ਮੁੰਬਈ- ਬਾਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਗੋਵਿੰਦਾ ਨੇ ਲਗਾਤਾਰ ਦੋ ਫਲਾਪ ਫਿਲਮਾਂ ਤੋਂ ਬਾਅਦ ਵੀ ਆਪਣੀ ਫੀਸ ਘੱਟ ਨਹੀਂ ਕੀਤੀ ਹੈ। ਗੋਵਿੰਦਾ ਬਹੁਤ ਸਮੇਂ ਤੋਂ ਬਾਲੀਵੁੱਡ ਫਿਲਮਾਂ 'ਚ ਕੰਮ ਨਹੀਂ ਕਰ ਰਹੇ ਸਨ। ਗੋਵਿੰਦਾ ਦੀ ਨਵੰਬਰ 'ਚ 'ਕਿਲ ਦਿਲ' ਅਤੇ 'ਹੈਪੀ ਨਿਊ ਈਅਰ' ਫਿਲਮ ਰਿਲੀਜ਼ ਹੋਈ ਹੈ।
ਦੋਵੇਂ ਫਿਲਮਾਂ ਟਿਕਟ ਖਿੜਕੀ 'ਤੇ ਕੋਈ ਕਮਾਲ ਨਹੀਂ ਦਿਖਾ ਸਕੀਆਂ ਹਨ ਪਰ ਗੋਵਿੰਦਾ ਨੇ ਆਪਣੀ ਫੀਸ ਘੱਟ ਨਹੀਂ ਕੀਤੀ ਹੈ। ਦੋਵੇਂ ਫਿਲਮਾਂ 'ਚ ਗੋਵਿੰਦਾ ਦੀ ਪਰਫਾਰਮੈਂਸ ਦੀ ਪ੍ਰਸ਼ੰਸ਼ਾ ਕੀਤੀ ਗਈ ਸੀ। ਚਰਚਾ ਹੈ ਕਿ ਫਿਲਮ ਲਈ ਗੋਵਿੰਦਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਫੀਸ ਦੇ ਤੌਰ 'ਤੇ ਬਹੁਤ ਰਕਮ ਮੰਗੀ। ਗੋਵਿੰਦਾ ਨੇ ਕਿਹਾ, ਮੇਰੀ ਦੋਵੇਂ ਫਿਲਮਾਂ 'ਚ ਪ੍ਰਸ਼ੰਸ਼ਾਂ ਕੀਤੀ ਗਈ ਸੀ। ਫਿਲਮ ਦਾ ਵਿਸ਼ਾ ਨਿਰਮਾਤਾ ਅਤੇ ਬਿਜ਼ਨੇਸਮੈਨ 'ਤੇ ਨਿਰਭਰ ਕਰਦਾ ਹੈ। ਇਸ 'ਚ ਅਭਿਨੇਤਾ ਦਾ ਕੋਈ ਫੈਸਲਾ ਨਹੀਂ ਹੁੰਦਾ ਹੈ।
Converted from Satluj to Unicode ਜੈਕਲੀਨ ਦੀ ਫਿਲਮ 'ਰਾਅ' ਦਾ ਪੋਸਟਰ ਹੋਇਆ ਰਿਲੀਜ਼
NEXT STORY