Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 14, 2026

    2:38:51 AM

  • who is the powerful ias tukaram munde

    20 ਸਾਲ 'ਚ 25 ਤਬਾਦਲੇ! ਜਾਣੋ ਕੌਣ ਹਨ ਧਾਕੜ IAS...

  • raid in jalandhar

    ਵੱਡੀ ਖ਼ਬਰ: ਜਲੰਧਰ 'ਚ ਪੈ ਗਈ RAID!

  • transfers in punjab

    ਪੰਜਾਬ 'ਚ ਪ੍ਰਸ਼ਾਸਨਿਕ ਫ਼ੇਰਬਦਲ! 46 ਅਫ਼ਸਰਾਂ ਦੇ...

  • rahul gandhi will visit punjab

    ਕਾਂਗਰਸ ਦੇ ਕਾਟੋ-ਕਲੇਸ਼ ਵਿਚਾਲੇ ਵੱਡੀ ਖ਼ਬਰ! ਪੰਜਾਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਸਾਕਾ ਚਮਕੌਰ ਸਾਹਿਬ

DHARM News Punjabi(ਧਰਮ)

ਸਾਕਾ ਚਮਕੌਰ ਸਾਹਿਬ

  • Updated: 16 Dec, 2014 08:10 AM
Dharm
article
  • Share
    • Facebook
    • Tumblr
    • Linkedin
    • Twitter
  • Comment

