ਇਸ ਤਰ੍ਹਾਂ ਵਿਕਸਿਤ ਹੁੰਦੇ ਹੋਏ ਇਹ ਪਸ਼ੂ-ਪੰਛੀ ਆਦਿ ਚੁਰਾਸੀ ਲੱਖ ਜੂਨਾਂ 'ਚੋਂ ਲੰਘਦੇ ਹੋਏ ਮਨੁੱਖੀ ਜਾਮੇ ਨੂੰ ਪ੍ਰਾਪਤ ਕਰ ਹੀ ਲੈਂਦੇ ਹਨ। ਬੇਸ਼ੱਕ ਇਸ ਵਿਚ ਈਸ਼ਵਰੀ ਕਿਰਪਾ ਸ਼ਕਤੀ ਹੀ ਮੁੱਖ ਕਾਰਨ ਹੈ ਪਰ ਇਹ ਈਸ਼ਵਰੀ ਸ਼ਕਤੀ ਅਣਜਾਣੇ ਵੀ ਇਨ੍ਹਾਂ ਲੀਡਰਾਂ ਵਿਚ ਸੂਰਬੀਰਤਾ ਤੇ ਲੜਨ ਦੇ ਜਜ਼ਬੇ ਦੇ ਰੂਪ ਵਿਚ ਪ੍ਰਗਟ ਹੋ ਕੇ ਵੀ ਆਪਣਾ ਕੰਮ ਕਰਦੀ ਹੈ। ਇਸ ਤਰ੍ਹਾਂ ਇਹ ਸੂਰਬੀਰ ਅਣਜਾਣੇ ਹੀ ਪ੍ਰਮਾਤਮੀ ਜੋਤਿ ਨਾਲ ਜੁੜੇ ਰਹਿ ਕੇ ਆਪਣੇ ਅਸਤਿੱਤਵ ਨੂੰ ਸੁਰੱਖਿਅਤ ਰੱਖ ਕੇ ਵਿਕਸਿਤ ਹੁੰਦੇ ਹਨ। ਇਹ ਹੀ ਇਨ੍ਹਾਂ ਦਾ ਸੰਗੀਤ ਹੈ, ਜਿਸ ਬਾਰੇ ਗੁਰੂ ਜੀ ਦੱਸਦੇ ਹਨ 'ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ'।।
ਜਿਥੇ ਮਨੁੱਖ ਕਰਾਰੇ ਵੀਰ ਧਰਮ ਯੁੱਧ ਕਰਕੇ ਮੋਖ ਦੁਆਰ ਖੋਲ੍ਹਦੇ ਹਨ, ਉਥੇ ਚਾਰੇ ਖਾਣੀਆਂ ਦੇ ਯੋਧਾ ਆਪਣੇ ਅਸਤਿੱਤਵ ਦੀ ਲੜਾਈ ਲੜਦੇ ਹੋਏ ਮਨੁੱਖੀ ਜਾਮਾ ਪ੍ਰਾਪਤ ਕਰਦੇ ਹਨ।
ਸੋਈ ਤੁਧ ਨੋ ਗਾਵਹਿ, ਜੋ ਤੁਧੁ ਭਾਵਨਿ, ਰਤੇ ਤੇਰੇ ਭਗਤ ਰਸਾਲੇ।।
ਹੋਰ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ, ਨਾਨਕ ਕਿਆ ਵੀਚਾਰੇ।।
