Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    3:25:47 PM

  • a big danger bell for punjabis

    ਪੰਜਾਬੀਆਂ ਨੂੰ ਲੈ ਕੇ ਵੱਡੇ ਖ਼ਤਰੇ ਦੀ ਘੰਟੀ! ਹੋਸ਼...

  • isi based spy network exposed  two accused arrested

    ISI ਆਧਾਰਿਤ ਜਾਸੂਸੀ ਨੈੱਟਵਰਕ ਦਾ ਪਰਦਾਫ਼ਾਸ਼! ਦੋ...

  • lpg cylinder booking new rules 1 may 2026 delivery gap

    ਕੱਲ੍ਹ ਤੋਂ ਬਦਲ ਜਾਣਗੇ LPG ਸਿਲੰਡਰ ਬੁਕਿੰਗ ਦੇ...

  • indians deported from canada

    ਕੈਨੇਡਾ ਤੋਂ ਸਭ ਤੋਂ ਵੱਧ ਡਿਪੋਰਟ ਹੋਏ ਭਾਰਤੀ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਅਸਲੀ ਸਵਰਗ ਪਚਮੜ੍ਹੀ

DHARM News Punjabi(ਧਰਮ)

ਅਸਲੀ ਸਵਰਗ ਪਚਮੜ੍ਹੀ

  • Updated: 16 Dec, 2014 07:59 AM
Dharm
article
  • Share
    • Facebook
    • Tumblr
    • Linkedin
    • Twitter
  • Comment

