ਲੋਕਾਂ ਨਾਲ ਭਗਵਾਨ ਕ੍ਰਿਸ਼ਨ ਦਾ ਵਤੀਰਾ ਤਰਸ ਭਰਿਆ ਸੀ ਪਰ ਕੁਝ ਲੋਕਾਂ ਨਾਲ ਉਹ ਬਹੁਤ ਸਖਤੀ ਨਾਲ ਪੇਸ਼ ਆਉਂਦੇ ਸਨ। ਜਦੋਂ ਜਿਸ ਢੰਗ ਨਾਲ ਜੀਵਨ ਨੂੰ ਸੰਭਾਲਣ ਦੀ ਲੋੜ ਪਈ, ਉਨ੍ਹਾਂ ਉਸ ਨੂੰ ਉਸੇ ਢੰਗ ਨਾਲ ਸੰਭਾਲਿਆ। ਹਾਲਾਤ ਅਨੁਸਾਰ ਜੋ ਢੁਕਵਾਂ ਹੋਵੇ, ਉਹੀ ਕਰਨ 'ਤੇ ਸ਼੍ਰੀ ਕ੍ਰਿਸ਼ਨ ਜ਼ੋਰ ਦਿੰਦੇ ਸਨ।
ਸ਼੍ਰੀ ਕ੍ਰਿਸ਼ਨ ਜਦੋਂ-ਜਦੋਂ ਯੁੱਧ ਦੇ ਮੈਦਾਨ ਵਿਚ ਉਤਰੇ ਤਾਂ ਵੀ ਆਖਰੀ ਪਲ ਤਕ ਉਨ੍ਹਾਂ ਦੀ ਇਹੀ ਕੋਸ਼ਿਸ਼ ਸੀ ਕਿ ਯੁੱਧ ਨੂੰ ਕਿਵੇਂ ਟਾਲਿਆ ਜਾਵੇ ਪਰ ਜਦੋਂ ਟਾਲਣਾ ਸੰਭਵ ਨਹੀਂ ਹੁੰਦਾ ਸੀ ਤਾਂ ਉਹ ਮੁਸਕਰਾਉਂਦੇ ਹੋਏ ਯੁੱਧ ਦੇ ਮੈਦਾਨ ਵਿਚ ਯੋਧੇ ਵਾਂਗ ਲੜਦੇ ਸਨ।
ਇਕ ਵਾਰ ਜਰਾਸੰਘ ਆਪਣੀ ਵੱਡੀ ਫੌਜ ਲੈ ਕੇ ਮਥੁਰਾ ਆਇਆ। ਉਹ ਕ੍ਰਿਸ਼ਨ ਤੇ ਬਲਰਾਮ ਨੂੰ ਮਾਰ ਦੇਣਾ ਚਾਹੁੰਦਾ ਸੀ ਕਿਉਂਕਿ ਉਨ੍ਹਾਂ ਉਸ ਦੇ ਜਵਾਈ ਕੰਸ ਦੀ ਹੱਤਿਆ ਕਰ ਦਿੱਤੀ ਸੀ। ਕ੍ਰਿਸ਼ਨ ਤੇ ਬਲਰਾਮ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਮਾਰਨ ਦੀ ਖਾਤਿਰ ਜਰਾਸੰਘ ਮਥੁਰਾ ਨਗਰੀ ਦੀ ਘੇਰਾਬੰਦੀ ਕਰ ਕੇ ਸਾਰੇ ਲੋਕਾਂ ਨੂੰ ਮੁਸ਼ਕਿਲ ਵਿਚ ਪਾਏਗਾ। ਇਸ ਲਈ ਲੋਕਾਂ ਦੀ ਜਾਨ ਬਚਾਉਣ ਲਈ ਉਨ੍ਹਾਂ ਆਪਣਾ ਪਰਿਵਾਰ ਤੇ ਮਹੱਲ ਛੱਡਣ ਦਾ ਫੈਸਲਾ ਕੀਤਾ ਅਤੇ ਜੰਗਲ ਵਿਚ ਭੱਜ ਗਏ। ਇਸ ਦੇ ਲਈ ਉਨ੍ਹਾਂ ਨੂੰ ਰਣਛੋੜ ਵੀ ਕਿਹਾ ਗਿਆ ਪਰ ਉਨ੍ਹਾਂ ਇਸ ਦੀ ਪ੍ਰਵਾਹ ਨਹੀਂ ਕੀਤੀ ਕਿਉਂਕਿ ਉਸ ਵੇਲੇ ਮਥੁਰਾ ਵਾਸੀਆਂ ਦੀ ਜਾਨ ਬਚਾਉਣਾ ਜ਼ਿਆਦਾ ਜ਼ਰੂਰੀ ਸੀ।
ਇਸ ਦੌਰਾਨ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸਰੀਰਕ ਤਕਲੀਫਾਂ ਝੱਲਣੀਆਂ ਪਈਆਂ। ਸ਼੍ਰੀ ਕ੍ਰਿਸ਼ਨ ਨੇ ਇਸ ਨੂੰ ਬੜੀ ਸਹਿਜਤਾ ਨਾਲ ਲਿਆ। ਉਨ੍ਹਾਂ ਹਰ ਹਾਲਤ ਦਾ ਮੁਸਕਰਾਉਂਦੇ ਹੋਏ ਸਾਹਮਣਾ ਕੀਤਾ।
ਯੋਗਤਾ ਤੁਹਾਨੂੰ ਸਫਲਤਾ ਦੀ ਉਚਾਈ ਤਕ ਪਹੁੰਚਾ ਸਕਦੀ ਹੈ
NEXT STORY