ਚੰਡੀਗੜ੍ਹ- ਰਾਮਪਾਲ ਦੀ ਭੈਣ ਅਤੇ ਦੋ ਔਰਤਾਂ ਸਮੇਤ ਚਾਰ ਹੋਰ ਲੋਕਾਂ ਨੂੰ ਹਿਸਾਰ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਪਿਛਲੇ ਮਹੀਨੇ ਰਾਮਪਾਲ ਦੇ ਸਮਰਥਕਾਂ ਤੇ ਪੁਲਸ ਦੇ ਵਿਚ ਗਤੀਰੋਧ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੌਰਾਨ ਪੰਜ ਔਰਤਾਂ ਤੇ ਇਕ ਬੱਚੇ ਦੀ ਮੌਤ ਹੋ ਗਈ ਸੀ।
ਬਰਵਾਲਾ ਦੇ ਐਸ. ਐਚ. ਓ ਅਨਿਲ ਕੁਮਾਰ ਨੇ ਦੱਸਿਆ ਕਿ ਰਾਮਪਾਲ ਦੀ ਭੈਣ ਰਾਜਕਲਾ ਅਤੇ ਉਸ ਦੀਆਂ ਦੋ ਸਾਥੀਆਂ ਸਾਵਿਤਰੀ ਅਤੇ ਪੂਨਮ ਨੂੰ ਸ਼ਨੀਵਾਰ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਰਾਮਪਾਲ ਨਾਲ ਮਿਲਣ ਆਈ ਸੀ ਜੋ ਹਿਸਾਰ 'ਚ ਨਿਆਇਕ ਹਿਰਾਸਤ 'ਚ ਬੰਦ ਹੈ। ਤਿੰਨੋਂ ਔਰਤਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੋਂ ਦੀ ਉਨ੍ਹਾਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੋ ਹੋਰ ਰਾਮਫਲ ਅਤੇ ਦੇਸਰਾਜ ਨੂੰ ਐਤਵਾਰ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਜੇਲ ਦੇ ਆਲੇ-ਦੁਆਲੇ ਘੁੰਮ ਰਹੇ ਸਨ।
ਸੜਕ ਹਾਦਸੇ 'ਚ ਇਕੋ ਪਰਿਵਾਰ ਦੇ ਤਿੰਨ ਜੀਅ ਜ਼ਖਮੀ
NEXT STORY