ਮੱਧ-ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲੇ 'ਚ ਸਥਿਤ ਪਚਮੜ੍ਹੀ ਸਮੁੰਦਰੀ ਸਤ੍ਹਾ ਤੋਂ 3500 ਫੁੱਟ ਦੀ ਉੱਚਾਈ 'ਤੇ ਹੈ। ਇਸਦਾ ਖੇਤਰਫਲ ਸਤਪੁੜਾ ਨੈਸ਼ਨਲ ਪਾਰਕ ਸਮੇਤ 450 ਵਰਗ ਕਿਲੋਮੀਟਰ ਹੈ। ਗਰਮੀਆਂ 'ਚ ਇਥੋਂ ਦਾ ਤਾਪਮਾਨ 35.1 ਡਿਗਰੀ ਸੈਂਟੀਗ੍ਰੇਡ ਅਤੇ ਘੱਟੋ-ਘੱਟ 8.3 ਡਿਗਰੀ ਸੈਂਟੀਗ੍ਰੇਡ ਰਹਿੰਦਾ ਹੈ। ਪਾਂਡਵਾਂ ਦੀਆਂ ਪੰਜ ਮੜ੍ਹੀਆਂ ਕਰਕੇ ਇਸ ਦਾ ਨਾਂ ਪਚਮੜ੍ਹੀ ਪਿਆ। ਪਹਿਲੇ ਦਿਨ ਅਸੀਂ ਜਟਾਸ਼ੰਕਰ ਮੰਦਿਰ ਗਏ। ਇਹ ਸ਼ਹਿਰ ਤੋਂ 1.5 ਕਿਲੋਮੀਟਰ ਦੀ ਦੂਰੀ 'ਤੇ ਪੱਕੇ ਮਾਰਗ 'ਤੇ ਬਣਿਆ ਹੈ। ਉਥੇ ਪੁੱਜ ਕੇ ਪਰਬਤਾਂ ਨੂੰ ਧਿਆਨ ਨਾਲ ਦੇਖਣ 'ਤੇ ਇਹ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਛੋਟੇ ਰੇਤੀਲੇ ਪੱਥਰ ਚਿੰਬੜੇ ਹੋਏ ਹਨ। ਕਈ ਪਰਤਾਂ ਉਨ੍ਹਾਂ ਪਹਾੜਾਂ 'ਤੇ ਦਿਖਾਈ ਦੇ ਰਹੀਆਂ ਹਨ। ਗਾਈਡ ਨੇ ਸਾਨੂੰ ਦੱਸਿਆ ਕਿ ਪਚਮੜ੍ਹ ਕਈ ਸਾਲ ਪਹਿਲਾਂ ਪਾਣੀ 'ਚ ਡੁੱਬੀ ਸੀ। ਇਹ ਪਰਤਾਂ ਦਰਸਾਉਂਦੀਆਂ ਹਨ ਕਿ ਕਿਸ ਤਰ੍ਹਾਂ ਪਾਣੀ ਘਟਦਾ ਗਿਆ ਹੋਵੇਗਾ।
ਅਸੀਂ ਸ਼ਿਵਜੀ ਅਤੇ ਹਨੂਮਾਨ ਜੀ ਦੀ ਮੂਰਤੀ ਨੂੰ ਪ੍ਰਣਾਮ ਕਰਕੇ ਉੱਚੇ-ਉੱਚੇ ਹੈਰਾਨਕੁੰਨ ਪਹਾੜਾਂ 'ਚੋਂ ਲੰਘ ਕੇ ਕੁਝ ਦੂਰ ਹੀ ਗਏ ਸਾਂ ਕਿ ਕੰਨਾਂ ਵਿਚ ਰਸ ਘੋਲਦੀ ਆਵਾਜ਼ ਸੁਣਾਈ ਦਿੱਤੀ। ਥੋੜ੍ਹਾ ਅੱਗੇ ਜਾ ਕੇ ਦੇਖਿਆ ਕਿ ਬਜ਼ੁਰਗ ਔਰਤ ਭਜਨ ਗਾ ਰਹੀ ਹੈ। ਸਾਨੂੰ ਦੱਸਿਆ ਗਿਆ ਕਿ ਉਹ ਲਗਾਤਾਰ ਕਈ ਘੰਟੇ ਭਜਨ ਗਾਉਂਦੀ ਹੈ।