ਪਦ ਅਰਥ : ਸੋਈ ਤੁਧ ਨੋ ਗਾਵਹਿ= ਉਹ ਹੀ ਤੈਨੂੰ ਗਾਉਂਦੇ ਹਨ, ਜੋ ਤੁਧੁ ਭਾਵਨਿ= ਜਿਹੜੇ ਤੈਨੂੰ ਭਾਉਂਦੇ ਹਨ; (ਤੇਰੀ ਰਜ਼ਾ ਅਨੁਸਾਰ ਚੱਲਦੇ ਹਨ), ਰਤੇ ਤੇਰੇ ਭਗਤ ਰਸਾਲੇ= ਇਸ ਤਰ੍ਹਾਂ ਦੇ ਭਗਤ ਤੇਰੀ ਭਗਤੀ ਰਸ ਵਿਚ ਓਤ-ਪੋਤ ਰਹਿੰਦੇ ਹਨ, ਹੋਰ ਕੇਤੇ ਗਾਵਨਿ= ਉਪਰ ਦੱਸੇ ਪ੍ਰਾਣੀਆਂ ਤੋਂ ਇਲਾਵਾ ਹੋਰ ਵੀ ਕਿੰਨੇ ਤੇਰੀ ਮਹਿਮਾ ਗਾਉਂਦੇ ਹਨ, ਸੇ ਮੈਂ ਚਿਤਿ ਨ ਆਵਹਿ= ਉਹ ਮੇਰੇ ਚਿਤ ਵਿਚ ਨਹੀਂ ਆ ਰਹੇ। ਨਾਨਕ ਕਿਆ ਵੀਚਾਰੇ= ਨਾਨਕ ਵਿਚਾਰ ਕਰਕੇ ਕਹਿੰਦਾ ਹੈ, ਤੇਰੀ ਮਹਿਮਾ ਗਾਉਣ ਵਾਲੇ ਬੇਅੰਤ ਹਨ, ਉਨ੍ਹਾਂ ਦਾ ਪੂਰਾ ਕਥਨ ਨਹੀਂ ਕੀਤਾ ਜਾ ਸਕਦਾ।
ਸਾਧਨਾ ਭਾਸ਼ਿਅ : ਪ੍ਰਮਾਤਮੀ ਜੋਤਿ ਦੀ ਮਹਿਮਾ ਗਾਉਣ ਦਾ ਅਰਥ ਹੈ, ਉਸ ਦੀ ਰਜ਼ਾ 'ਚ ਰਾਜ਼ੀ ਰਹਿਣ ਦੀ ਸਾਧਨਾ; ਉਸ ਦੇ ਹੁਕਮ ਨੂੰ ਪਛਾਨਣ ਦੀ ਸਾਧਨਾ। ਜਿਹੜੇ ਇਸ ਤਰ੍ਹਾਂ ਉਸ ਦੀ ਮਹਿਮਾ ਗਾਉਂਦੇ ਹਨ, ਨਿਰਸੰਦੇਹ ਉਨ੍ਹਾਂ 'ਚ ਪ੍ਰਮਾਤਮੀ ਭਗਤੀ ਦਾ ਰਸ ਭਰੇਗਾ,’ ਉਹ ਨਾਮ ਦੇ ਰੰਗ 'ਚ ਰੰਗੇ ਜਾਣਗੇ। ਜਿਹੜੇ ਵਿਵੇਕ, ਵਿਰਾਗ ਤੋਂ ਹੀਣੇ ਪ੍ਰਾਣੀ ਤਪ-ਜਪ ਕਰਨਗੇ, ਉਨ੍ਹਾਂ 'ਚ ਤਾਂ ਹਉਮੈ ਦਾ ਹੀ ਵਾਧਾ ਹੋਣਾ ਹੈ। ਸੰਸਾਰ ਵਿਚ ਤਿੰਨ ਤਰ੍ਹਾਂ ਦੇ ਪ੍ਰਾਣੀ ਹਨ, ਜਿਨ੍ਹਾਂ ਦੀ ਗਿਣਤੀ ਕਰਨਾ ਸੰਭਵ ਨਹੀਂ। ਇਕ ਤਾਂ ਗੁਰਮੁਖ ਭਗਤ ਹਨ, ਜਿਹੜੇ ਉਸਦੇ ਹੁਕਮ 'ਚ ਰਹਿ ਕੇ ਮਹਿਮਾ ਗਾਉਂਦੇ ਹਨ¸ਜਪ-ਤਪ ਕਰਦੇ ਹਨ। ਦੂਜੇ ਮਨਮੁਖੀ ਹਨ, ਜਿਹੜੇ ਵਿਸ਼ਿਆਂ ਦਾ ਭੋਗ ਕਰਨ ਵਾਸਤੇ ਉਸ ਦੇ ਨਾਲ ਜੁੜਦੇ ਹਨ।
ਸਾਕਾ ਚਮਕੌਰ ਸਾਹਿਬ
NEXT STORY