ਲਖਨਊ- ਏ.ਟੀ.ਐੱਮ. ਦਾ ਨੰਬਰ ਅਤੇ ਪਾਸਵਰਡ ਹਾਸਲ ਕਰਕੇ ਲੱਖਾਂ ਰੁਪਏ ਦੀ ਆਨਲਾਈਨ ਸ਼ਾਪਿੰਗ ਕਰਨ ਵਾਲੇ ਗੈਂਗ ਦਾ ਖੁਲ੍ਹਾਸਾ ਕਰਦੇ ਹੋਏ ਸਾਈਬਰ ਸੈਲ ਨੇ ਸੋਮਵਾਰ ਸ਼ਾਮ ਨੂੰ ਸ਼ੋਭਿਤ ਸਿੰਘ ਅਤੇ ਤੌਸੀਬ ਅਹਿਮਦ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਸ ਮੁਤਾਬਕ ਇਹ ਲੋਕ ਅਜਿਹੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ ਜੋ ਲੋਕ ਏ.ਟੀ.ਐੱਮ. ਕਾਰਡ ਦੀ ਵਰਤੋਂ ਕਰਨਾ ਠੀਕ ਢੰਗ ਨਾਲ ਨਹੀਂ ਜਾਣਦੇ ਸਨ ਜਾਂ ਇਸ ਦਾ ਇਸਤੇਮਾਲ ਕਰਨਾ ਨਹੀਂ ਜਾਣਦੇ ਸਨ। ਇਸ ਗੈਂਗ ਦਾ ਸਰਗਨਾ ਸੰਤੋਸ਼ ਆਨਲਾਈਨ ਸ਼ਾਪਿੰਗ ਦੇ ਸਾਰੇ ਆਰਡਰ ਖੁਦ ਹੀ ਮੁੰਬਈ ਤੋਂ ਲੈਂਦਾ ਸੀ। ਕਿਉਂਕਿ ਆਰਡਰ ਲਖਨਊ 'ਚ ਕਿਸੇ ਪਤੇ 'ਤੇ ਮੰਗਵਾਉਣ ਨਾਲ ਉਸ ਦੇ ਫੜੇ ਜਾਣ ਦਾ ਡਰ ਸੀ।
ਸਾਈਬਰ ਸੈਲ ਦੇ ਇੰਚਾਰਜ ਇੰਸਪੈਕਟਰ ਭਗਵਾਨ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਦੁਪਹਿਰ ਲਗਭਗ ਸਾਢੇ ਤਿੰਨ ਵਜੇ ਹਜ਼ਰਤਗੰਜ 'ਚ ਐੱਸ.ਬੀ.ਆਈ. ਦੇ ਨਜ਼ਦੀਕ ਫੜਿਆ ਗਿਆ ਹੈ।
ਆਈਬਾਲ ਐਂਡੀ 4.5 ਵੀ ਬੇਬੀ ਪੈਂਥਰ ਲਾਂਚ
NEXT STORY