ਅੱਗੇ ਪੌੜੀਆਂ ਵਾਲਾ ਰਸਤਾ ਸੀ ਅਤੇ ਕੁਝ ਦੂਰ ਚੱਲ ਕੇ ਖੱਬੇ ਪਾਸੇ ਉਪਰ ਦੇਖਣ 'ਤੇ ਨੰਦੀ ਦੇ ਆਕਾਰ ਦਾ ਪੱਥਰ ਦਿਖਾਈ ਦਿੰਦਾ ਹੈ। ਪੌੜੀਆਂ ਤੋਂ ਹੇਠਾਂ ਉਤਰਦਿਆਂ ਹੀ ਪੂਰਬ ਦਿਸ਼ਾ 'ਚ ਲੰਬੀ ਅੰਨ੍ਹੀ ਗੁਫਾ ਦਿਖਾਈ ਦਿੰਦੀ ਹੈ। ਗੁਫਾ ਦੇ ਅੰਦਰ ਜਾ ਕੇ ਬਾਹਰ ਦੇਖਣ 'ਤੇ ਸ਼ੇਸ਼ਨਾਗ ਦਾ ਆਕਾਰ ਦਿਖਾਈ ਦਿੰਦਾ ਹੈ। ਫਿਰ ਸੱਜੇ ਅਤੇ ਹੇਠਾਂ ਕੁਦਰਤੀ ਸ਼ੇਸ਼ਨਾਗ ਜੀ ਦੀ ਮੂਰਤੀ ਦੇ ਦਰਸ਼ਨ ਹੁੰਦੇ ਹਨ। ਉਸ ਉਤੇ ਕਈ ਨਿੱਕੇ-ਨਿੱਕੇ ਸ਼ਿਵਲਿੰਗ ਦੇਖਣ ਨੂੰ ਮਿਲੇ। ਇਥੇ ਗਰਮੀਆਂ ਵਿਚ ਵੀ ਠੰਡਕ ਰਹਿੰਦੀ ਹੈ। ਗੁਫਾ 'ਚ ਅੰਦਰ ਜਾਣ 'ਤੇ ਕਾਲੇ ਰੰਗ ਦੀ ਇਕ ਸਿੱਲ੍ਹ, ਜੋ ਜਟਾਵਾਂ ਨਾਲ ਢਕੀ ਜਾਪਦੀ ਸੀ, ਉਹ ਹੀ ਜਟਾਸ਼ੰਕਰ ਅਖਵਾਉਂਦੇ ਹਨ। ਓਥੋਂ ਥੋੜ੍ਹਾ ਜਿਹਾ ਅੱਗੇ ਨਿਕਲਣ 'ਤੇ ਇਕ ਕੁੰਡ ਪਾਣੀ ਨਾਲ ਭਰਿਆ ਹੋਇਆ ਸੀ, ਓਥੋਂ ਦੀ ਸ਼ਿਲਾ ਸੁਨਹਿਰੀ ਰੰਗ 'ਚ ਚਮਕ ਰਹੀ ਸੀ। ਉਹ ਇਕ ਤਰ੍ਹਾਂ ਦੀ ਕਾਈ ਸੀ। ਧੁੱਪ ਦੀਆਂ ਕਿਰਨਾਂ ਪੈਂਦਿਆਂ ਹੀ ਉਹ ਚਮਕਣ ਲੱਗਦੀਆਂ ਸਨ। ਵਾਪਸੀ ਅਸੀਂ ਉਪਰ ਵੱਲ ਚੱਲ ਪਏ। ਉਪਰ ਇਕ ਮੰਦਿਰ ਹੈ, ਜਿਸ ਵਿਚ ਇਕ ਬਾਲਟੀ 'ਚ ਕੁਝ ਪੱਥਰ ਤੈਰ ਰਹੇ ਸਨ। ਜਦੋਂ ਸ਼੍ਰੀ ਰਾਮ ਜੀ ਨੇ ਰਾਵਣ ਉਤੇ ਜਿੱਤ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸਾਗਰ ਪੁਲ ਦਾ ਨਿਰਮਾਣ ਕੀਤਾ ਸੀ, ਉਦੋਂ ਇਸੇ ਤਰ੍ਹਾਂ ਦੇ ਪੱਥਰਾਂ ਦੀ ਵਰਤੋਂ ਕੀਤੀ ਗਈ ਸੀ।
ਫਿਰ ਅਸੀਂ ਪਾਂਡਵ ਗੁਫਾ ਪਹੁੰਚੇ। ਇਨ੍ਹਾਂ ਗੁਫਾਵਾਂ ਕਾਰਨ ਇਸ ਸ਼ਹਿਰ ਦਾ ਨਾਂ ਪਚਮੜ੍ਹੀ ਪਿਆ। ਪਚਮੜ੍ਹੀ ਤੋਂ 2.5 ਕਿ. ਮੀ. ਦੀ ਦੂਰੀ 'ਤੇ ਹਨ ਇਹ। ਇਕ ਵਿਸ਼ਾਲ ਚੱਟਾਨ ਨੂੰ ਕੱਟ ਕੇ ਪੰਜ ਗੁਫਾਵਾਂ ਬਣਾਈਆਂ ਗਈਆਂ ਹਨ। ਦੰਦ ਕਥਾ ਇਹ ਹੈ ਕਿ ਪਾਂਡਵ ਆਪਣੇ ਬਣਵਾਸ ਮੌਕੇ ਇਥੇ ਰਹੇ ਸਨ। ਉਪਰ ਨੂੰ ਹੇਠਾਂ ਦੇਖਣ 'ਤੇ ਓਥੇ ਮਨ ਨੂੰ ਮੋਹਣ ਵਾਲਾ ਖੂਬਸੂਰਤ ਜਿਹਾ ਬਗੀਚਾ, ਜੋ ਫੁੱਲਾਂ ਨਾਲ ਭਰਿਆ ਹੋਇਆ ਹੈ, ਦਿਖਾਈ ਦਿੰਦਾ ਹੈ।
