ਕਾਇਆ ਬਿਗੂਤੀ ਬਹੁਬਿਧਿ ਭਾਤੀ।।
ਕੋ ਜਾਰੇ ਕੋ ਗਡਿ ਲੇ ਮਾਟੀ।। 2।।
ਕਬੀਰ ਸਾਹਿਬ ਸਮਝਾ ਰਹੇ ਹਨ ਕਿ ਹੇ ਬੰਦੇ, ਜਦੋਂ ਇਸ ਸਰੀਰ 'ਚੋਂ ਸੁਆਸ ਨਿਕਲ ਜਾਂਦੇ ਹਨ ਤਾਂ ਅਸੀਂ ਆਪਣੇ ਕਰਮ-ਕਾਂਡਾਂ ਰਾਹੀਂ ਕਈ ਤਰ੍ਹਾਂ ਨਾਲ ਸਰੀਰ ਨੂੰ ਖਰਾਬ ਕਰਦੇ ਹਾਂ। ਕੋਈ ਕਹਿੰਦਾ ਹੈ ਮੈਂ ਜਲਾਉਣਾ ਹੈ, ਕੋਈ ਕਹਿੰਦਾ ਹੈ ਕਬਰ ਵਿਚ ਗੱਡਣਾ ਹੈ, ਭਾਵ ਦੱਬਣਾ ਹੈ।
ਕਹੁ ਕਬੀਰ ਹਰਿ ਚਰਣ ਦਿਖਾਵਹੁ।।
ਪਾਛੈ ਤੇ ਜਮੁ ਕਿਉ ਨ ਪਠਾਵਹੇ।। 3।। 32।।
ਕਬੀਰ ਸਾਹਿਬ ਕ੍ਰਿਪਾ ਕਰ ਰਹੇ ਹਨ ਸਾਡੇ 'ਤੇ ਅਤੇ ਅਰਦਾਸ ਕਰਨ ਦਾ ਤਰੀਕਾ ਦੱਸ ਰਹੇ ਹਨ ਕਿ ਹੇ ਪ੍ਰਮਾਤਮਾ ਜੀਉ ਮੈਨੂੰ ਇਕ ਵਾਰ ਆਪਣੇ ਸੋਹਣੇ ਚਰਨਾਂ ਦੇ ਦਰਸ਼ਨ ਕਰਾ ਦੇਵੋ, ਫਿਰ ਭਾਵੇਂ ਮੈਨੂੰ ਲੈਣ ਵਾਸਤੇ ਜਮਾਂ ਨੂੰ ਭੇਜ ਦਿਓ ਯਾਨਿ ਐਵੇਂ ਸਾਰੀ ਉਮਰ ਸਰੀਰ ਸੰਵਾਰਨ ਵਿਚ ਹੀ ਨਹੀਂ ਲਗਾਉਣੀ ਚਹੀਦੀ ਕਿਉਂਕਿ ਇਕ ਦਿਨ ਇਸ ਨੇ ਮਿੱਟੀ ਵਿਚ ਰਲ ਜਾਣਾ ਹੈ। ਸੋ ਹੇ ਬੰਦੇ ਤੈਨੂੰ ਸਿਮਰਨ ਕਰਨ ਵਾਸਤੇ ਭੇਜਿਆ ਹੈ ਸਿਮਰਨੁ ਕਰ।
ਅਸਲੀ ਸਵਰਗ ਪਚਮੜ੍ਹੀ
NEXT STORY