ਮੁੰਬਈ- ਟੈਲੀਵਿਜ਼ਨ ਰਿਐਲਿਟੀ ਸ਼ੋਅ 'ਬਿਗ ਬੌਸ' ਦੇ ਪ੍ਰਤੀਭਾਗੀ ਅਤੇ ਅਭਿਨੇਤਾ ਪੁਨੀਤ ਇੱਸਰ ਦੀ ਬੇਟੀ ਨਿਵ੍ਰਿਤੀ 'ਬਿੱਗ ਬੌਸ' ਦੀ ਪ੍ਰਤੀਭਾਗੀ ਕਰਿਸ਼ਮਾ ਤੰਨਾ ਦੇ ਉੱਪਰ ਵਿਵਾਦਿਤ ਟਿੱਪਣੀ ਕਰਨ ਕਾਰਨ ਸੁਰਖੀਆਂ 'ਚ ਆ ਗਈ ਹੈ। ਹਾਲ ਹੀ 'ਚ ਨਿਵ੍ਰਿਤੀ ਨੇ ਇਕ ਟਵੀਟ ਕੀਤਾ, ਜਿਸ 'ਚ ਕਰਿਸ਼ਮਾ ਦੇ ਪਿਤਾ ਦੇ ਬਾਰੇ ਲਿਖਿਆ ਹੈ, ''ਉਸ ਦੇ ਪਿਤਾ ਆਮ ਮੌਤ ਮਰੇ ਹਨ ਜਾਂ ਕਰਿਸ਼ਮਾ ਵਰਗੀ ਬੇਟੀ ਪਾਉਣ ਕਾਰਨ ਉਨ੍ਹਾਂ ਨੇ ਖੁਦ ਨੂੰ ਖਤਮ ਕਰ ਲਿਆ।'' ਇਸ ਟਵੀਟ ਤੋਂ ਬਾਅਦ ਕਰਿਸ਼ਮਾ ਦੇ ਫੈਨਜ਼ ਨੇ ਟਵਿੱਟਰ ਅਤੇ ਫੇਸਬੁੱਕ 'ਤੇ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ,ਜਿਸ ਕਾਰਨ 'ਬਿੱਗ ਬੌਸ' ਦੇ ਫੈਨਜ਼ ਕਰਿਸ਼ਮਾ ਅਤੇ ਉਸ ਦੇ ਪਿਤਾ 'ਤੇ ਹੋ ਰਹੇ ਪਰਸਨਲ ਅਟੈਕ ਬਾਰੇ ਜਾਣ ਸਕਣ ਪਰ ਗਲਤੀ ਦੇ ਅਹਿਸਾਸ 'ਤੇ ਆਪਣਾ ਨਾਂ ਵੀ ਬਦਲ ਦਿੱਤਾ। ਪਹਿਲਾਂ ਟਵਿੱਟਰ 'ਤੇ ਉਸ ਦਾ ਨਾਂ ਨਿਵ੍ਰਿਤੀ ਪੀ ਇੱਸਰ ਸੀ ਜਦੋਂ ਕਿ ਹੁਣ ਸਿਰਫ ਨ੍ਰਿਵ੍ਰਿਤੀ ਇੱਸਰ ਸ਼ੋਅ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ 'ਬਿੱਗ ਬੌਸ 8' ਦੀ ਸ਼ੁਰੂਆਤ 'ਚ ਕਰਿਸ਼ਮਾ ਤੰਨਾ ਪੁਨੀਤ ਨੂੰ ਦੇਖ ਕੇ ਭਾਵੁਕ ਹੋ ਗਈ ਸੀ ਕਿਉਂਕਿ ਉਨ੍ਹਾਂ ਨੂੰ ਦੇਖ ਕੇ ਉਸ ਨੂੰ ਪਿਤਾ ਦੀ ਯਾਦ ਆ ਗਈ ਸੀ। ਤੁਹਾਨੂੰ ਦੱਸ ਦਈਏ ਕਿ ਕਰਿਸ਼ਮਾ ਦੇ ਪਿਤਾ ਦਾ ਦਿਹਾਂਤ ਸਾਲ 2012 'ਚ ਹੋਇਆ ਸੀ।
ਫਲੋਪ ਫਿਲਮਾਂ ਦੇਣ ਤੋਂ ਬਾਅਦ ਗੋਵਿੰਦਾ ਨਹੀਂ ਕੀਤੀ ਫੀਸ ਘੱਟ
NEXT STORY