ਫਿਰ ਅਸੀਂ ਵੱਡਾ ਮਹਾਦੇਵ ਦੇਖਣ ਗਏ। ਇਥੇ 15 ਫੁੱਟ ਲੰਬੀ ਕੁਦਰਤੀ ਗੁਫਾ ਹੈ, ਜਿਸ 'ਚ ਸ਼ਿਵਲਿੰਗ ਅਤੇ ਚਾਰ ਦੇਵ ਮੂਰਤੀਆਂ ਸਥਾਪਤ ਹਨ। ਕੁਦਰਤੀ ਸ੍ਰੋਤਾਂ ਤੋਂ ਇਥੇ ਸ਼ਿਵਲਿੰਗ ਤੋਂ ਉਪਰ ਪਾਣੀ ਦੀ ਪਤਲੀ ਧਾਰ ਡਿੱਗਦੀ ਰਹਿੰਦੀ ਹੈ ਅਤੇ ਗੁਫਾ 'ਚ ਬਾਕੀ ਥਾਵਾਂ ਤੋਂ ਵੀ ਪਾਣੀ ਰਿਸਦਾ ਰਹਿੰਦਾ ਹੈ। ਇਹ ਸ਼ੀਤਲ ਜਲ ਪੀਣ 'ਚ ਵੀ ਚੰਗਾ ਲੱਗਦਾ ਹੈ।
ਇਥੋਂ ਅੱਧਾ ਕਿਲੋਮੀਟਰ ਦੀ ਦੂਰੀ 'ਤੇ ਪੂਰਬ ਦਿਸ਼ਾ 'ਚ ਪੈਦਲ ਮਾਰਗ 'ਤੇ ਚੱਲਣ 'ਤੇ ਗੁਪਤ ਮਹਾਦੇਵ ਦੀ ਗੁਫਾ ਹੈ। ਇਹ ਲਗਭਗ 40 ਫੁੱਟ ਤੰਗ ਗੁਫਾ ਹੈ। ਇਥੇ ਕੁਝ ਦੇਰ ਕਤਾਰ 'ਚ ਖੜ੍ਹੇ ਰਹਿਣ ਪਿੱਛੋਂ ਸਾਡੀ ਵਾਰੀ ਆਈ। ਇਸ ਵਿਚ ਇਕ ਵਾਰ 'ਚ ਸਿਰਫ ਅੱਠ ਵਿਅਕਤੀ ਹੀ ਦਾਖਲ ਹੋ ਸਕਦੇ ਹਨ। ਪਹਿਲਾਂ ਤਾਂ ਮੈਂ ਤੰਗ-ਲੰਬੀ ਅਤੇ ਹਨੇਰੀ ਗੁਫਾ 'ਚ ਥੋੜ੍ਹਾ ਅੱਗੇ ਜਾ ਕੇ ਘਬਰਾ ਗਈ, ਥੋੜ੍ਹੀ ਘੁਟਣ ਵੀ ਮਹਿਸੂਸ ਹੋ ਰਹੀ ਸੀ। ਫਿਰ ਹਿੰਮਤ ਕਰਕੇ ਅੱਗੇ ਤੁਰੀ ਤਾਂ ਸ਼ਿਵਲਿੰਗ ਅਤੇ ਗਣੇਸ਼ ਜੀ ਦੀਆਂ ਮਨੋਹਰੀ ਮੂਰਤੀਆਂ ਦੇਖਦੇ ਹੀ ਸਾਰਾ ਡਰ ਦੂਰ ਹੋ ਗਿਆ। ਇਹ ਮੇਰੇ ਲਈ ਰੋਮਾਂਚਕਾਰੀ ਅਨੁਭਵ ਸੀ। ਇਥੋਂ ਪੈਦਲ ਕੱਚਾ ਰਸਤਾ ਚੌਰਾਗੜ੍ਹ ਲਈ ਜਾਂਦਾ ਹੈ। ਕਦੇ ਬਿਖੜਾ ਅਤੇ ਕਦੇ ਸੌਖਾ ਰਸਤਾ ਤਹਿ ਕਰਦਿਆਂ ਅਸੀਂ ਅੱਗੇ ਚੱਲਦੇ ਗਏ। ਫਿਰ ਪੌੜੀਆਂ ਦਾ ਰਸਤਾ ਆਰੰਭ ਹੋਇਆ। ਓਥੇ 1300 ਦੇ ਲੱਗਭਗ ਖੜ੍ਹੀਆਂ ਪੌੜੀਆਂ ਹਨ। ਡੇਢ ਤੋਂ ਦੋ ਘੰਟੇ ਲੱਗਦੇ ਹਨ, ਉਪਰ ਪਹੁੰਚਣ ਲਈ। ਉਪਰ ਪਹੁੰਚ ਕੇ ਇਕ ਅਦਭੁੱਤ ਦ੍ਰਿਸ਼ ਦੇਖਿਆ, ਹਜ਼ਾਰਾਂ ਤ੍ਰਿਸ਼ੂਲ, ਜੋ ਇਕ ਕਿਲੋ ਤੋਂ ਲੈ ਕੇ ਇਕ ਕੁਇੰਟਲ ਤਕ ਦੇ ਹਨ, ਸ਼ਿਵਜੀ ਨੂੰ ਚੜ੍ਹਾਏ ਗਏ ਹਨ, ਜਿਸ ਭਗਤ ਦੀ ਮਨੋਕਾਮਨਾ ਪੂਰਨ ਹੋ ਜਾਂਦੀ ਹੈ, ਉਹ ਤ੍ਰਿਸ਼ੂਲ ਭੇਟ ਕਰਨ ਇਥੇ ਜ਼ਰੂਰ ਆਉਂਦਾ ਹੈ। ਓਥੋਂ ਹੇਠਾਂ ਆਉਂਦੇ-ਆਉਂਦੇ ਸ਼ਾਮ ਹੋ ਚੱਲੀ ਸੀ। ਫਿਰ ਅਸੀਂ ਝੀਲ 'ਚ ਬੋਟਿੰਗ ਦਾ ਆਨੰਦ ਲੈਣ ਲਈ ਉਸ ਪਾਸੇ ਚੱਲ ਪਏ। ਕਿੰਨੀ ਸੁਰੀਲੀ ਧੁਨ ਹੈ, ਜਾਪਦਾ ਹੈ ਕੋਈ ਬੈਂਡ ਵਜਾ ਰਿਹਾ ਹੈ। ਅਸੀਂ ਥੋੜ੍ਹਾ ਰੁਕ ਗਏ। ਗਾਈਡ ਨੇ ਸਾਡੀ ਜਗਿਆਸਾ ਸ਼ਾਂਤ ਕੀਤੀ। ਪਚਮੜ੍ਹੀ ਹੀ ਹਿੰਦੋਸਤਾਨ ਦੀ ਇਕੋ-ਇਕ ਅਜਿਹੀ ਥਾਂ ਹੈ, ਜਿਥੇ ਹਰ ਦੇਸ਼ ਦੀਆਂ ਰਾਸ਼ਟਰੀ ਧੁਨਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਧੁਨਾਂ ਦੀ ਇਥੇ ਹੀ ਸੈਨਾ ਦੇ ਜਵਾਨਾਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ।
ਅਗਲੇ ਦਿਨ ਅਸੀਂ ਬੀ-ਫਾਲ ਗਏ। ਬਹੁਤ ਹੇਠਾਂ ਉਤਰ ਕੇ ਓਥੇ ਪਹੁੰਚੇ ਅਤੇ ਉਪਰੋਂ ਡਿੱਗਦੇ ਹੋਏ ਸ਼ੀਤਲ ਜਲ 'ਚ ਇਸ਼ਨਾਨ ਕੀਤਾ। ਪਾਣੀ ਇੰਨੀ ਉੱਚਾਈ ਤੋਂ ਡਿੱਗ ਰਿਹਾ ਸੀ ਕਿ ਸਰੀਰ ਉਤੇ ਉਸਦੀ ਚੁਭਨ ਮਹਿਸੂਸ ਹੋ ਰਹੀ ਸੀ। ਇਸ਼ਨਾਨ ਦਾ ਆਨੰਦ ਲੈਣ ਪਿੱਛੋਂ ਅਸੀਂ ਚਾਂਦੀ ਰੰਗਾ ਝਰਨਾ ਦੇਖਣ ਗਏ। ਓਥੇ ਪਹੁੰਚ ਕੇ ਸਾਨੂੰ ਮਹਿਸੂਸ ਹੋਇਆ ਕਿ ਉਸਦਾ ਨਾਂ ਰਜਤ ਪ੍ਰਾਪਤ (ਚਾਂਦੀ ਰੰਗਾ ਝਰਨਾ) ਹੀ ਕਿਉਂ ਰੱਖਿਆ ਗਿਆ। ਉਪਰੋਂ ਇਕ ਪਤਲੀ ਧਾਰਾ, ਜੋ ਚਾਂਦੀ ਵਾਂਗ ਚਮਕ ਰਹੀ ਸੀ, ਹੇਠਾਂ ਵੱਲ ਡਿੱਗ ਰਹੀ ਸੀ। ਕੁਦਰਤ ਵੀ ਆਪਣੇ ਅੰਦਰ ਕਿੰਨੇ ਅਜੀਬ ਦ੍ਰਿਸ਼ ਲੁਕਾਈ ਬੈਠੀ ਹੈ। ਇਹ ਦ੍ਰਿਸ਼ ਵੀ ਇਸੇ ਸੁੰਦਰਤਾ ਦੀ ਇਕ ਉਦਾਹਰਣ ਹੈ। ਫਿਰ ਹਾਰਡੀ 'ਖੋਹ' ਦੇਖਣ ਗਏ, ਇਸ ਜਗ੍ਹਾ ਦਾ ਨਾਂ ਹਾਰਡੀ ਖੋਹ ਇਸ ਲਈ ਪਿਆ ਕਿਉਂਕਿ ਕਿਸੇ ਅੰਗਰੇਜ਼ ਨੇ, ਜਿਸ ਦਾ ਨਾਂ ਹਾਰਡੀ ਸੀ, ਇਥੋਂ ਕੁੱਦ ਕੇ ਆਤਮ-ਹੱਤਿਆ ਕੀਤੀ ਸੀ। ਇਸ ਖਾਈ ਦੀ ਗਹਿਰਾਈ 350 ਫੁੱਟ ਦੇ ਲੱਗਭਗ ਹੈ। ਫਾਂਸੀ, ਖੱਡ ਤੋਂ ਕੁਝ ਧੂਰੀ 'ਤੇ ਹੀ ਹੈ। ਇਥੇ ਅੰਗਰੇਜ਼ਾਂ ਦੇ ਸ਼ਾਸਨਕਾਲ 'ਚ ਵਿਦਰੋਹੀਆਂ ਨੂੰ ਫਾਂਸੀ ਦਿੱਤੀ ਜਾਂਦੀ ਸੀ, ਇਸ ਲਈ ਇਸ ਥਾਂ ਦਾ ਨਾਂ ਫਾਂਸੀ ਖੱਡ ਪਿਆ। ਫਿਰ ਅਸੀਂ ਰਿੱਛਗੜ੍ਹ ਦੇਖਣ ਗਏ। ਇਸਨੂੰ ਤਿੰਨ ਮੂੰਹ ਵਾਲੀ ਗੁਫਾ ਵੀ ਕਿਹਾ ਜਾਂਦਾ ਹੈ। ਲੱਗਭਗ ਅੱਧਾ ਕਿਲੋਮੀਟਰ ਚੱਲ ਕੇ ਥੋੜ੍ਹਾ ਹੇਠਾਂ ਉਤਰ ਕੇ ਕਿਨਾਰੇ ਤੋਂ ਦੂਜੀ ਗੁਫਾ ਦੇ ਅੰਦਰ ਜਾ ਕੇ ਉਸਦੇ ਪਿਛਲੇ ਬੂਹੇ 'ਚੋਂ ਨਿਕਲ ਕੇ ਪੂਰਾ ਚੱਕਰ ਲਗਾ ਕੇ ਫਿਰ ਪਹਿਲੀ ਗੁਫਾ 'ਚ ਆਉਣਾ ਰੋਮਾਂਚਕਾਰੀ ਅਨੁਭਵ ਜਾਪਿਆ। ਇਥੋਂ ਇਹ ਸਤਪੁੜਾ ਪਹਾੜੀ ਦੀ ਸਭ ਤੋਂ ਉੱਚੀ ਚੋਟੀ ਹੈ। ਇਸ ਦੀ ਸਮੁੰਦਰੀ ਸਤ੍ਹਾ ਤੋਂ ਉੱਚਾਈ ਲੱਗਭਗ 4455 ਫੁੱਟ ਹੈ। ਫਿਰ ਅਸੀਂ ਸੂਰਜ ਅਸਤ ਦਾ ਉਹ ਮਨੋਹਰੀ ਦ੍ਰਿਸ਼ ਦੇਖਿਆ, ਜਿਸ ਦੀ ਉਡੀਕ ਅਸੀਂ ਕਾਫੀ ਦੇਰ ਤੋਂ ਕਰ ਰਹੇ ਸਾਂ। ਸਾਡਾ ਅੰਤਿਮ ਪੜਾਅ ਵਾਣਿਕੀ (ਜੰਗਲਾਤ) ਅਜਾਇਬਘਰ ਸੀ। ਓਥੇ ਕੁਝ ਦੇਰ ਅਜਾਇਬਘਰ ਦੇਖਣ ਪਿੱਛੋਂ ਵਣ-ਪ੍ਰਾਣੀਆਂ 'ਤੇ ਆਧਾਰਿਤ ਫਿਲਮ ਦੇਖੀ। ਕੁਦਰਤੀ ਸੁੰਦਰਤਾ ਨਾਲ ਭਰਪੂਰ ਨੁਹਾਰ ਦੇਖਣ ਪਿੱਛੋਂ ਉਸਦਾ ਅਕਸ ਸਾਡੀਆਂ ਅੱਖਾਂ ਤੋਂ ਨਹੀਂ ਸੀ ਹਟ ਰਿਹਾ। ਓਥੇ ਦੇਖ ਕੇ ਮਨ 'ਚ ਇਹੀ ਵਿਚਾਰ ਆਇਆ ਕਿ ਅਸਲ 'ਚ ਸਵਰਗ ਇਹੀ ਹੈ।
ਬੋਟ ਕਲੱਬ ਲੇਕ, ਕੈਥੋਲਿਕ ਚਰਚ, ਪਚਮੜ੍ਹੀ ਘਾਟੀ, ਰਿਛਗੜ੍ਹ, ਸਤਪੁੜਾ ਟਾਈਗਰ ਰਿਜ਼ਾਰਟ, ਸਨਸੈੱਟ ਪੁਆਇੰਟ ਆਦਿ ਪਚਮੜ੍ਹੀ ਦੀਆਂ ਕੁਝ ਹੋਰ ਦਰਸ਼ਨੀ ਥਾਵਾਂ ਹਨ।

