ਜਲੰਧਰ-ਜਿਸ ਤਰ੍ਹਾਂ ਮਾਤਾ-ਪਿਤਾ ਲਈ ਬੱਚੇ ਜਾਨ ਤੋਂ ਵੀ ਪਿਆਰੇ ਹੁੰਦੇ ਹਨ, ਉਸੇ ਤਰ੍ਹਾਂ ਬੱਚਿਆਂ ਦਾ ਵੀ ਮਾਤਾ-ਪਿਤਾ ਤੋਂ ਬਿਨਾਂ ਕਿਤੇ ਗੁਜ਼ਾਰਾ ਨਹੀਂ ਹੁੰਦਾ। ਫਿਰ ਭਾਵੇਂ ਉਹ ਕੋਈ ਆਮ ਵਿਅਕਤੀ ਹੋਵੇ ਜਾਂ ਫਿਰ ਖਿਤਾਬ ਹਾਸਲ ਕਰਨ ਵਾਲਾ ਮਸ਼ਹੂਰ ਕਲਾਕਾਰ ਪਰ ਮਾਤਾ-ਪਿਤਾ ਲਈ ਬੱਚਿਆਂ ਦਾ ਪਿਆਰ ਕਦੇ ਨਹੀਂ ਘਟਦਾ।
ਭਾਰਤ ਦੀ ਪਹਿਲੀ ਵਨ ਲੈੱਗ ਡਾਂਸਰ ਹੋਣ ਦਾ ਖਿਤਾਬ ਹਾਸਲ ਕਰਨ ਵਾਲੀ ਸ਼ੁਭਰੀਤ ਕੌਰ ਘੁੰਮਣ ਵੀ ਆਪਣੀ ਮਾਂ ਦੀ ਮਮਤਾ ਦਾ ਖੂਬ ਆਨੰਦ ਮਾਣ ਰਹੀ ਹੈ। ਸ਼ੁਭਰੀਤ ਨੇ ਹਾਲ ਹੀ 'ਚ ਫੇਸਬੁੱਕ ਪੇਜ਼ 'ਤੇ ਮਾਂ ਨਾਲ ਆਪਣੀਆਂ ਤਸਵੀਰਾਂ ਅਪਲੋਡ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੀ ਮਾਂ ਨਾਲ ਲਾਡ ਲਡਾ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਕਦੇ ਉਹ ਆਪਣੀ ਮਾਂ ਨੂੰ ਜੱਫੀਆਂ ਪਾਉਂਦੀ ਅਤੇ ਕਦੇ ਉਨ੍ਹਾਂ ਨਾਲ ਭੰਗੜੇ ਪਾਉਂਦੀ ਨਜ਼ਰ ਆ ਰਹੀ ਹੈ।
ਸ਼ੁਭਰੀਤ ਨੇ ਫੇਸਬੁੱਕ ਪੇਜ਼ 'ਤੇ 'ਲਵ ਯੂ ਮੌਮ' ਲਿਖਿਆ ਹੈ। ਜ਼ਿਕਰਯੋਗ ਹੈ ਕਿ ਸ਼ੁਭਰੀਤ ਨੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਆਪਣੀ ਇਕ ਲੱਤ ਗੁਆ ਲਈ ਸੀ ਪਰ ਇਸ ਦੇ ਬਾਵਜੂਦ ਵੀ ਉਸ ਦੇ ਕਦੇ ਹਾਰ ਨਹੀਂ ਮੰਨੀ ਅਤੇ ਵਨ ਲੈੱਗ ਡਾਂਸਰ ਦਾ ਖਿਤਾਬ ਹਾਸਲ ਕੀਤਾ। ਆਪਣੀ ਕਲਾ ਨਾਲ ਸ਼ੁਭਰੀਤ ਨੇ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾਇਆ ਹੈ।
ਭਿਆਨਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
NEXT STORY