉਸ ਨੂੰ ਧੋਖਾ ਦੇ ਰਿਹਾ ਹੈ, ਉਸ ਲਈ ਕਿਸੇ ਮੌਤ ਵਰਗਾ ਸੀ, ਜਿਸ ਕਾਰਨ ਉਹ ਸਦਮੇ ਵਿਚ ਸੀ ਪਰ ਸਮੇਂ ਨੇ ਨਾਲ ਸਾਨੂੰ ਆਪਣੇ ਆਪ ਨੂੰ ਸੰਭਾਲਣਾ ਪੈਂਦਾ ਹੈ। ਹੁਣ ਉਹ ਇਸ ਦੁੱਖ 'ਚੋਂ ਉੱਭਰ ਚੁੱਕੀ ਹੈ।
'ਅਲੋਨ' ਦੇ ਪਹਿਲੇ ਗਾਣੇ ਦਾ ਟੀਜ਼ਰ ਦੇਖ ਉਡ ਜਾਣਗੇ ਤੁਹਾਡੇ ਹੋਸ਼ (ਦੇਖੋ ਤਸਵੀਰਾਂ) (ਵੀਡੀਓ)
NEXT STORY