  • ਹਨੂਮਾਨ ਜੀ
  • ਸਵਰਗ

ਨਕਲ ਵੀ ਅਕਲ ਨਾਲ

NEXT STORY

Stories You May Like

  • will you stay fit in old age
    ਕੀ ਤੁਸੀਂ ਬੁਢਾਪੇ ’ਚ ਰਹੋਗੇ ਫਿੱਟ: ਇਹ ਆਸਾਨ ਟੈਸਟ ਦੱਸਣਗੇ ਤੁਹਾਡੀ ਅਸਲੀ ਫਿਟਨੈੱਸ ਦਾ ਰਾਜ਼
  • f i r   actor vipul roy  s home burgled of over rs 7 lakh  probe underway
    TV ਦੇ ਇੰਸਪੈਕਟਰ ਦੇ ਘਰ ਹੋ ਗਈ 'ਅਸਲੀ ਚੋਰੀ' ! ਮਸ਼ਹੂਰ ਅਦਾਕਾਰ ਨੂੰ ਲੱਗਾ ਲੱਖਾਂ ਦਾ ਚੂਨਾ
  • campaign launched to return 115 year old trophy to its rightful owner
    ਸ਼ਾਬਾਸ਼! 115 ਸਾਲ ਪੁਰਾਣੀ ਟਰਾਫੀ ਅਸਲੀ ਮਾਲਕ ਤੱਕ ਪਹੁੰਚਾਉਣ ਲਈ ਵਿੱਢੀ ਮੁਹਿੰਮ
  • iran warns usa and israel
    'ਅਸੀਂ ਆਪਣੇ ਅਸਲੀ ਹਥਿਆਰ ਤਾਂ ਹਾਲੇ ਵਰਤੇ ਹੀ ਨਹੀਂ..!' ਇਰਾਨ ਨੇ ਅਮਰੀਕਾ-ਇਜ਼ਰਾਈਲ ਨੂੰ ਦੇ'ਤੀ ਚਿਤਾਵਨੀ
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
  • three punjabi youths killed in new zealand
    ਨਿਊਜ਼ੀਲੈਂਡ 'ਚ ਵੱਡਾ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ
  • major incident near hotel club cabana in jalandhar
    ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...
  • ludhiana couple fir
    ਜਲੰਧਰ ਦੇ ਜਵੈਲਰ ਨਾਲ 35 ਲੱਖ ਰੁਪਏ ਦੀ ਠੱਗੀ! ਲੁਧਿਆਣਾ ਦੇ ਜੋੜੇ ਖ਼ਿਲਾਫ਼ ਮਾਮਲਾ...
  • holiday in punjab
    ਪੰਜਾਬ 'ਚ ਛੁੱਟੀ ਦਾ ਐਲਾਨ! ਭਲਕੇ ਬੰਦ ਰਹਿਣਗੇ ਸਕੂਲ-ਕਾਲਜ
  • transfers of officials have been made in the punjab waqf board
    ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ
  • three indian oil tankers catch fire in jalandhar
    ਜਲੰਧਰ 'ਚ ਇੰਡੀਅਨ ਆਇਲ ਦੇ 3 ਟੈਂਕਰਾਂ ਨੂੰ ਲੱਗੀ ਭਿਆਨਕ ਅੱਗ, ਪ੍ਰਸ਼ਾਸਨ ਨੂੰ...
  • big   scam   in company garden parking lot
    ਕੰਪਨੀ ਬਾਗ਼ ਦੀ ਪਾਰਕਿੰਗ 'ਚ ਵੱਡਾ 'ਘਪਲਾ': ਸਰਕਾਰੀ ਖ਼ਜ਼ਾਨੇ ਦੀ ਬਜਾਏ...
Trending
Ek Nazar
major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