ਸਿੱਖ ਇਤਿਹਾਸ ਸ਼ਹਾਦਤਾਂ ਅਤੇ ਜੰਗਾਂ-ਯੁੱਧਾਂ ਦੇ ਮਹਾਨ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਇਨ੍ਹਾਂ ਜੰਗਾਂ-ਯੁੱਧਾਂ ਅਤੇ ਸ਼ਹਾਦਤਾਂ ਦਾ ਕਾਰਨ ਸਿੱਖ ਧਰਮ ਵਲੋਂ ਹੱਕ, ਸੱਚ ਅਤੇ ਧਰਮ ਦੀ ਸਥਾਪਤੀ ਕਰਦਿਆਂ ਦੁਨੀਆ ਨੂੰ ਅਨਿਆਂ, ਦੁਰਾਚਾਰ ਅਤੇ ਜ਼ੁਲਮ ਤੋਂ ਛੁਟਕਾਰਾ ਦਿਵਾ ਕੇ ਇਕ ਆਦਰਸ਼ ਅਤੇ ਕਲਿਆਣਕਾਰੀ ਸਮਾਜ ਦੀ ਸਿਰਜਣਾ ਕਰਨਾ ਸੀ। ਇਹ ਸੰਕਲਪ ਸਿੱਖ ਧਰਮ ਦੇ ਬਾਨੀਆਂ ਦਾ ਸੀ। ਇਕ ਪਾਸੇ ਸਿੱਖ ਧਰਮ ਦੇ ਬਾਨੀ ਕਲਿਆਣਕਾਰੀ ਧਰਮ ਦੀ ਲੋਚਾ ਕਰ ਰਹੇ ਸਨ, ਦੂਜੇ ਪਾਸੇ ਸਮੇਂ ਦੇ ਧਾਰਮਿਕ ਤੇ ਰਾਜਨੀਤਕ ਲੋਕ ਆਪਣੇ ਢੰਗ ਨਾਲ ਧਾਰਮਿਕ ਪਰਪੰਚ ਰਚਦਿਆਂ ਜ਼ੁਲਮ, ਅਨਿਆਂ ਅਤੇ ਮਨਮਾਨੀਆਂ ਕਰ ਰਹੇ ਸਨ। ਕੂੜ ਦਾ ਪੱਲੜਾ ਭਾਰੀ ਹੋ ਸੱਚ-ਧਰਮ ਖੰਭ ਲਾ ਕੇ ਅੱਗੇ-ਅੱਗੇ ਭੱਜ ਰਿਹਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਇਸ ਦੀ ਗਵਾਹੀ ਦਾ ਵਰਣਨ ਇਸ ਤਰ੍ਹਾਂ ਹੋਇਆ ਹੈ :
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ।।
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ।।
(ਪੰਨਾ 145)
ਭਾਰਤ ਦੇ ਇਤਿਹਾਸ ਵਿਚ ਗੁਰੂ ਸਾਹਿਬਾਨ ਦੀ ਸ਼ਹਾਦਤ, ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਮਹਾਨ ਸੂਰਮਿਆਂ ਵਲੋਂ ਲੜੀਆਂ ਸਿੱਧੀਆਂ ਜੰਗਾਂ ਅਤੇ ਦਿੱਤੀਆਂ ਸ਼ਹਾਦਤਾਂ ਦੀ ਅਨੂਠੀ ਗਾਥਾ ਉੱਕਰੀ ਹੋਈ ਹੈ। ਸੰਸਾਰ ਦੇ ਹੋਰ ਧਰਮਾਂ ਦੇ ਰਹਿਬਰਾਂ ਅਤੇ ਪੈਰੋਕਾਰਾਂ ਨੇ ਵੀ ਸ਼ਹਾਦਤਾਂ ਦਿੱਤੀਆਂ ਹਨ ੁਪਰ ਸਿੱਖ ਇਤਿਹਾਸ ਵਿਚ ਸ਼ਹਾਦਤਾਂ ਦਾ ਸਰੂਪ ਅਨੋਖਾ ਤੇ ਵਿਲੱਖਣ ਹੈ। ਜ਼ੁਲਮ ਅਤੇ ਅਨਿਆਂ ਵਿਰੁੱਧ ਲੜੀਆਂ ਗਈਆਂ ਜੰਗਾਂ ਵਿਚ ਚਮਕੌਰ ਸਾਹਿਬ ਦੀ ਜੰਗ ਸੰਸਾਰ ਦੀ ਅਸਾਵੀਂ ਤੇ ਅਨੋਖੀ ਜੰਗ ਮੰਨੀ ਜਾਂਦੀ ਹੈ। ਇਸ ਜੰਗ ਦੀ ਪਿੱਠ-ਭੂਮੀ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਸ਼ੁਰੂ ਹੁੰਦੀ ਹੈ। 1704 ਈ. 'ਚ ਪਹਾੜੀ ਰਾਜਿਆਂ ਅਤੇ ਮੁਗਲਈ ਫੌਜਾਂ ਨੇ ਲਗਾਤਾਰ ਕਈ ਮਹੀਨਿਆਂ ਤੋਂ ਆਨੰਦਪੁਰ ਸਾਹਿਬ ਦੀ ਘੇਰਾਬੰਦੀ ਕੀਤੀ ਹੋਈ ਸੀ। ਕਈ ਹਮਲੇ ਹੋਏ ਤੇ ਖੂਨ ਦੀਆਂ ਹੋਲੀਆਂ ਖੇਡੀਆਂ ਗਈਆਂ। ਅਖੀਰ ਪਹਾੜੀ ਰਾਜਿਆਂ ਦੇ ਵਿਸ਼ਵਾਸ ਅਤੇ ਸਮੇਂ ਦੇ ਬਾਦਸ਼ਾਹ ਵਲੋਂ ਪੇਸ਼ ਭਰੋਸੇ ਕਿ ਜੇ ਗੁਰੂ ਸਾਹਿਬ ਆਨੰਦਪੁਰ ਛੱਡ ਜਾਣ ਤਾਂ ਉਨ੍ਹਾਂ ਉੱਤੇ ਹਮਲਾ ਨਹੀਂ ਕੀਤਾ ਜਾਵੇਗਾ, ਦਿੱਤੇ ਬਚਨਾਂ ਅਤੇ ਕੀਤੇ ਕਰਾਰਾਂ ਉੱਤੇ ਯਕੀਨ ਕਰਕੇ ਕਲਗੀਆਂ ਵਾਲੇ ਗੁਰਦੇਵ ਪਿਤਾ ਨੇ ਕਿਲਾ ਖਾਲੀ ਕਰ ਦਿੱਤਾ। ਗੁਰੂ ਸਾਹਿਬ ਦਾ ਕਾਫਿਲਾ ਅਜੇ ਕੀਰਤਪੁਰ ਹੀ ਪੁੱਜਾ ਸੀ ਕਿ ਵਿਸ਼ਵਾਸਘਾਤੀ ਦੁਸ਼ਮਣ ਨੇ ਸਭ ਸਹੁੰਆਂ-ਸੁਗੰਧਾਂ ਤੋੜ ਦਿੱਤੀਆਂ। ਕੀਤੇ ਕੌਲ-ਕਰਾਰ ਭੁੱਲ ਕੇ ਹਮਲਾ ਕਰ ਦਿੱਤਾ।
ਸਰਸਾ ਨਦੀ ਕੰਢੇ ਭਾਰੀ ਯੁੱਧ ਹੋਇਆ। ਇਸ ਹਮਲੇ ਨੇ ਗੁਰੂ ਪਰਿਵਾਰ 'ਚ ਵਿਛੋੜਾ ਪਾ ਦਿੱਤਾ। ਛੋਟੇ ਸਾਹਿਬਜ਼ਾਦੇ ਤੇ ਦਾਦੀ ਮਾਂ ਗੁਜਰੀ ਨੂੰ ਇਕ ਪਾਸੇ ਖੇੜੀ ਵੱਲ ਗੰਗੂ ਨਾਲ ਜਾਣਾ ਪਿਆ। ਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਨਾਲ ਦਿੱਲੀ ਵੱਲ ਚਲੇ ਗਏ। ਗੁਰੂ ਗੋਬਿੰਦ ਸਿੰਘ ਜੀ ਅਤੇ ਵੱਡੇ ਸਾਹਿਬਜ਼ਾਦੇ ਕੁਝ ਸੂਰਮਿਆਂ ਨਾਲ ਚਮਕੌਰ ਵੱਲ ਨਿਕਲ ਗਏ। ਮੁਗਲ ਫੌਜਾਂ ਅਤੇ ਪਹਾੜੀ ਰਾਜੇ ਵੀ ਰਾਹ ਦੇ ਖੁਰੇ ਨੱਪਦੇ ਚਮਕੌਰ ਆ ਗਏ। ਸਿੰਘਾਂ ਨੂੰ ਕੱਚੀ ਗੜ੍ਹੀ 'ਚ ਭੁੱਖੇ ਢਿੱਡ, ਕੋਲ ਨਾ ਗੋਲਾ, ਨਾ ਬਾਰੂਦ, ਦੁਸ਼ਮਣ ਦਾ ਮੁਕਾਬਲਾ ਬਸ ਤੇਗਾਂ, ਤਲਵਾਰਾਂ ਤੇ ਬਰਛਿਆਂ ਨਾਲ ਕਰਨਾ ਪੈਣਾ ਸੀ ਪਰ ਇਕ ਬੁਲੰਦ ਹੌਸਲਾ, ਨੀਲੇ ਦਾ ਸ਼ਾਹ ਅਸਵਾਰ, ਬਾਜ਼ਾਂ ਵਾਲਾ ਸਤਿਗੁਰੂ ਨਾਲ ਸੀ, ਇਸ ਲਈ ਸਿੱਖਾਂ ਦੇ ਮਨ 'ਤੇ ਡਰ, ਭੈਅ ਦਾ ਨਾਮੋ-ਨਿਸ਼ਾਨ ਨਹੀਂ ਸੀ। 7 ਪੋਹ ਦੀ ਠੰਡੀ ਰਾਤ ਪਿੱਛੋਂ 8 ਪੋਹ ਦੇ ਸੂਰਜ ਦੀ ਲਾਲੀ ਦੀ ਪਹੁ ਫੁੱਟੀ ਤਾਂ ਬਾਹਰ ਮੁਗਲ ਸੈਨਾ ਅੰਗੜਾਈਆਂ ਲੈ ਰਹੀ ਸੀ। ਗੜ੍ਹੀ ਦੇ ਅੰਦਰ ਸਿੰਘ ਰਣਤੱਤੇ ਜੂਝਣ ਦਾ ਚਾਅ ਲੈ ਕੇ ਚਾਈਂ-ਚਾਈਂ ਤਿਆਰੀਆਂ ਕੱਸ ਰਹੇ ਸਨ। ਸੰਸਾਰ ਦੀ ਪਹਿਲੀ ਅਸਾਵੀਂ ਤੇ ਬੇਜੋੜ ਜੰਗ ਦੀ ਤਿਆਰੀ ਹੋਣ ਲੱਗੀ। ਇਹ ਅਜੋੜ ਅਤੇ ਅਸਾਵਾਂਪਣ ਸੁੱਖਾ ਸਿੰਘ ਦੀ ਜ਼ੁਬਾਨੀ ਬਸ ਏਨਾ ਕੁ ਸੀ :- ਕਹਾ ਚਾਲਈਸੰ ਕਹਾ ਦਸ ਲੱਛੰ
ਮਚਿਯੋ ਜੰਗ ਏਤਾ ਸੁਨੋ ਮੱਤ ਸਵੱਛੰ।।
(ਗੁਰ ਬਿਲਾਸ, ਪਾ : 10, ਅਧਿਆਇ 21)
ਇਕ ਪਾਸੇ ਚਾਲੀ, ਦੂਜੇ ਪਾਸੇ ਦਸ ਲੱਖ, ਪਾਤਿਸ਼ਾਹ ਨੇ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਕੇ ਗੜ੍ਹੀ ਤੋਂ ਬਾਹਰ ਭੇਜਣੇ ਸ਼ੁਰੂ ਕਰ ਦਿੱਤੇ। ਭਿਆਨਕ ਯੁੱਧ 'ਚ ਸਿੰਘ ਸੂਰਮੇ ਆਹਮੋ-ਸਾਹਮਣੇ ਹੋ ਕੇ ਲੜ ਰਹੇ ਸਨ, ਸਿੰਘਾਂ ਨੂੰ ਰਣ ਜੂਝਣ ਖੁਮਾਰੀ ਚੜ੍ਹੀ ਹੋਈ ਸੀ। ਇਸ ਜੰਗ ਦਾ ਵਰਣਨ ਕਵੀ ਸੈਨਾਪਤੀ ਇਸ ਤਰ੍ਹਾਂ ਕਰਦਾ ਹੈ:- ਦਉਰ ਦਉਰ ਫਉਜਨ ਮੈ ਪਰ ਹੀ। ਸਿੰਘ ਸਬੈ ਐਸੀ ਬਿਧਿ ਕਰ ਹੀ। ਬਜੇ ਸਾਰ ਸੋ ਸਾਰ ਅਪਾਰਾ। ਝੜ ਝੜਾਕ ਬਾਜੈ ਝੁਨਕਾਰਾ 23 491।।
ਪੜ-ਪੜਾਕ ਧਰਤੀ ਪਰ ਪਰ ਹੀ। ਜੂਝੇ ਸੂਰ ਬਹੁਤ ਤਹਿ ਮਰ ਹੀ।....
ਇਕ ਭਾਜੇ ਫਿਰਿ ਨਿਕਟਿ ਨ ਆਵੈ। ਇਕ ਸਨਮੁਖਿ ਹ੍ਵੋ ਜੁੱਧ ਮਚਾਵੈ।
ਲਰੈ ਸਿੰਘ ਇਹ ਭਾਂਤਿ ਅਪਾਰੇ। ਚੜ੍ਹੀ ਖੁਮਾਰ ਭਏ ਮਤਵਾਰੇ।। 24।। 493
ਸਿੰਘਾਂ ਨੂੰ ਜੂਝਦਿਆਂ ਦੇਖ ਕੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦੇ ਡੌਲੇ ਫਰਕੇ। ਯੁੱਧ ਚਾਓ ਮਨ ਉਬਾਲੇ ਖਾ ਰਿਹਾ ਸੀ। ਪਿਤਾ ਦਸਮੇਸ਼ ਤੋਂ ਆਗਿਆ ਲੈ ਕੇ ਸਾਹਿਬਜ਼ਾਦੇ ਅਜੀਤ ਸਿੰਘ ਪੰਜ ਸਿੰਘਾਂ ਨਾਲ ਮੈਦਾਨੇ-ਜੰਗ ਵਿਚ ਕੁੱਦ ਪਏ, ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਮੌਤ ਰਾਣੀ ਨੂੰ ਪਰਨਾ ਲਿਆ। ਲੜਾਈ ਦੇ ਦ੍ਰਿਸ਼ ਨੂੰ ਕਵੀ ਨੇ ਇਸ ਤਰ੍ਹਾਂ ਦਰਸਾਇਆ ਹੈ :-
ਟੂਟ ਕੈ ਸਾਂਗ ਦੁਇ ਟੂਕ ਹੁਇ ਭੁਇ ਪਰੀ,
ਗਹੀ ਤਰਵਾਰ ਦਲ ਬਹੁਤ ਮਾਰੇ।
ਏਕ ਕੇ ਸੀਸ ਧਰਿ ਦੁਇ ਟੁਕਰੇ ਕਰੈ,
ਦੁਇ ਕੇ ਸੀਸ ਧਰਿ ਕਰਤ ਚਾਰੇ।
ਭਾਂਤਿ ਇਹ ਪੂਰ ਪਰਵਾਹ ਦੀਨੇ ਕਈ,
ਰਕਤ ਦਰੀਆਉ ਮੈ ਪਰੇ ਸਾਰੇ 41।। 509।। (ਸ੍ਰੀ ਗੁਰੂ ਸੋਭਾ)
ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਹਾਦਤ ਪਿੱਛੋਂ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਰਣਭੂਮੀ ਵਿਚ ਜਾਣ ਦੀ ਆਗਿਆ ਮੰਗੀ। ਨਿੱਕੀ ਜਿਹੀ ਜਿੰਦ, ਫੁੱਲਾਂ ਵਰਗਾ ਕੋਮਲ ਸਰੀਰ, ਜੋ ਅਜੇ ਤੀਰਾਂ ਦੀ ਮਾਰ ਸਹਿਣ ਦੇ ਕਾਬਲ ਨਹੀਂ ਸੀ ਹੋਇਆ, ਪਿਤਾ ਦਸਮੇਸ਼ ਨੇ ਹੱਥੀਂ ਤਿਆਰ ਕਰਕੇ ਭਾਈ ਹਿੰਮਤ ਸਿੰਘ, ਭਾਈ ਨੰਦ ਸਿੰਘ ਤੇ ਭਾਈ ਆਲਮ ਸਿੰਘ ਆਦਿ ਸਿੰਘਾਂ ਨਾਲ ਮੈਦਾਨੇ-ਜੰਗ 'ਚ ਜੌਹਰ ਦਿਖਾਉਣ ਲਈ ਤੋਰ ਦਿੱਤਾ। ਨਿੱਕੀ ਜਿੰਦ ਨੇ ਭਾਰੀ ਜੰਗ ਕਰਦਿਆਂ ਅਣਗਿਣਤ ਵੈਰੀਆਂ ਨੂੰ ਪਾਰ ਬੁਲਾਇਆ। ਗਿਆਨੀ ਗਿਆਨ ਸਿੰਘ ਨੇ ਬਾਬਾ ਜੁਝਾਰ ਸਿੰਘ ਦੀ ਸੂਰਬੀਰਤਾ ਨੂੰ ਇਸ ਤਰ੍ਹਾਂ ਵਰਣਨ ਕੀਤਾ ਹੈ:-
ਭਾਰਥ ਸਮਾਨ ਮਹਾਂ ਭਾਰਥ ਪ੍ਰਚੰਡ ਮੰਡਯੋ,
ਖੰਡਪੋ ਦਲ ਦੁੱਜਨ ਕਾ ਛੰਡਪੋ ਕਾਰ ਜਾਰ ਹੈ।
ਕੇਤਿਨ ਕੇ ਮੂੰਡ ਬੱਖ ਸੱਥਲ ਕਟੇ ਹੈਂ ਮੱਥ,
ਹੱਥ ਤਲਫੱਤ ਜੈਸੇ ਸਫਰੀ ਅਪਾਰ ਹੈਂ।
ਕੇਤਿਨ ਕੇ ਫਾਰਿ ਉਰ ਪਰੇ ਹੈਂ ਦੁਫਾਰ ਧਰੇ,
ਲੁੱਥ ਪੈ ਚਢਾਈ ਲੁੱਥ ਜੁੱਥ ਗੁੱਥ ਭਾਰ ਹੈ।
ਕਾਲੀ ਕੀ ਕਰਵਾਰ ਹੈ ਕਿ ਕਾਲ ਹੀ ਕੀ ਧਾਰ ਹੈ,
ਕਿ ਗਯਾਨ ਸਿੰਘ ਸਿੰਘ ਯੇ ਜੁਝਾਰ ਕੀ ਤ੍ਰਵਾਰ ਹੈ ।।52।।
(ਸ੍ਰੀ ਗੁਰ ਪੰਥ ਪ੍ਰਕਾਸ਼)
ਦੋਨੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਪਿੱਛੋਂ ਦਸਮੇਸ਼ ਪਿਤਾ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਧੰਨ ਭਾਗ ਹਨ ਮੇਰੇ, ਇਹ ਅੱਲ੍ਹਾ ਦੀ ਅਮਾਨਤ ਸਨ, ਉਸ ਨੂੰ ਸੌਂਪ ਕੇ ਮੈਂ ਮੈਦਾਨ-ਜੰਗ ਤੋਂ ਸੁਰਖਰੂ ਹੋ ਕੇ ਜਾ ਰਿਹਾ ਹਾਂ। ਚਮਕੌਰ ਦੀ ਅਸਾਵੀਂ ਜੰਗ ਵਿਚ ਵੱਡੇ ਸਾਹਿਬਜ਼ਾਦਿਆਂ ਸਮੇਤ ਸ਼ਹੀਦ ਹੋਏ ਚਾਲੀ ਸਿੰਘਾਂ ਨੇ ਇਸ ਪਾਵਨ ਧਰਤੀ ਨੂੰ ਪਵਿੱਤਰ ਬਣਾ ਦਿੱਤਾ। ਇਹ ਧਰਤੀ ਇਕ ਤੀਰਥ ਅਸਥਾਨ ਬਣ ਗਈ, ਜੋ ਸ਼ਹਾਦਤ ਦੇ ਇਤਿਹਾਸ ਦੀ ਸ਼ਾਹਦੀ ਭਰਦੀ ਹੈ। ਕਵੀ ਅੱਲ੍ਹਾ ਯਾਰ ਖਾਂ ਨੇ ਇਸ ਧਰਤੀ ਪ੍ਰਤੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਲਿਖਿਆ ਹੈ :-
ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ,
ਕਟਾਏ ਬਾਪ ਨੇ ਬੱਚੇ ਜਹਾਂ, ਖ਼ੁਦਾ ਕੇ ਲੀਏ।
ਚਮਕ ਹੈ ਮਿਹਰ ਕੀ ਚਮਕੌਰ! ਤੇਰੇ ਜ਼ੱਰੋਂ ਮੇਂ,
ਯਹੀਂ ਸੇ ਬਨ ਕੇ ਸਿਤਾਰੇ ਗਏ ਸੱਮਾ ਕੇ ਲੀਏ। (ਗੰਜਿ ਸ਼ਹੀਦਾਂ)
ਸਾਕਾ ਚਮਕੌਰ, ਇਤਿਹਾਸ ਦੀ ਬੇਜੋੜ ਤੇ ਅਸਾਵੀਂ ਜੰਗ ਹੋਣ ਕਰਕੇ ਸਿੱਖ ਪੰਥ ਦੀ ਗੌਰਵਮਈ ਤੇ ਸੂਰਬੀਰਤਾ ਦੀ ਅਨੋਖੀ ਦਾਸਤਾਨ ਹੈ। ਅਜੋਕੇ ਯੁੱਗ ਦੇ ਸਿੱਖ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਦੀ ਸੂਰਬੀਰਤਾ ਵਾਲੀ ਅਤੇ ਧਰਮ ਪ੍ਰਤੀ ਪਰਪੱਕਤਾ ਨੂੰ ਆਪਣੇ ਜੀਵਨ ਵਿਚ ਅਪਣਾਉਂਦਿਆਂ ਸਿੱਖੀ ਸਰੂਪ ਦੀ ਸੰਭਾਲਣਾ ਕਰਨ ਲਈ ਪ੍ਰੇਰਨਾ ਸਰੋਤ ਹੈ।
ਸਾਕਾ ਚਮਕੌਰ ਸਾਡੀਆਂ ਯਾਦਾਂ ਦਾ ਹਿੱਸਾ ਬਣ ਕੇ ਸਾਨੂੰ ਆਪਣੇ ਪੁਰਖਿਆਂ ਦੀ ਸੂਰਬੀਰਤਾ ਦੀ ਦਾਸਤਾਨ ਨੂੰ ਮੁੜ-ਮੁੜ ਸੁਣਨ ਲਈ ਪ੍ਰੇਰਿਤ ਕਰਦਾ ਹੈ। ਇਸ ਯਾਦ ਦੇ ਸਾਲਾਨਾ ਮੌਕੇ ਉੱਤੇ ਚਮਕੌਰ ਦੇ ਸ਼ਹੀਦਾਂ ਪ੍ਰਤੀ ਸ਼ਰਧਾ ਭੇਟ ਕਰਦਿਆਂ ਆਓ! ਆਪਣੇ ਸਿੱਖੀ ਸਰੂਪ ਦੀ ਸੰਭਾਲਣਾ ਕਰੀਏ, ਖੰਡੇ ਬਾਟੇ ਦੀ ਪਾਹੁਲ ਛਕ ਗੁਰਮਤਿ ਜੀਵਨ ਵਿਚ ਪ੍ਰਪੱਕ ਹੋਈਏ, ਇਹੀ ਮੇਰੀ ਦਿਲੀ ਰੀਝ ਅਤੇ ਲੋਚਾ ਹੈ।

  • ਚਮਕੌਰ ਸਾਹਿਬ
  • ਸਿੱਖ ਇਤਿਹਾਸ

ਭਰੋਸੇਮੰਦ ਮਿੱਤਰ

NEXT STORY

Stories You May Like

  • desecration of the holy image in gurdwara sahib nanakpura
    ਗੁਰਦੁਆਰਾ ਸਾਹਿਬ ਨਾਨਕਪੁਰਾ ’ਚ ਬੇਅਦਬੀ, ਸਿੰਘਾਸਨ ਸਾਹਿਬ ਵਾਲੇ ਕਮਰੇ 'ਚ...
  • birth anniversary of sri guru harkrishan sahib ji
    ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30 ਜੁਲਾਈ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (3 ਅਗਸਤ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (31 ਜੁਲਾਈ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1 ਅਗਸਤ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (11 ਅਗਸਤ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (2 ਅਗਸਤ 2026)
  • pargat singh statement
    ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ
  • over rs 4 crore frozen after ed raids 11 places in punjab
    ਪੰਜਾਬ 'ਚ 11 ਥਾਵਾਂ ’ਤੇ ED ਵੱਲੋਂ ਛਾਪੇਮਾਰੀ ਮਗਰੋਂ 4 ਕਰੋੜ ਤੋਂ ਵੱਧ ਦੀ...
  • raid in jalandhar
    ਵੱਡੀ ਖ਼ਬਰ: ਜਲੰਧਰ 'ਚ ਪੈ ਗਈ RAID!
  • ravneet bittu s big statement regarding the attack on sukhbir badal
    ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਲੈ ਕੇ ਕੀ ਬੋਲੇ ਰਵਨੀਤ ਬਿੱਟੂ
  • major revelations in the double murder case in jalandhar
    ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਵੱਡੇ ਖ਼ੁਲਾਸੇ! CCTV ਨੇ ਖੋਲ੍ਹਿਆ ਰਾਜ਼
  • nanded sahib sukhbir singh badal akali dal
    ਨਾਂਦੇੜ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ 'ਤੇ ਹਮਲਾ, ਹਸਪਤਾਲ ਲਿਜਾਇਆ ਗਿਆ
  • heavy rain alert for 2 days in punjab
    ਪੰਜਾਬ 'ਚ 2 ਦਿਨ ਭਾਰੀ ਮੀਂਹ ਅਲਰਟ, ਮੌਸਮ ਵਿਭਾਗ ਵੱਲੋਂ ਵੱਡੀ ਚਿਤਾਵਨੀ ਜਾਰੀ
  • jalandhar sealed cp satinder singh in action mode issued guidelines
    ਜਲੰਧਰ ਕਰ 'ਤਾ ਸੀਲ! ਐਕਸ਼ਨ ਮੋਡ 'ਚ CP ਸਤਿੰਦਰ ਸਿੰਘ, ਜਾਰੀ ਕੀਤੇ ਦਿਸ਼ਾ-ਨਿਰਦੇਸ਼
Trending
Ek Nazar
meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

bill against   public charge   rule

ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...

actress started her film career at the age of 4 and then suddenly left the world

4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ...

incident in us

ਅਮਰੀਕਾ  :  ਸ਼ਖਸ ਨੇ ਪਤਨੀ ਤੇ ਚਾਰ ਜਵਾਕਾਂ ਦਾ ਕਤਲ ਕਰਨ ਮਗਰੋਂ ਦੇ'ਤੀ ਜਾਨ

excessive use of mobile phone lands actress in hospital

ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਅਦਾਕਾਰਾ ਨੂੰ ਪਹੁੰਚਾਇਆ ਹਸਪਤਾਲ! ਸਰਜਰੀ 'ਤੇ ਲੱਖ...

biker riddhi thakkar

ਰਾਈਡ 'ਤੇ ਗਈ ਮਸ਼ਹੂਰ Biker ਨਾਲ ਵਾਪਰਿਆ ਭਿਆਨਕ ਹਾਦਸਾ ! 24 ਸਾਲ ਦੀ ਉਮਰ 'ਚ...

air strike on balochistan

ਪਾਕਿ ਫੌਜ ਨੇ ਬਲੋਚਿਸਤਾਨ 'ਤੇ ਕਰ'ਤੀ ਏਅਰ ਸਟ੍ਰਾਈਕ, ਮਾਰੇ ਗਏ 28 ਲੋਕ

full dress rehearsal for independence day in jalandhar guru gobind singh stadium

ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...

delaware also declared about  august 15th

ਅਮਰੀਕੀ ਰਾਜ ਡੇਲਾਵੇਅਰ ਨੇ ਵੀ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਵਜੋਂ ਮਨਾਉਣ...

police officer punches woman

ਅਮਰੀਕਾ 'ਚ ਪੁਲਿਸ ਮੁਲਾਜ਼ਮ ਨੇ 18 ਸਾਲਾ ਮੁਟਿਆਰ ਨੂੰ ਮਾਰ'ਤਾ ਮੁੱਕਾ

famous influencer

ਛੁੱਟੀਆਂ ਮਨਾਉਣ ਗਈ ਮਸ਼ਹੂਰ ਇਨਫਲੂਐਂਸਰ ਦੀ ਹੈਲੀਕਾਪਟਰ ਕ੍ਰੈਸ਼ 'ਚ ਦਰਦਨਾਕ ਮੌਤ !...

karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • the secret to becoming rich is hidden in the flour in the kitchen
      ਰਸੋਈ ਦੇ ਆਟੇ 'ਚ ਲੁਕਿਆ ਹੈ ਅਮੀਰ ਬਣਨ ਦਾ ਰਾਜ਼ ! ਬੱਸ ਕਰ ਲਵੋ ਇਹ ਛੋਟਾ ਜਿਹਾ ਕੰਮ
    • the golden time for these 4 zodiac signs will begin today
      ਅੱਜ ਤੋਂ ਸ਼ੁਰੂ ਹੋਵੇਗਾ ਇਨ੍ਹਾਂ 4 ਰਾਸ਼ੀਆਂ ਦਾ 'ਗੋਲਡਨ ਸਮਾਂ'! ਬਣ ਰਿਹੈ ਦੁਰਲੱਭ...
    • rashifal maa lakshmi rajyoga money luck
      ਇਨ੍ਹਾਂ ਰਾਸ਼ੀਆਂ ਲਈ ਬਣ ਰਿਹੈ ਦੁਰਲੱਭ ਰਾਜਯੋਗ ! ਮਾਂ ਲਕਸ਼ਮੀ ਦੀ ਕਿਰਪਾ ਨਾਲ ਹੋ...
    • chaturgrahi rajyog 11 august
      11 ਅਗਸਤ ਨੂੰ ਬਣੇਗਾ 'ਰਾਜਯੋਗ', ਚਮਕ ਜਾਵੇਗੀ ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ...
    • these things kept in your purse can become the cause of poverty
      ਸਾਵਧਾਨ ! ਪਰਸ 'ਚ ਰੱਖੀਆਂ ਇਹ ਚੀਜ਼ਾਂ ਬਣ ਸਕਦੀਆਂ ਹਨ ਕੰਗਾਲੀ ਦਾ ਕਾਰਨ
    • today these 4 zodiac signs will have a good time
      ਅੱਜ ਇਨ੍ਹਾਂ 4 ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ ! ਕਰੀਅਰ 'ਚ ਵੱਡੀ ਉਡਾਣ ਅਤੇ ਧਨ...
    • solar eclipse will take place a few hours after shivratri
      ਸ਼ਿਵਰਾਤਰੀ ਦੇ ਕੁਝ ਘੰਟੇ ਬਾਅਦ ਲੱਗੇਗਾ ਸਾਲ ਦਾ ਆਖਰੀ ਸੂਰਜ ਗ੍ਰਹਿਣ, ਜਾਣੋ ਜਲ...
    • 35 grandsons carry 95 year grandmother kanwar yatra
      95 ਸਾਲਾ ਦਾਦੀ ਨੂੰ ਮੋਢਿਆਂ ’ਤੇ ਚੁੱਕ ਕਾਂਵੜ ਯਾਤਰਾ ’ਤੇ ਨਿਕਲੇ 35 ਪੋਤੇ, ਭਾਵੁਕ...
    • a sink built in the wrong direction can make you poor
      ਰਸੋਈ 'ਚ ਗਲਤ ਦਿਸ਼ਾ 'ਚ ਬਣੀ ਹੋਈ ਸਿੰਕ ਕਰ ਸਕਦੀ ਹੈ ਤੁਹਾਨੂੰ ਕੰਗਾਲ ! ਜਾਣੋ...
    • the fate of these 2 zodiac signs will change with the transit of the sun
      ਸੂਰਜ ਗੋਚਰ ਨਾਲ ਇਨ੍ਹਾਂ 2 ਰਾਸ਼ੀਆਂ ਦੀ ਬਦਲੇਗੀ ਕਿਸਮਤ ! ਸਿੱਖਿਆ ਤੇ ਕਰੀਅਰ 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +