ਨਵੀਂ ਦਿੱਲੀ- ਸਮਾਰਟਫੋਨ ਨਿਰਮਾਤਾ ਮਾਈਕਰੋਮੈਕਸ ਨੇ ਕੈਨਵਸ ਨਾਈਟਰੋ ਏ311 ਨੂੰ ਲਾਂਚ ਕਰ ਦਿੱਤਾ ਹੈ। ਹੁਣ ਇਹ ਫੋਨ ਸਨੈਪਡੀਲ 'ਤੇ ਉਪਲੱਬਧ ਹੈ ਅਤੇ ਇਸ ਦੀ ਕੀਮਤ 13580 ਰੁਪਏ ਰੱਖੀ ਹੈ। ਇਸ ਫੋਨ 'ਚ ਵੀ ਕੈਨਵਸ ਨਾਈਟਰੋ ਏ310 ਦੀ ਹੀ ਤਰ੍ਹਾਂ 1.7 ਗੀਗਾਹਾਰਟਜ਼ ਓਕਟਾ ਕੋਰ ਮੀਡੀਆਟੈਕ ਐਮ.ਟੀ. 6592 ਚਿਪਸੈਟ, 2ਜੀ.ਬੀ. ਰੈਮ, 5 ਇੰਚ ਸਕਰੀਨ, 720ਪੀ ਰੈਜ਼ੇਲਿਊਸ਼ਨ, 2500 ਐਮ.ਏ.ਐਚ. ਬੈਟਰੀ, 13 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਫਰੰਟ ਕੈਮਰਾ ਵਰਗੇ ਫੀਚਰ ਹਨ।
ਲੁੱਕ ਦੇ ਮਾਮਲੇ 'ਚ ਇਹ ਪੁਰਾਣੇ ਕੈਨਵਸ ਨਾਈਟਰੋ ਤੋਂ ਕਾਫੀ ਹਦ ਤਕ ਮਿਲਦਾ-ਜੁਲਦਾ ਹੈ। ਦੋਵਾਂ ਫੋਨਾਂ 'ਚ ਸਿਰਫ ਇਕ ਚੀਜ਼ ਦਾ ਅੰਤਰ ਹੈ ਅਤੇ ਉਹ ਹੈ ਇੰਟਰਨਲ ਸਟੋਰੇਜ ਹੈ। ਕੈਨਵਸ ਨਾਈਟਰੋ ਏ311 'ਚ 16 ਜੀ.ਬੀ. ਇੰਟਰਨਲ ਸਟੋਰੇਜ ਹੈ, ਜਦਕਿ ਪੁਰਾਣੇ ਨਾਈਟਰੋ ਏ310 'ਚ ਇਹ 8 ਜੀ.ਬੀ. ਹੀ ਸੀ। ਨਵੇਂ ਕੈਨਵਸ ਨਾਈਟਰੋ ਦੀ ਸਟੋਰੇਜ ਮਾਈਕਰੋ ਕਾਰਡ ਦੇ ਜ਼ਰੀਏ 32 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ ਅਤੇ ਇਹ ਐਂਡਰਾਇਡ 4.4.2 ਕਿਟਕੈਟ 'ਤੇ ਆਪਰੇਟ ਹੁੰਦਾ ਹੈ।
ਮੋਦੀ ਦੇ 'ਮੇਕ ਇਨ ਇੰਡੀਆ' ਪ੍ਰਾਜੈਕਟ 'ਚ ਰੁਕਾਵਟ ਬਣੀ ਇਹ ਪਾਲਿਸੀ
NEXT STORY