nasa  s artemis ii spacecraft returned

ਨਾਸਾ ਦਾ ਆਰਟੇਮਿਸ-2 ਪੁਲਾੜ ਯਾਨ ਆਪਣੇ ਲਾਂਚ ਸਥਾਨ 'ਤੇ ਪਰਤਿਆ ਵਾਪਸ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • today the luck of these signs will shine
      ਅੱਜ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ! ਮਿਲੇਗਾ ਬੰਪਰ ਲਾਭ, ਨੋਟਾਂ ਦਾ ਵਰ੍ਹੇਗਾ...
    • grah gochar may lucky zodiac signs
      4 ਰਾਸ਼ੀਆਂ ਦੀ ਖੁੱਲ੍ਹੇਗੀ ਕਿਸਮਤ! ਮਈ 'ਚ ਲੱਗੇਗੀ ਗ੍ਰਹਿਆਂ ਦੀ ਚੌਕੜੀ, ਬਣਨਗੇ...
    • budhaditya rajyoga 30 april 2026
      30 ਅਪ੍ਰੈਲ ਤੋਂ ਬਦਲੇਗੀ ਤਕਦੀਰ! ਇਨ੍ਹਾਂ ਰਾਸ਼ੀਆਂ ਦਾ ਸ਼ੁਰੂ ਹੋਵੇਗਾ 'Golden...
    • are you constantly losing your keys
      ਵਾਰ-ਵਾਰ ਗੁੰਮ ਹੋ ਰਹੀਆਂ ਨੇ ਚਾਬੀਆਂ? ਨਾ ਕਰੋ ਨਜ਼ਰਅੰਦਾਜ਼, ਹੋ ਸਕਦੈ ਵੱਡਾ ਸੰਕੇਤ
    • these 4 zodiac signs may face increasing problems
      ਸਾਵਧਾਨ! ਇਨ੍ਹਾਂ 4 ਰਾਸ਼ੀਆਂ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ ; 22 ਦਿਨ ਤੱਕ ਬੁੱਧ...
    • those who wear slippers in the kitchen should be careful
      ਰਸੋਈ 'ਚ ਚੱਪਲਾਂ ਪਾਉਣ ਵਾਲੇ ਹੋ ਜਾਣ ਸਾਵਧਾਨ! ਧਨ ਦੀ ਕਮੀ ਅਤੇ ਬੀਮਾਰੀਆਂ ਨੂੰ...
    • if you do this as soon as you wake up in the morning be careful
      ਸਵੇਰੇ ਉਠਦਿਆਂ ਹੀ ਕਰਦੇ ਹੋ ਇਹ ਕੰਮ ਤਾਂ ਹੋ ਜਾਓ ਸਾਵਧਾਨ! ਇਕ ਗਲਤੀ ਪੈ ਸਕਦੀ ਹੈ...
    • lucky stars will shine for these zodiac signs today
      ਅੱਜ ਇਨ੍ਹਾਂ ਰਾਸ਼ੀਆਂ ਦੇ ਚਮਕਣਗੇ ਕਿਸਮਤ ਸਿਤਾਰੇ ! ਸੂਰਜ ਦੇਵਤਾ ਦੀ ਕਿਰਪਾ ਨਾਲ...
    • this remedy of yellow mustard will change your destiny
      ਪੀਲੀ ਸਰ੍ਹੋਂ ਦਾ ਇਹ ਛੋਟਾ ਜਿਹਾ 'ਉਪਾਅ' ਬਦਲ ਦੇਵੇਗਾ ਤੁਹਾਡੀ ਕਿਸਮਤ! ਕੰਗਾਲੀ ਤੇ...
    • the luck of these zodiac signs will shine
      ਅੱਜ ਬਣ ਰਿਹੈ ਬੇਹੱਦ ਸ਼ੁਭ ਸੰਯੋਗ! ਮਾਤਾ ਸੀਤਾ ਦੇ ਆਸ਼ੀਰਵਾਦ ਨਾਲ ਇਨ੍ਹਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +