ਮੁੰਬਈ- ਬਾਲੀਵੁੱਡ ਦੀ ਹੌਟ ਅਭਿਨੇਤਰੀ ਬਿਪਾਸ਼ਾ ਬਸੁ ਦੀ ਫਿਲਮ 'ਅਲੋਨ' ਦੇ ਪਹਿਲੇ ਗਾਣੇ ਦਾ ਟੀਜ਼ਰ ਸਾਹਮਣੇ ਆਇਆ ਹੈ। ਟਰੇਲਰ ਦੀ ਤਰ੍ਹਾਂ ਇਸ ਗਾਣੇ 'ਚ ਵੀ ਅਜਿਹੇ ਭਰਪੂਰ ਸੀਨਜ਼ ਦਿੱਤੇ ਗਏ ਹਨ ਜੋ ਦਰਸ਼ਕਾਂ ਦੇ ਹੋਸ਼ ਉਡਾ ਦੇਣਗੇ। ਇਸ ਗਾਣੇ ਦੇ ਬੋਲ ਹਨ 'ਕਤਰਾ ਕਤਰਾ ਮੈਂ ਗਿਰੂੰ।'' ਤੁਹਾਨੂੰ ਦੱਸ ਦਈਏ ਨਿਰਦੇਸ਼ਕ ਭੂਸ਼ਣ ਪਟੇਲ ਦੀ ਇਸ ਫਿਲਮ ਦੇ ਟਰੇਲਰ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਇਹ ਫਿਲਮ ਦਰਸ਼ਕਾਂ ਨੂੰ ਬਹੁਤ ਹੀ ਡਰਾਉਣ ਵਾਲੀ ਹੈ। ਫਿਲਮ 'ਚ ਬਿਪਾਸ਼ਾ ਨਾਲ ਟੀ. ਵੀ. ਦੇ ਮਸ਼ਹੂਰ ਅਭਿਨੇਤਾ ਕਰਨ ਸਿੰਘ ਗੋਰਵਰ ਲੀਡ ਰੋਲ ਅਦਾ ਕਰ ਰਹੇ ਹਨ। ਬਿਪਾਸ਼ਾ ਦਾ ਕਹਿਣਾ ਹੈ ਕਿ ਇਹ ਫਿਲਮ ਇਕ ਜਨੂੰਨੀ ਪ੍ਰੇਮ ਕਹਾਣੀ ਹੈ। ਇਹ ਯਕੀਨਨ ਇਕ ਹਾਰਰ ਸ਼ੈਲੀ ਦੀ ਫਿਲਮ ਹੈ ਅਤੇ ਤੁਹਾਨੂੰ ਡਰਾਏਗੀ ਪਰ ਇਹ ਇਕ ਪ੍ਰੇਮ ਕਹਾਣੀ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਇਕ ਲੜਕੇ, ਲੜਕੀ ਅਤੇ ਭੂਤਾਂ ਦੇ ਵਿਚ ਦੀ ਪ੍ਰੇਮ ਕਹਾਣੀ ਹੈ।
'3 ਇਡੀਅਟਸ' ਦਾ ਸੀਕੁਅਲ ਬਣਾਉਣਗੇ ਰਾਜ ਕੁਮਾਰ ਹਿਰਾਨੀ
NEXT STORY