ਨਵੀਂ ਦਿੱਲੀ- ਚੀਨੀ ਮੋਬਾਈਲ ਫੋਨ ਨਿਰਮਾਤਾ ਕੰਪਨੀ ਸ਼ਿਓਮੀ ਟੈਕਨਾਲੋਜੀ ਇੰਡੀਆ ਪ੍ਰਾ. ਲਿਮ. ਨੂੰ ਅੰਤਰਿਮ ਰਾਹਤ ਦਿੰਦੇ ਹੋਏ ਦਿੱਲੀ ਹਾਈਕੋਰਟ ਨੇ ਉਸ ਨੂੰ ਭਾਰਤੀ ਬਾਜ਼ਾਰ 'ਚ ਅਗਲੇ ਸਾਲ 8 ਜਨਵਰੀ ਤੱਕ ਕਵਾਲਕਾਮ ਪ੍ਰੋਸੈਸਰ ਵਾਲੇ ਫੋਨ ਵੇਚਣ ਦੀ ਇਜ਼ਾਜਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮਾਮਲੇ ਦੀ ਅਗਲੀ ਸੁਣਵਾਈ 5 ਫਰਵਰੀ ਦੀ ਥਾਂ 8 ਜਨਵਰੀ ਨੂੰ ਤੈਅ ਕੀਤੀ ਗਈ ਹੈ।
ਇਸ ਛੋਟ ਤਹਿਤ ਕੰਪਨੀ ਐਮ.ਆਈ. 3, ਰੈਡਮੀ 1 ਐਸ. ਅਤੇ ਰੈਡਮੀ ਨੋਟ 4ਜੀ ਫੋਨਾਂ ਦੀ ਵਿੱਕਰੀ ਕਰ ਸਕੇਗੀ, ਜੋ ਕਵਾਲਕਾਮ ਪ੍ਰੋਸੈਸਰ ਵਾਲੇ ਹਨ। ਇਸ ਵਿਚ ਰੈਡਮੀ 1 ਐਸ. ਦੀ ਲਾਂਚਿੰਗ ਹਾਲੇ ਨਹੀਂ ਹੋਈ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 8 ਜਨਵਰੀ ਤਕ ਵੱਧ ਤੋਂ ਵੱਧ ਫੋਨ ਵੇਚਣ ਲਈ ਕਾਹਲੀ ਵਿਚ ਇਸ ਦੀ ਲਾਂਚਿੰਗ ਕੀਤੀ ਜਾਵੇਗੀ। ਹਾਈਕੋਰਟ ਨੇ ਕੰਪਨੀ ਨੂੰ ਇਸ ਦੌਰਾਨ ਭਾਰਤ ਵਿਚ ਇਨ੍ਹਾਂ ਫੋਨਾਂ ਦੀ ਦਰਾਮਦ ਕਰਨ ਦੀ ਵੀ ਛੋਟ ਦਿੱਤੀ ਹੈ। ਦੂਰਸੰਚਾਰ ਖੇਤਰ ਦੀ ਸਵੀਡਨ ਦੀ ਕੰਪਨੀ ਐਰਿਕਸਨ ਵਲੋਂ ਲਾਇਸੈਂਸ ਦੀ ਉਲੰਘਣਾ ਦੇ ਮਾਮਲੇ ਵਿਚ ਜਿਓਮੀ 'ਤੇ ਪਾਬੰਦੀਆਂ ਲਾਈਆਂ ਗਈਆਂ ਸਨ।
ਸਾਲ 2018 ਤਕ ਹਰੇਕ 10 ਵਿਚੋਂ 9 ਫੋਨ ਹੋਣਗੇ ਸਮਾਰਟਫੋਨ
NEXT STORY