ਨਵੀਂ ਦਿੱਲੀ - ਸਰਕਾਰ ਨੇ ਅੱਜ ਕਿਹਾ ਕਿ ਪਿਛਲੇ 3 ਵਿੱਤੀ ਸਾਲਾਂ ਦੌਰਾਨ ਆਮਦਨ ਕਰ ਵਿਭਾਗ ਵਲੋਂ ਕੀਤੇ ਗਏ ਸਰਵੇ ਦੌਰਾਨ 1.16 ਲੱਖ ਕਰੋੜ ਰੁਪਏ ਦੀ ਅਣ-ਐਲਾਨੀ ਆਮਦਨ ਦਾ ਪਤਾ ਲੱਗਾ ਹੈ। ਵਿੱਤ ਮੰਤਰੀ ਜਯੰਤ ਸਿਨਹਾ ਨੇ ਰਾਜ ਸਭਾ ਵਿਚ ਦੱਸਿਆ ਕਿ ਸਰਵੇ ਰਿਪੋਰਟ ਅਨੁਸਾਰ ਵਿੱਤ ਸਾਲ 2013-14 ਦੌਰਾਨ 90390.71 ਕਰੋੜ (5327 ਸਰਵੇ), ਸਾਲ 2012-13 ਵਿਚ 19337.46 ਕਰੋੜ ਰੁਪਏ (4630 ਸਰਵੇ) ਅਤੇ ਸਾਲ 2011-12 ਦੌਰਾਨ 6572.75 ਕਰੋੜ ਰੁਪਏ ਦੀ ਜਾਇਦਾਦ 3706 ਸਰਵੇ ਦੌਰਾਨ ਪਤਾ ਲਗਾਈ ਗਈ ਹੈ।
ਕੱਚਾ ਤੇਲ 59.63 ਡਾਲਰ ਪ੍ਰਤੀ ਬੈਰਲ 'ਤੇ
NEXT STORY